ਚਾਣਕਿਆ ਨੀਤੀ
- Admin
- Nov 24, 2017
- 2 min read

ਸੁਪਨੇ ਭਾਵੇਂ ਟੁੱਟਦੇ ਰਹਿਣ ਹੌਂਸਲੇ ਬੁਲੰਦ ਹੋਣੇ ਚਾਹੀਦੇ ਹਨ, ਕਾਮਯਾਬੀ ਜ਼ਰੂਰ ਮਿਲੇਗੀ…
ਚਿੰਤਾ ਕਰਨਾ ਸਿਰਫ ਵਕਤ ਦੀ ਬਰਬਾਦੀ ਹੈ, ਚਿੰਤਾ ਕਰਨ ਦੀ ਬਜਾਏ ਕੋਸ਼ਿਸ਼ ਕਰਨ ਨਾਲ ਸਫਲਤਾ ਮਿਲਦੀ ਹੈ…
ਹਰ ਕੰਮ ਇੱਕ ਹੱਦ ਵਿੱਚ ਰਹਿ ਕੇ ਕਰੋ, ਹੱਦ ਤੋਂ ਬਾਹਰ ਦਾ ਕੰਮ ਸਿਰਫ ਨੁਕਸਾਨ ਕਰੇਗਾ
ਬੁਰੇ ਵਿਅਕਤੀ ਦਾ ਸਾਥ ਤੁਹਾਡੀ ਤਰੱਕੀ ਵਿੱਚ ਹਮੇਸ਼ਾਂ ਰੁਕਾਵਟ ਬਣਦਾ ਹੈ।
ਹਰ ਕੰਮ ਇੱਕ ਹੱਦ ਵਿੱਚ ਰਹਿ ਕੇ ਕਰੋ, ਹੱਦ ਤੋਂ ਬਾਹਰ ਦਾ ਕੰਮ ਸਿਰਫ ਨੁਕਸਾਨ ਕਰੇਗਾ
ਸਿੱਖਿਆ ਭਲੇ ਹੀ ਕਿਸੇ ਘਟੀਆ ਵਿਅਕਤੀ ਕੋਲੋਂ ਪ੍ਰਾਪਤ ਹੁੰਦੀ ਹੋਵੇ ਤਾ ਵੀ ਉਸ ਨੂੰ ਲੈ ਲੈਣਾ ਠੀਕ ਹੁੰਦਾ ਹੈ
ਜਦੋਂ ਤੁਹਾਡੇ ਸੁਪਨੇ ਵੱਡੇ ਹਨ, ਤਾਂ ਕੋਸ਼ਿਸ਼ ਵੀ ਤੁਹਾਨੂੰ ਕਰਨੀ ਹੋਵੇਗੀ…
ਢਿੱਡ ਵਿੱਚ ਗਿਆ ਜ਼ਹਿਰ ਇਕ ਨੂੰ ਮਾਰਦਾ ਹੈ, ਕੰਨ ਵਿੱਚ ਗਿਆ ਜ਼ਹਿਰ ਹਜ਼ਾਰਾਂ ਨੂੰ ਮਾਰਦਾ ਹੈ
ਆਪਣੇ ਦਿਲ ਦੀਆਂ ਗੁਪਤ ਗੱਲਾਂ ਨੂੰ ਕਦੇ ਵੀ ਕਿਸੇ ਗ਼ੈਰ ਆਦਮੀ ਨਾਲ ਨਾ ਕਰੋ।
‘‘ਦੋਸਤ ਉਹ ਹੀ ਹੈ ਜੋ ਦੋਸਤ ਦੀ ਰੱਖਿਆ ਕਰੇ, ਦੋਸਤ ਨੂੰ ਭਰਾ ਤੋਂ ਵੀ ਵੱਧ ਕੇ ਸਮਜੋ |”
ਬੱਚਿਆਂ ਨੂੰ ਜ਼ਿਆਦਾ ਪਿਆਰ ਕਰਨ ‘ਤੇ ਉਨ੍ਹਾਂ ਵਿਚ ਬਹੁਤ ਸਾਰੇ ਦੋਸ਼ ਆ ਜਾਂਦੇ ਹਨ
ਸਮਾਂ ਆਪਣੀ ਗਤੀ ਨਾਲ ਚਲਦਾ ਹੈ, ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇਸ ਲਈ ਸਮੇਂ ਦਾ ਮੁੱਲ ਸਮਝੋ।
ਹੱਥੀਂ ਕੰਮ ਕਰੋ ਕਿਉਂਕਿ ਆਪਣੇ ਹੱਥੀਂ ਕੀਤਾ ਗਿਆ ਕੰਮ ਹੀ ਸਭ ਤੋਂ ਚੰਗਾ ਹੁੰਦਾ ਹੈ
ਕੋਸ਼ਿਸ਼ ਕਰਨੀ ਨਾ ਛੱਡੋ, ਸਫਲਤਾ ਬੇਸ਼ੱਕ ਨਾ ਮਿਲੇ ਤਜ਼ਰਬਾ ਜਰੂਰ ਮਿਲੇਗਾ
ਦੂਜਿਆਂ ਦਾ ਭਲਾ ਕਰਨਵਾਲੇ ਹੀ, ਆਤਮ-ਸ਼ਾਂਤੀ ਪ੍ਰਾਪਤ ਕਰਦੇ ਹਨ
ਜੇਕਰ ਤੁਸੀਂ ਸਮੇਂ ‘ਤੇ ਆਪਣੀ ਗਲਤੀ ਸਵੀਕਾਰ ਨਹੀਂ ਕਰਦੇ ਤਾਂ ਇਹ ਤੁਹਾਡੀ ਇਕ ਹੋਰ ਗਲਤੀ ਹੈ।
ਚੰਗੇ ਕੰਮ ਕਰਦੇ ਹੋਏ ਇੱਕ ਛੋਟਾ ਜਿਹਾ ਜੀਵਨ ਵੀ ਮਹਾਨ ਮੰਨਿਆ ਜਾਵੇਗਾ।
ਪ੍ਰੇਸ਼ਾਨੀਆਂ ਦੇ ਸਿਰਫ ਦੋ ਹੀ ਕਾਰਨ ਹਨ ਤਕਦੀਰ ਤੋਂ ਜ਼ਿਆਦਾ ਚਾਹੁਣਾ ਤੇ ਵਕਤ ਤੋਂ ਪਹਿਲਾਂ ਚਾਹੁਣਾ
ਜਿਵੇਂ ਹੀ ਡਰ ਤੁਹਾਡੇ ਨੇੜੇ ਆਵੇ ਉਸਨੂੰ ਨਸ਼ਟ ਕਰ ਦਿਓ, ਨਹੀਂ ਤਾਂ ਉਹ ਤੁਹਾਨੂੰ ਨਸ਼ਟ ਕਰ ਦੇਵੇਗਾ

ਅਮੀਰ ਵਿਅਕਤੀ ਜੋ ਪੈਸੇ ਦਾ ਗ਼ਲਤ ਇਸਤੇਮਾਲ ਕਰਦੇ ਹਨ, ਉਹ ਅੰਦਰੋਂ ਪਾਪੀ ਹੁੰਦੇ ਹਨ
ਬੁੱਧੀ ਤੋਂ ਬਿਨਾਂ ਤਾਕਤ ਵੀ ਬੇਕਾਰ ਹੈ
ਕਿਸੇ ਦੀ ਬੁਰਾਈ ਉਦੋਂ ਤੱਕ ਹੁੰਦੀ ਹੈ, ਜਦੋਂ ਤੱਕ ਉਸਦੇ ਗੁਣਾਂ ਦਾ ਪਤਾ ਨਹੀਂ ਲੱਗਦਾ
ਇਸ ਸੰਸਾਰ ਵਿਚ ਜੇਕਰ ਤੁਸੀਂ ਕਿਸੇ ‘ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰ ਸਕਦੇ ਹੋ ਤਾਂ ਉਹ ਸਿਰਫ਼ ਤੁਹਾਡਾ ਮਨ ਹੈ।
ਜੋ ਇਨਸਾਨ ਆਪਣੇ ਭੂਤਕਾਲ ‘ਚ ਕੁਝ ਸਿਖ ਨਹੀਂ ਰਿਹਾ ਉਹ ਆਪਣੇ ਭਵਿੱਖ ਦੀ ਸਿਰਜਨਾ ਨਹੀਂ ਕਰ ਸਕਦਾ ।
ਭਰੀ ਮਹਿਫਲ ਵਿੱਚ ਜੋ ਦੂਜੇ ਦੇ ਔਗੁਣ ਗਿਣਾਉਂਦਾ ਹੈ ਅਸਲ ਵਿੱਚ ਉਹ ਆਪਣੇ ਔਗੁਣ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ
ਗੁਣ ਅਤੇ ਔਗੁਣ ਦੀ ਪਹਿਚਾਣ ਐਥੋਂ ਹੀ ਹੁੰਦੀ ਹੈ ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ।
ਭਿਖਾਰੀ ਕੰਜੂਸ ਦਾ ਦੁਸ਼ਮਣ ਹੈ, ਚੰਗਾ ਸਲਾਹਕਾਰ ਸੂਝਵਾਨ ਦਾ ਦੁਸ਼ਮਣ ਹੈ ਜਿਸ ਔਰਤ ਨੂੰ ਪਰਾਇਆ ਮਰਦ ਪਸੰਦ ਹੈ ਉੁਸਦੇ ਲਈ ਉਸਦਾ ਪਤੀ ਦੁਸ਼ਮਣ ਹੈ । ਰਾਤ ਦੇ ਹਨੇਰੇ ‘ਚ ਚੋਰੀ ਕਰਨ ਵਾਲੇ ਚੋਰ ਲਈ ਚੰਨ ਦੀ ਚਾਨਣੀ ਦੁਸ਼ਮਣ ਹੈ ।
ਜਿਸ ਦਿਨ ਬੁਰਾਈ ਦਾ ਰਾਹ ਛੱਡ ਦਿੱਤਾ ਸਮਝੋ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ
https://www.facebook.com/santbhindrawale1984/notifications/
Comments