8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ,ਅੰਬਾਨੀ ਤੇ CBI ਵਾਲੇ ਵੀ ਹਨ ਇਸ ਦੇ ਕਲਾਈਂਟ
- Admin
- Nov 25, 2017
- 1 min read

ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਹ 23 ਸਾਲ ਦੀ ਉਮਰ ‘ਚ ਸੀ.ਬੀ.ਆਈ. ਅਤੇ ਰਿਲਾਇੰਸ ਵਰਗੇ ਅਦਾਰਿਆਂ ਨੂੰ ਸੇਵਾਵਾਂ ਦੇਵੇਗਾ। ਅਸੀਂ ਗੱਲ ਕਰ ਰਹੇ ਹਾਂ ਮੁੰਬਈ ‘ਚ ਰਹਿਣ ਵਾਲੇ ਹੈਕਰ ਤ੍ਰਿਸ਼ਨਿਤ ਅਰੋੜਾ ਦੀ।ਬਚਪਨ ਤੋਂ ਹੀ ਤ੍ਰਿਸ਼ਨਿਤ ਦਾ ਮਨ ਪੜ੍ਹਾਈ ‘ਚ ਨਹੀਂ ਲਗਦਾ ਸੀ। ਇਸ ਕਾਰਨ ਉਸ ਦੇ ਮਾਂ-ਪਿਓ ਕਾਫੀ ਪਰੇਸ਼ਾਨ ਸਨ।
ਉਸ ਦਾ ਮਨ ਸਿਰਫ ਕੰਪਿਊਟਰ ‘ਚ ਲਗਦਾ ਸੀ। ਕੰਪਿਊਟਰ ‘ਚ ਜਿੰਨਾ ਮਰਜ਼ੀ ਮੁਸ਼ਕਲ ਪਾਸਵਰਡ ਹੋਵੇ ਉਹ ਅਸਾਨੀ ਨਾਲ ਖੋਲ੍ਹ ਦਿੰਦਾ ਹੈ।ਅੱਠਵੀਂ ‘ਚ ਫੇਲ੍ਹ ਹੋਣ ਤੋਂ ਬਾਅਦ ਉਸ ਨੇ ਕੰਪਿਊਟਰ ਨਾਲ ਜੁੜਿਆ ਕੋਈ ਕੰਮ ਕਰਨ ਦੀ ਸੋਚੀ। ਉਸ ਵੇਲੇ ਉਸ ਨੇ ਫੈਸਲਾ ਲਿਆ ਕਿ ਉਹ ਹੈਕਰ ਬਣੇਗਾ। ਇਸ ਤੋਂ ਬਾਅਦ ਉਸ ਨੇ ਇਸ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਤੇ 21 ਸਾਲ ਦੀ ਉਮਰ ‘ਚ ਹੀ ਉਸ ਨੇ ਟੀ.ਸੀ.ਐਸ. ਸਿਕਿਉਰਿਟੀ ਨਾਂ ਦੀ ਇੱਕ ਸਾਇਬਰ ਕੰਪਨੀ ਬਣਾਈ।

ਇਹ ਨੈਟਵਰਕਿੰਗ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦੀ ਹੈ।ਅੱਜ ਸੀ.ਬੀ.ਆਈ., ਰਿਲਾਇੰਸ, ਅਮੂਲ, ਗੁਜਰਾਤ ਪੁਲਿਸ ਅਤੇ ਪੰਜਾਬ ਪੁਲਿਸ ਤ੍ਰਿਸ਼ਨਿਤ ਦੀਆਂ ਸੇਵਾਵਾਂ ਲੈਂਦੀਆਂ ਹਨ। 2013 ‘ਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਹ੍ਹਾ ਨੇ ਉਸ ਨੂੰ ਸਨਮਾਨਤ ਵੀ ਕੀਤਾ ਸੀ। ਅੱਜ ਉਸ ਦੀਆਂ ਕੰਪਨੀਆਂ ਦਾ ਟਰਨਓਵਰ ਇੱਕ ਕਰੋੜ ਤੋਂ ਵੀ ਉਪਰ ਹੈ।
Comments