ਦੇਖੋ ਕਿਵੇਂ ਭਾਰਤੀ ਜੋਤਸ਼ੀ ਨੇ ਉਡਾਈ ਪਾਕਿਸਤਾਨ ਦੀ ਨੀਂਦ …
- Admin
- Nov 5, 2017
- 1 min read

ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ ‘ਚ ਰਹਿਣ ਵਾਲੇ ਇਕ ਭਾਰਤੀ ਵਿਅਕਤੀ ਵਲੋਂ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ ਕਾਰਨ ਪਾਕਿਸਤਾਨ ‘ਚ ਖਲਬਲੀ ਮਚ ਗਈ। ਇਸ ਚਿੱਠੀ ‘ਚ ਉਸ ਵਿਅਕਤੀ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2017 ਦੇ ਦਸੰਬਰ ਮਹੀਨੇ ‘ਚ ਹਿੰਦ ਮਹਾਸਾਗਰ ‘ਚ ਭੂਚਾਲ ਤੇ ਸੁਨਾਮੀ ਆਵੇਗੀ।
ਇਸ ਵਿਅਕਤੀ ਦਾ ਨਾਂ ਬਾਬੂ ਕਲਾਇਲ ਹੈ। ਉਸ ਨੇ ਆਪਣੀ ਸਿਕਸ ਸੈਂਸ ਦੀ ਮਦਦ ਨਾਲ ਇਹ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ ‘ਚ ਹਿੰਦ ਮਹਾਸਾਗਰ ‘ਚ ਭੂਚਾਲ ਆਵੇਗੀ, ਜਿਸ ਨਾਲ ਸੁਨਾਮੀ ਪੈਦੀ ਹੋਵੇਗੀ। ਇਸ ਸੁਨਾਮੀ ਦੀ ਚਪੇਟ ‘ਚ ਭਾਰਤ ਤੇ ਪਾਕਿਸਤਾਨ ਸਣੇ 7 ਦੇਸ਼ ਆਉਣਗੇ। ਬਾਬੂ ਕਲਾਇਲ ਨੇ ਆਪਣੀ ਇਸ ਭਵਿੱਖਬਾਣੀ ਦਾ ਕੋਈ ਵਿਗਿਆਨਕ ਕਾਰਨ ਨਹੀਂ ਦੱਸਿਆ ਹੈ।

Comments