top of page

ਸਮੁੰਦਰ ਵਿੱਚੋਂ 14 ਤੋਂ 18 ਸਾਲ ਦੇ ਦਰਮਿਆਨ ੳੂਮਰ ਦੀਆਂ ਕੁੜੀਆਂ ਦੀਆ ਲਾਸ਼ਾ ਮਿਲੀਆਂ

  • Writer: Admin
    Admin
  • Nov 8, 2017
  • 1 min read

ਰੋਮ : ਭੂਮੱਧ ਸਾਗਰ ਵਿਚ 26 ਕੁੜੀਆਂ ਦੀਆਂ ਲਾਸ਼ਾਂ ਮਿਲਣ ਪਿੱਛੋਂ ਇਟਲੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕੁੜੀਆਂ ਦੀ ਉਮਰ 14 ਤੋਂ 18 ਸਾਲ ਦਰਮਿਆਨ ਸੀ ਤੇ ਇਹ ਨਾਈਜਰ ਜਾਂ ਨਾਈਜੀਰੀਆ ਦੀਆਂ ਸ਼ਰਨਾਰਥੀ ਜਾਪਦੀਆਂ ਹਨ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੀਬੀਆ ਤੋਂ ਯੂਰਪ ਜਾ ਰਹੀਆਂ ਸਨ।

ਇਟਲੀ ਦੀ ਪੁਲਿਸ ਨੇ ਦੱਸਿਆ ਕਿ ਇਹ ਕੁੜੀਆਂ ਸਪੇਨ ਦੇ ਇਕ ਜਹਾਜ਼ ਰਾਹੀਂ ਜਾ ਰਹੀਆਂ ਸਨ ਤੇ ਰਸਤੇ ਵਿਚ ਇਨ੍ਹਾਂ ਨੂੰ ਰਬੜ ਦੀਆਂ ਕਿਸ਼ਤੀਆਂ ਰਾਹੀਂ ਵੱਖ-ਵੱਖ ਥਾਵਾਂ ‘ਤੇ ਉਤਾਰ ਦਿੱਤਾ ਗਿਆ।

ਪੁਲਿਸ ਨੇ ਇਸ ਸਬੰਧੀ ਦੋ ਆਦਮੀਆਂ ਨੂੰ ਮਨੁੱਖੀ ਸਮੱਗਲਿੰਗ ਦੇ ਦੋਸ਼ ‘ਚ ਗਿਫ਼ਤਾਰ ਕੀਤਾ ਹੈ ਜੋ ਮਿਸਰ ਤੇ ਲੀਬੀਆ ਦੇ ਹਨ।

ਇਸ ਸਾਲ ਵਿਚ ਹੁਣ ਤਕ 2,839 ਸ਼ਰਨਾਰਥੀਆਂ ਦੀ ਕੇਂਦਰੀ ਭੂਮੱਧਸਾਗਰ ਦੇ ਰਸਤੇ ਯੂਰਪ ਜਾਂਦਿਆਂ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ।


 
 
 

Comments


You Might Also Like:
bottom of page