ਹਿੰਦੂ ਜਥੇਬੰਦੀ ਦੇ ਆਗੂ ਦੇ ਕਤਲ ਦਾ ਮਾਮਲਾ-ਕੌਣ ਸੱਚ ਬੋਲ ਰਿਹਾ ?
- Admin
- Nov 5, 2017
- 1 min read

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ‘ਚ ਹੋ ਰਹੀਆਂ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ ਪਿੱਛੇ ਵਿਦੇਸ਼ੀ ਤਾਕਤਾਂ ਹਨ।ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਏਜੰਸੀਆਂ ਵੱਲੋਂ ਦਿੱਤੇ ਗਏ ਪੁਖਤਾ ਸਬੂਤ ਹਨ।ਦੂਜੇ ਪਾਸੇ ਅੰਮ੍ਰਿਤਸਰ ‘ਚ ਕਤਲ ਹੋਈ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਕਤਲ ਦੀ ਜਾਂਚ ਕਰ ਰਹੇ ਏ ਟੀ ਐੱਸ ਦੇ ਆਈ ਜੀ ਵਿਜੈ ਕੁੰਵਰ ਪ੍ਰਤਾਪ ਸਿੰਘ ਨੇ ਸਾਫ਼ ਕਿਹਾ ਸੀ ਕਿ ਇਸ ਪਿੱਛੇ ਗੈਂਗਸਟਰਾਂ ਦਾ ਹੱਥ ਹੈ।ਮਨਪ੍ਰੀਤ ਨੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਮੁੜ ਭਰੋਸਾ ਦਿੱਤਾ।
ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਹੱਤਿਆ ਕਾਂਡ ਦੀ ਜਾਂਚ ਗੈਂਗਸਟਰਾਂ ਦੀ ਆਪਸੀ ਰੰਜਿਸ਼ ਵੱਲ ਮੋੜ ਕੱਟ ਰਹੀ ਹੈ। ਤੀਹ ਅਕਤੂਬਰ ਨੂੰ ਬਟਾਲਾ ਰੋਡ ਇਲਾਕੇ ਦੀ ਭਾਰਤ ਨਗਰ ਕਲੋਨੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਵਿਪਨ ਸ਼ਰਮਾ ਮਾਮਲੇ ਵਿੱਚ ਕੱਲ੍ਹ ਅਤਿਵਾਦ ਵਿਰੋਧੀ ਦਸਤੇ ਨੇ ਕਿਸੇ ਅਤਿਵਾਦੀ ਜਥੇਬੰਦੀ ਦਾ ਹੱਥ ਹੋਣ ਤੋਂ ਨਾਂਹ ਕਰ ਦਿੱਤੀ ਸੀ। ਅੱਜ ਪਤਾ ਲੱਗਿਆ ਹੈ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਪਰ ਅਜੇ ਖ਼ੁਲਾਸਾ ਕਰਨ ਤੋਂ ਚੁੱਪ ਧਾਰੀ ਹੋਈ ਹੈ।ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਹ ਹੱਤਿਆ ਕਾਂਡ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਲੱਗ ਰਿਹਾ ਹੈ।

Comments