top of page

ਜੀ ਹਾਂ !! ਪੰਜਾਬੀ ਗਾਣੇ ਸੁਣੋਗੇ ਤਾਂ ਗੈਂਗਸਟਰ ਬਣੋਗੇ?

  • Writer: Admin
    Admin
  • Nov 20, 2017
  • 2 min read

ਕੁਝ ਗਾਇਕਾਂ ਉੱਤੇ ਇਲਜ਼ਾਮ ਹੈ ਕਿ ਉਹ ਆਪਣੇ ਪੰਜਾਬੀ ਗੀਤਾਂ ਰਾਹੀ ਨੌਜਵਾਨਾਂ ਨੂੰ ਗਲਤ ਰਾਹ ‘ਤੇ ਪਾ ਰਹੇ ਹਨ।16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, 18ਵੇਂ ‘ਚ ਮੁੰਡਾ ਬਦਨਾਮ ਹੋ ਗਿਆ। ਪੰਜਾਬੀ ਗਾਇਕ ਮਨਕੀਰਤ ਔਲਖ ਦਾ ਇਹ ਗੀਤ ਯੂ-ਟਿਊਬ ਤੇ 6 ਕਰੋੜ ਤੋਂ ਵੱਧ ਵਾਰੀ ਵੇਖਿਆ ਜਾ ਚੁੱਕਿਆ ਹੈ।ਇਸ ਤੋਂ ਇਲਾਵਾ ਵਿਆਹਾਂ ਵਿੱਚ ਅਤੇ ਜਨਤਕ ਥਾਵਾਂ ਉੱਤੇ ਵੀ ਇਹ ਸੁਨਣ ਨੂੰ ਮਿਲਦਾ ਹੈ।ਗੀਤ ਦੇ ਬੋਲ ਅਤੇ ਵੀਡੀਓ ਇਹੀ ਦਿਖਾਉਂਦੇ ਹਨ ਕਿ ਕਿਵੇਂ ਇੱਕ ਨੌਜਵਾਨ ਮੁੰਡਾ ਗੁੰਡਾਗਰਦੀ ਕਰਨ ਦੇ ਸੁਪਨੇ ਵੇਖ ਰਿਹਾ ਹੈ। ਸ਼ਾਇਦ ਉਹੀ ਜੋ ਪੰਜਾਬ ਦੇ ਕੁਝ ਨੌਜਵਾਨ ਕਰ ਵੀ ਰਹੇ ਹਨ।ਇਹ ਸਿਰਫ਼ ਇੱਕ ਗੀਤ ਦੀ ਗੱਲ ਨਹੀਂ, ਅਜਿਹੇ ਕਈ ਗੀਤ ਰੋਜ਼ਾਨਾ ਬਣਦੇ ਅਤੇ ਸੁਣੇ ਜਾ ਰਹੇ ਹਨ।ਸਮਝਣਾ ਇਹ ਹੈ ਕਿ ਗੀਤਾਂ ਕਰਕੇ ਨੌਜਵਾਨ ਇਹ ਕਰ ਰਹੇ ਹਨ ਜਾਂ ਨੌਜਵਾਨ ਇਹ ਕਰ ਰਹੇ ਹਨ, ਇਸ ਲਈ ਗੀਤ ਬਣਾਏ ਜਾ ਰਹੇ ਹਨ?ਪੰਜਾਬ ਦੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ ਦੱਸਿਆ ਕਿ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਗਾਣੇ ਅਤੇ ਫਿ਼ਲਮਾਂ ਨੌਜਵਾਨਾਂ ਨੂੰ ਗਲਤ ਰਾਹ ਪਾਂਉਦੇ ਹਨ।ਉਨ੍ਹਾਂ ਕਿਹਾ, ”ਜੇ ਗੈਂਗਸਟਰ ਨੂੰ ਹੀਰੋ ਬਣਾ ਕੇ ਪੇਸ਼ ਕਰੋਗੇ ਤਾਂ ਹਰ ਨੌਜਵਾਨ ਗੈਂਗਸਟਰ ਬਨਣਾ ਚਾਹੇਗਾ। ਮੈਂ ਕੋਈ ਹੀਰੋ ਨਹੀਂ ਅਤੇ ਨਾ ਹੀ ਕੋਈ ਹੋਰ ਗੈਂਗਸਟਰ ਹੀਰੋ ਹੁੰਦਾ ਹੈ।”ਦੂਜੀ ਤਰਫ਼ ਗਾਇਕਾਂ ਦਾ ਕਹਿਣਾ ਹੈ ਕਿ ਜਿੰਨੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਉਨ੍ਹੀ ਹੀ ਸੁਨਣ ਵਾਲੇ ਲੋਕਾਂ ਦੀ ਵੀ ਹੈ। ਜੇ ਗੀਤ ਇੰਨ੍ਹੇ ਹੀ ਮਾੜੇ ਹਨ ਤਾਂ ਇੰਨ੍ਹੇ ਮਸ਼ਹੂਰ ਕਿਉਂ ਹੁੰਦੇ ਹਨ ? ਦਰਸ਼ਕਾਂ ਦੀ ਸੁਣੀਏ ਤਾਂ ਉਨ੍ਹਾਂ ਨੂੰ ਅਜਿਹੇ ਗੀਤਾਂ ਅਤੇ ਫਿਲਮਾਂ ਵਿੱਚ ਬੇਹਦ ਦਿਲਚਸਪੀ ਰਹਿੰਦੀ ਹੈ।ਗਾਇਕਾ ਅਤੇ ਮੰਚ ਸੰਚਾਲਕ ਸਤਿੰਦਰ ਸੱਤੀ ਦਾ ਕਹਿਣਾ ਹੈ ਕਿ ਗੈਂਗਸਟਰ ਤੇ ਫ਼ਿਲਮਾਂ ਮਾੜੀਆਂ ਨਹੀਂ, ਜੇ ਉਹ ਇਸ ਦਾ ਮਾੜਾ ਅੰਤ ਵੀ ਵਿਖਾਉਣ।ਉਨ੍ਹਾਂ ਕਿਹਾ, ”ਸਿਨੇਮਾ ਜਾਂ ਸੰਗੀਤ ਸਮਾਜ ਦਾ ਹਰ ਪੱਖ ਵਿਖਾਉਂਦਾ ਹੈ। ਉਸ ‘ਚ ਕੋਈ ਬੁਰਾਈ ਨਹੀਂ ਉਦੋਂ ਤੱਕ ਜਦ ਤੱਕ ਸਿਰਫ਼ ਇਹਨਾਂ ਨੂੰ ਵੇਚਣ ਲਈ ਕੀਤਾ ਜਾਏ। ਜੇ ਗੀਤ ਨੌਜਵਾਨ ਨੂੰ ਚੰਗੀ ਮੱਤ ਦੇ ਰਿਹਾ ਹੈ, ਤਾਂ ਇਹ ਵੀ ਜ਼ਰੂਰੀ ਹੈ।”


 
 
 

Comments


You Might Also Like:
bottom of page