‘ਹਿੰਦੂ ਅੱਤਵਾਦ’ ਦਾ ਜ਼ਿਕਰ ਕਰਨ ਤੇ ਅਦਾਕਾਰ ਕਮਲ ਹਾਸਨ ਤੇ ਪਰਚਾ ਦਰਜ
- Admin
- Nov 5, 2017
- 1 min read

ਦੱਖਣ ਭਾਰਤੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਤੇ ਰਾਜਨੀਤੀ ‘ਚ ਐਂਟਰੀ ਕਰਨ ਦੀ ਤਿਆਰੀ ਕਰ ਰਹੇ ਕਮਲ ਹਾਸਨ ਦੇ ਇਕ ਲੇਖ ਨਾਲ ਹੰਗਾਮਾ ਮਚ ਗਿਆ ਹੈ। ਆਪਣੇ ਇਸ ਲੇਖ ‘ਚ ਕਮਲ ਨੇ ਹਿੰਦੂ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਤੁਸੀਂ ਕਹਿ ਨਹੀਂ ਸਕਦੇ ਕਿ ਹਿੰਦੂ ਅੱਤਵਾਦ ਨਹੀਂ ਹੈ।ਕਮਲ ਹਾਸਨ ਨੇ ਤਾਮਿਲ ਹਫਤਾਵਾਰੀ ਮੈਗਜ਼ੀਨ ਆਨੰਦਾ ਵਿਕਟਨ ਦੇ ਲੇਖ ‘ਚ ਲਿਖਿਆ ਹੈ, ‘ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜੂਦ ਨਹੀਂ ਹੈ। ਹਿੰਦੂ ਕੱਟੜਪੰਥੀ ਪਹਿਲਾਂ ਗੱਲਬਾਤ ‘ਚ ਯਕੀਨ ਰੱਖਦੇ ਸਨ ਪਰ ਹੁਣ ਹਿੰਸਾ ‘ਚ ਸ਼ਾਮਲ ਹਨ। ਲੋਕਾਂ ਦੀ ‘ਸਤਯਮੇਵ ਜਯਤੇ’ ‘ਚ ਆਸਥਾ ਖਤਮ ਹੋ ਚੁੱਕੀ ਹੈ।’

Comments