top of page

, ਤੇ ਡਾਕਟਰ ਧਾਹਾ ਮਾਰ-ਮਾਰ ਕੇ ਕਹਿ ਰਿਹਾ ਸੀ ਕਿ ਸੰਤ ਭਿੰਡਰਾਵਾਲੇ ਪੀ,ਜੀ,ਆਈ ਵਿਚ ਆਪਣਾ

  • Writer: Admin
    Admin
  • Nov 25, 2017
  • 2 min read

ਇਕ ਹਿੰਦੂ ਡਾਕਟਰ :- ਡਾਕਟਰ ਰਮੇਸ਼ ਕੂਮਾਰ ਸ਼ੂਦ ਦੀ ਜੁਬਾਨੀ " ਇਕ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਸਰੀਰ ਢਿੱਲਾ ਹੌਣ ਕਰਕੇ ਨਾਲ ਵਾਲੇ ਸਿੰਘ ਪੀ,ਜੀ,ਆਈ ਲੈ ਗਏ ਤੇ ਕਹਿੰਦੇ ਪੀ,ਜੀ,ਆਈ ਵਿਚ ਸੰਤ ਭਿੰਡਰਾਵਾਲਿਆ ਨੂੰ ਦਾਖਲ ਕਰ ਲਿਆ ਗਿਆ, ਤੇ ਉਸ ਹਿੰਦੂ ਡਾਕਟਰ ਨੇ ਕਿਹਾ ਕਿ ਸੰਤ ਭਿੰਡਰਾਵਾਲਿਆ ਦੇ ਇਲਾਜ ਲਈ ਡਿਊਟੀ ਵੀ ਮੇਰੀ ਲਾ ਦਿੱਤੀ, ਜਦ ਕਿ ਮੈ ਨਿੱਤ ਦਾ ਸ਼ਰਾਬੀ ਸੀ,ਕਦੇ ਵੀ ਸ਼ਰਾਬ ਤੌ ਬਿੰਨਾ ਮੈ ਰਹਿ ਨਹੀ ਸੀ ਸਕਦਾ, ਪਰ ਸੰਤ ਭਿੰਡਰਾਵਾਲਿਆ ਦੀਆ ਅੱਖਾ ਵਿਚ ਅੱਖਾ ਪਾ ਕੇ ਗੱਲ ਕਰਨ ਦੀ ਜੁਅੱਰਤ ਤਾ ਕੌਈ ਸੌਫੀ ਬੰਦਾ ਵੀ ਨਹੀ ਸੀ ਕਰ ਸਕਦਾ,ਮੈਨੂੰ ਸੰਤਾ ਕੌਲੌ ਡਰ ਵੀ ਬਹੁਤ ਲੱਗਦਾ ਸੀ, ਡਾਕਟਰ ਕਹਿੰਦਾ ਮੈ ਡਰਦੇ ਮਾਰੇ ਨੇ ਸ਼ਰਾਬ ਨਹੀ ਪੀਤੀ, ਤੇ ਜਦੌ ਮੈ ਸੰਤ ਭਿੰਡਰਾਵਾਲਿਆ ਦਾ ਚੈਕਅੱਪ ਕਰਨ ਲੱਗਾ ਤਾ ਉਹਨਾ ਨੇ ਮੇਰੀਆ ਅੱਖਾ ਵਿਚ ਅੱਖਾ ਪਾ ਕੇ ਮੈਨੂੰ ਪਤਾ ਨਹੀ ਕੀ ਕਰ ਦਿੱਤਾ ਕਿ ਸੰਤ ਭਿੰਡਰਾਵਾਲੇ ਪੰਜ ਦਿੰਨ ਦਾਖਲ ਰਹੇ ਤੇ ਪਤਾ ਨਹੀ ਮੈਨੂੰ ਕੀ ਹੌਗਿਆ ਮੈ ਵੀ ਪੰਜ ਦਿੰਨ ਸ਼ਰਾਬ ਨਹੀ ਪੀਤੀ ਤੇ ਨਾ ਹੀ ਮੈ ਪੰਜ ਦਿੰਨ ਸੰਤ ਭਿੰਡਰਾਵਾਲਿਆ ਨੂੰ ਸੁੱਤੇ ਪਏ ਦੇਖਿਆ, ਬਸ ਹਮੇਸ਼ਾ ਹੀ ਚੁੱਪ-ਚਾਪ ਬਾਣੀ ਪੱੜਦੇ ਰਹਿੰਦੇ ਸਨ, ਡਾਕਟਰ ਨੇ ਕਿਹਾ ਕਿ ਮੈ ਕਦੇ ਵੀ ਇੱਕ ਦਿੰਨ ਸ਼ਰਾਬ ਨਹੀ ਸੀ ਛੱਡੀ ਪਰ ਹੁਣ ਮੈ ਪੰਜ ਦਿੰਨਾ ਤੌ ਸ਼ਰਾਬ ਵੀ ਨਹੀ ਪੀਤੀ,ਤੇ ਮੇਰਾ ਸ਼ਰਾਬ ਪੀਣ ਲਈ ਦਿਲ ਵੀ ਨਹੀ ਕੀਤਾ, ਪਰ ਜਦੌ ਪੰਜ ਦਿੰਨਾ ਬਾਅਦ ਸੰਤ ਭਿੰਡਰਾਵਾਲੇ ਜਾਣ ਲੱਗੇ ਤਾ ਮੈਨੂੰ ਪਤਾ ਨਹੀ ਕੀ ਹੌਗਿਆ ਮੈ ਸੰਤਾ ਦੇ ਪੈਰ ਫੱੜ ਲਏ, ਮੈ ਕਿਹਾ ਸੰਤ ਜੀ ਮੈ ਵੀ ਤੁਹਾਡੇ ਨਾਲ ਹੀ ਜਾਣਾ ਹੈ,ਸੰਤਾ ਨੇ ਮੈਨੂੰ ਕਲਾਵੇ ਵਿਚ ਲਿਆ ਤੇ ਕਹਿੰਦੇ ਨਹੀ ਤੁਸੀ ਇੱਥੇ ਰਹਿ ਕੇ ਹੀ ਇਲਾਜ ਕਰੌ, ਪਰ ਡਾਕਟਰ ਕਹਿੰਦਾ ਨਹੀ ਜੀ ਮੈ ਹੁਣ ਤੁਹਾਡੇ ਨਾਲ ਹੀ ਰਹਿਣਾ ਚਾਹੁੰਦਾ ਹਾ, ਸੰਤਾ ਨੇ ਬਥੇਰਾ ਕਿਹਾ ਕਿ ਡਾਕਟਰ ਜੀ ਤੁਸੀ ਬੱਚਿਆ ਵਾਲੇ ਹੌ ਇਸ ਲਈ ਤੁਸੀ ਇੱਥੇ ਰਹਿ ਕੇ ਹੀ ਲੌਕਾ ਦਾ ਭੱਲਾ ਕਰੌ,ਕਦੇ ਹੌਇਆ ਤਾ ਮਿਲਣ ਜਰੂਰ ਆ ਜਾਇਆ ਕਰੌ, ਡਾਕਟਰ ਕਹਿੰਦਾ ਮੈਨੂੰ ਪਤਾ ਨਹੀ ਸੰਤਾ ਨੇ ਕਿਹੜੀ ਨਿਗਾ ਨਾਲ ਮੇਰੇ ਤੇ ਮਿਹਰ ਕਰ ਦਿੱਤੀ ਕਿ ਮੈ ਅੱਜ ਤੱਕ ਕਦੇ ਸ਼ਰਾਬ ਨਹੀ ਪੀਤੀ, ਤੇ ਡਾਕਟਰ ਧਾਹਾ ਮਾਰ-ਮਾਰ ਕੇ ਕਹਿ ਰਿਹਾ ਸੀ ਕਿ ਸੰਤ ਭਿੰਡਰਾਵਾਲੇ ਪੀ,ਜੀ,ਆਈ ਵਿਚ ਆਪਣਾ ਨਹੀ ਉਹ ਤਾ ਮੇਰਾ ਇਲਾਜ ਕਰਨ ਆਏ ਸਨ


 
 
 

Comments


You Might Also Like:
bottom of page