ਆਰਮੀ ਕਰਨਲ ਸਾਥੀ ਅਫਸਰ ਦੀ ਧੀ ਨਾਲ ਕਰਦਾ ਰਿਹਾ ਬਲਾਤਕਾਰ...
- Admin
- Nov 23, 2017
- 1 min read

ਸ਼ਿਮਲਾ-ਸ਼ਹਿਰ ‘ਚ ਲੈਫਟੀਨੈਂਟ ਕਰਨਲ ਨੇ ਆਪਣੇ ਨਾਲ ਫੌਜ ‘ਚ ਕੰਮ ਕਰਦੇ ਇਕ ਕਰਮਚਾਰੀ ਦੀ ਧੀ ਦਾ ਬਲਾਤਕਾਰ ਕਰ ਦਿੱਤਾ। ਲੈਫਟੀਨੈਂਟ ਕਰਨਲ ਲੜਕੀ ਨੂੰ ਮਾਡਲ ਬਣਾਉਣ ਦਾ ਝਾਂਸਾ ਦਿੰਦਾ ਰਿਹਾ , ਜਿਸ ਦੌਰਾਨ ਉਸ ਨੇ ਲੜਕੀ ਨਾਲ ਸ਼ਰੀਰਕ ਸੰਬੰਧ ਬਣਾਏ।ਇਸ ਗੱਲ ਦਾ ਖੁਲ੍ਹਾਸਾ ਪੀੜਤਾ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ‘ਚ ਕੀਤਾ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਸ ਨੇ ਫੌਜ ਦੇ ਕਰਨਲ ਨੂੰ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਨੇ ਸ਼ਿਕਾਇਤ ‘ਚ ਦੱਸਿਆ ਕਿ ਲੈਫਟੀਨੈਂਟ ਕਰਨਲ ਨੇ ਉਸ ਨੂੰ ਮਾਡਲ ਬਣਾਉਣ ਦਾ ਝਾਂਸਾ ਦਿੱਤਾ ਸੀ ਅਤੇ ਫਿਰ 20 ਨਵੰਬਰ ਨੂੰ ਉਸ ਦੇ ਨਾਲ ਬਲਾਤਕਾਰ ਕੀਤਾ। ਉਸ ਨੇ ਦੱਸਿਆ ਕਿ ਰਾਜਧਾਨੀ ਦੇ ਲਾਗਵੁੱਡ ਸਥਿਤ ਰਿਹਾਇਸ਼ ‘ਤੇ ਉਕਤ ਕਰਨਲ ਨੇ ਉਸ ਨਾਲ ਕੁਕਰਮ ਕੀਤਾ। ਸ਼ਿਮਲਾ ਦੀ ਐੱਸ. ਪੀ. ਸੌਮਿਆ ਸੰਬਸ਼ਿਵਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਚੁਕੀ ਹੈ ਅਤੇ ਪੀੜਤਾ ਦੇ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਗਈ ਹੈ। ਮਾਮਲਾ ਆਈ. ਪੀ. ਸੀ. ਦੀ ਧਾਰਾ 376 ਅਧੀਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Comments