ਦੇਖੋ ਕਿਓਂ ਖਹਿਰੇ ਨੇ ਕਿਹਾ ਕਿ ਅਕਾਲੀਆਂ ਦੀ ‘ਹਨੀਪ੍ਰੀਤ’ ਹੈ ਜਗੀਰ ਕੌਰ ..
- Admin
- Nov 25, 2017
- 2 min read

ਪੰਜਾਬ ਦੀ ਸਿਆਸਤ ‘ਚ ਅੱਜਕਲ੍ਹ ਸਭ ਤੋਂ ਵੱਡਾ ਸਿਆਸੀ ਮੁੱਦਾ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨਾਲ ਜੁੜਿਆ ਕਥਿਤ ਡਰੱਗ ਮਾਮਲਾ ਹੈ। ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਸੁਖਪਾਲ ਖਹਿਰਾ ਨੂੰ ਲਗਾਤਾਰ ਘੇਰ ਰਹੇ ਹਨ। ਪਰ ਹਾਲ ਹੀ ਵਿੱਚ ਖਹਿਰੇ ਨੇ ਖ਼ਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨਾਂ ‘ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੈ ਕੇ ਚੰਡੀਗੜ੍ਹ ਤੱਕ ਰੋਸ ਪ੍ਰਦਰਸ਼ਨ ਕੀਤੇ ਹਨ। ਹੁਣ ਸੜਕਾਂ ਤੋਂ ਬਾਅਦ ਕਾਂਗਰਸੀਆਂ ਤੇ ਅਕਾਲੀਆਂ ਨੇ ਖਹਿਰਾ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਘੇਰਨ ਦੀ ਰਣਨੀਤੀ ਬਣਾ ਲਈ ਹੈ। ਦੋਵੇਂ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹ ਖਹਿਰਾ ਤੋਂ ਇਸ ਮਸਲੇ ‘ਤੇ ਵਿਧਾਨ ‘ਚ ਵੀ ਜਵਾਬ ਤਲਬੀ ਕਰਨਗੇ। ਅਕਾਲੀ ਦਲ ਇਸ ਮਸਲੇ ਨੂੰ ਹੀ ਸੈਸ਼ਨ ਦਾ ਸਭ ਤੋਂ ਵੱਡਾ ਮੁੱਦਾ ਬਣਾਉਣ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ ‘ਤੇ ਕਮਰ ਕਸ ਲਈ ਹੈ। ਇਸੇ ਲਈ ਉਹ ਖ਼ੁਦ ਸਮਾਂ ਕੱਢ ਕੇ ਇਸ ਮਸਲੇ ‘ਤੇ ਪੰਜਾਬ ਦੇ ਗਵਰਨਰ ਬੀਪੀ ਬਦਨੌਰ ਨੂੰ ਮਿਲੇ ਹਨ।

ਆਮ ਆਦਮੀ ਪਾਰਟੀ ਵੀ ਅਕਾਲੀ ਦਲ ਤੇ ਕਾਂਗਸਰ ਦਾ ਜਵਾਬ ਦੇਣ ਲਈ ਰਣਨੀਤੀ ਤਿਆਰ ਕਰ ਰਹੀ ਹੈ ਪਰ ਇਹ ਵੀ ਸੱਚ ਹੈ ‘ਆਪ’ ਦੇ ਸਾਰੇ ਵਿਧਾਇਕ ਖਹਿਰਾ ਨਾਲ ਦਿਲੋਂ ਨਹੀਂ ਹਨ। ਦਰਅਸਲ ਸੁਖਪਾਲ ਖਹਿਰਾ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਤੇ ਅਕਾਲੀ ਦਲ ਨੂੰ ਹਰ ਛੋਟੇ-ਵੱਡੇ ਮੁੱਦੇ ‘ਤੇ ਘੇਰਦੇ ਰਹੇ ਹਨ ਤੇ ਹੁਣ ਜਦੋਂ ਮਾਮਲਾ ਖਹਿਰਾ ਖ਼ਿਲਾਫ ਆਇਆ ਹੈ ਤਾਂ ਇਹ ਪਾਰਟੀਆਂ ਵੀ ਖਹਿਰਾ ਨੂੰ ਬਖ਼ਸ਼ਣ ਦੇ ਮੂਡ ‘ਚ ਨਹੀਂ ਹਨ। ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਸਮੇਂ ‘ਆਪ’ ਵੱਲ ਗਿਆ ਵੋਟ ਬੈਂਕ ਵੀ ਇਸੇ ਤਰ੍ਹਾਂ ਵਾਪਸ ਆਵੇਗਾ। ਇਸੇ ਲਈ ਅਕਾਲੀ ਦਲ ਸੜਕ ਤੋਂ ਸਦਨ ਤੱਕ ਖਹਿਰਾ ਖ਼ਿਲਾਫ ਵੱਡੀ ਰਣਨੀਤੀ ਤਿਆਰ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਖਹਿਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਮਾਮਲੇ ‘ਤੇ ਅਕਾਲੀ ਦਲ ਤੇ ਕਾਂਗਰਸ ਦੇ ਕਹੇ ਤੋਂ ਅਸਤੀਫਾ ਨਹੀਂ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਉਹ ਕੇਸ ਦੇ ਮਾਮਲੇ ‘ਚ ਸੁਪਰੀਮ ਕੋਰਟ ਤੱਕ ਜਾ ਸਕਦੇ ਹਨ।
Comments