top of page

ਸਿਖ ਕੜਾਹ ਖਾਣੇ ਕਿਉਂ ਹਨ??

  • Writer: Admin
    Admin
  • Dec 20, 2018
  • 2 min read

ਸਿਖ ਕੜਾਹ ਖਾਣੇ ਕਿਉਂ ਹਨ??



ਜਦੋਂ ਕੜਾਹ ਪ੍ਰਸਾਦ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਵੇਲੇ ਚਲੀ ਤਾਂ ਪੰਜਾਬ ਵਿਚ ਗਰੀਬੀ ਬਹੁਤ ਸੀ।

ਬ੍ਰਾਹਮਣ ਗਰੀਬਾਂ ਤੇ ਸੂਦਰਾਂ ਨੂੰ ਮੰਦਰਾਂ ਵਿਚ ਵੜਨ ਨਹੀਂ ਦੇਂਦਾ ਸੀ। ਇਹਨਾਂ ਕਦੇ ਮਿਠਾ ਚਖਕੇ ਨਹੀਂ ਦੇਖਿਆ ਸੀ ।


ਮਿਠਾ ਅਮੀਰਾਂ ਤੇ ਉਚ ਜਾਤਾਂ ਦੀ ਡਿਸ਼ ਸੀ।ਗੁਰੂ ਨੇ ਕੜਾਹ ਪਸ਼ਾਦ ਦੀ ਦੇਗ ਸਭ ਲਈ ਸਿਰਜਕੇ ਬਾਹਮਣਵਾਦ ਦਾ ਭਰਮ ਤੋੜਿਆ।।

ਜਿਹਨਾਂ ਕਦੇ ਦੇਸੀ ਘਿਉ ਤੇ ਖੰਡ ਦੀ ਡਿਸ਼ ਖਾਕੇ ਨਹੀਂ ਦੇਖੀ ਸੀ ਉਹ ਗੁਰੂ ਦੀ ਕਿਰਪਾ ਸਦਕਾ ਇਸ ਦੇ ਸਮਰਥ ਹੋ ਗਏ।ਬਰਾਬਰੀ ਦੀ ਭਾਵਨਾ ਆਈ ਜਦ ਸੰਗਤ ਵਿਚ ਪ੍ਰਸਾਦ ਰਲਕੇ ਛਕਿਆ। ਹਾਂ ਖੁਸ਼ੀ ਨਾਲ ਆਖੋ ਅਸੀਂ ਕੜਾਹ ਖਾਣੇ ਹਾਂ।ਇਹ ਸਾਡਾ ਸਭਿਆਚਾਰ ਤੇ ਗੁਰੂ ਦੀ ਵਿਰਾਸਤ ਹੈ।


ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਉਹ ਕੜਾਹ ਜੋ ਮਰਯਾਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰ ਕੇ ਵਰਤਾਈ ਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ।


ਪ੍ਰਸਾਦ ਦੇ ਅਰਥ ਹਨ, ੧. ਖ਼ੁਸ਼ੀ, ਪ੍ਰਸੰਨਤਾ। ੨. ਸੱਵਛਤਾ, ਨਿਰਮਲਤਾ। ੩. ਅਰੋਗਤਾ।

ਅਤੇ ਕੜਾਹ ਦਾ ਅਰਥ ਹੈ “ਕੜਾਹਾ, ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਬਰਤਨ; ੨. ਕੜਾਹੇ ਵਿੱਚ ਤਿਆਰ ਕੀਤਾ ਅੰਨ; ਹਲੂਆ।” (ਮਹਾਨ ਕੋਸ਼)ਕੜਾਹ ਪ੍ਰਸ਼ਾਦ ਛੂਤ-ਛਾਤ, ਜ਼ਾਤ ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ।



ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ ਵਿੱਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।”ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿਚ ਇਸ ਤਰ੍ਹਾਂ ਲਿਖੀ ਹੈ:


ਕੜਾਹ ਕਰਨ ਕੀ ਬਿਧਿ ਸੁਨ ਲੀਜੈ।

ਤੀਨ ਭਾਗ ਕੋ ਸਮਸਰ ਕੀਜੈ।

ਲੇਪਨ ਆਗੈ ਬਹੁਕਰ ਦੀਜੈ।

ਮਾਂਜਨ ਕਰ ਭਾਂਜਨ ਧੋਵੀਜੈ।


ਕਰ ਸਨਾਨ ਪਵਿਤ੍ਰ ਹੈ ਬਹੈ।

ਵਾਹਿਗੁਰੂ ਬਿਨ ਅਵਰ ਨ ਕਹੈ।

ਕਰਿ ਤਿਆਰ ਚੋਕੀ ਪਰ ਧਰੈ।

ਚਾਰ ਓਰ ਕੀਰਤਨ ਬਹਿ ਕਰੈ।


ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।

ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ ਸੋਗ।

(ਤਨਖ਼ਾਹਨਾਮਾ)


ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

 
 
 

Comments


You Might Also Like:
bottom of page