ਰਾਸ਼ਟਰਵਾਦ ਦੇ ਘਾਹ ਹੇਠ ਲੁੱਕਿਆ ਸੱਪ?
- Admin
- Dec 2, 2017
- 3 min read

ਰਾਸ਼ਟਰਵਾਦ ਦੇ ਘਾਹ ਹੇਠ ਲੁੱਕਿਆ ਸੱਪ? ਸਦੀਆਂ ਤੋਂ ਬ੍ਰਹਾਮਣ ਦਾ ਇਤਿਹਾਸ ਰਿਹਾ ਹੈ ਕਿ ਉਹ ਕਦੇ ਵੀ ਸਿੱਧਾ ਅਤੇ ਸਾਹਵੇਂ ਆ ਕੇ ਵਾਰ ਨਹੀ ਕਰਦਾ ਉਹ ਹਮੇਸ਼ਾਂ ਲੁੱਕ ਕੇ ਵਾਰ ਕਰਦਾ ਹੈ। ਡਾਕਟਰ ਦੀ ਬਰੀਕ ਸੂਈ ਤਰ੍ਹਾਂ ਡੰਗ ਵੱਜਣ ਵਾਲੇ ਨੂੰ ਪਤਾ ਹੀ ਉਦੋਂ ਲੱਗਦਾ ਜਦ ਜ਼ਹਿਰ ਕੰਮ ਕਰ ਚੁੱਕਾ ਹੁੰਦਾ। ਉਸ ਦੇ ਵਾਰ ਦੇ ਡੰਗ ਤੋਂ ਬੋਧੀ, ਜੈਨੀ, ਸਿੱਖ ਬੱਚ ਨਹੀ ਸਕੇ। ਉਸ ਦੇ ਡੰਗ ਦੀ ਕਮਾਲ ਦੇਖੋ ਕਿ ਬੁੱਧ ਤਰ੍ਹਾਂ ਉਹ ਅਗਲੇ ਨੂੰ ਅਵਤਾਰ ਬਣਾ ਕੇ ਵੀ ਰਾਖਸ਼ ਸਾਬਤ ਕਰ ਜਾਂਦਾ! ਸਦੀਆਂ ਤੱਕ ਉਹ ਵੇਦਾਂ, ਪੁਰਾਣਾਂ, ਸਿਮ੍ਰਤੀਆਂ ਹੇਠ ਲੁੱਕਿਆ ਰਿਹਾ ਅਤੇ ਅਪਣੇ ਨਫਰਤ ਕਰਨ ਵਾਲਿਆਂ ਨੂੰ ਰਾਖਸ਼-ਦੈਂਤ-ਨਾਸਤਿਕ ਕਹਿ ਕਹਿ ਡੰਗਦਾ ਰਿਹਾ ਪਰ ਹੁਣ ਜਦ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਲੁਕਾਈ ਅੱਖਰਾਂ ਨੂੰ ਮੂੰਹ ਮਾਰਨ ਲੱਗ ਪਈ ਹੈ ਤੇ ਮੇਰੇ ਵੇਦਾਂ-ਪੁਰਾਣਾਂ ਦੇ ਗਪੌੜ ਜਿਆਦਾ ਚਿਰ ਨਹੀ ਚਲਣੇ ਤਾਂ ਉਹ ਰਾਸ਼ਟਰਵਾਦ ਦੇ ਘਾਹ ਵਿਚ ਜਾ ਲੁੱਕਿਆ। ਉਥੋਂ ਉਹ ਅਪਣੇ ਵਿਰੋਧੀਆਂ ਤੇ ਜ਼ਹਿਰੀਲੇ ਵਾਰ ਕਰਦਾ ਹੈ ਤੇ ਜਿਸ ਨੂੰ ਮਰਜੀ ਅੱਤਵਾਦੀ-ਵੱਖਵਾਦੀ, ਦੇਸ਼ ਨੂੰ ਖਤਰਾ, ਰਾਸ਼ਟਰਵਾਦ ਦਾ ਵਿਰੋਧੀ ਕਹਿ ਗੋਲੀਆਂ ਠੋਕ ਦਿੰਦਾ ਜਾਂ ਜਿਹਲਾਂ ਵਿਚ ਤੁੰਨ ਦਿੰਦਾ। ਉਸ ਨੇ ਪਾਤਰ ਤੇ ਨਾਂ ਬਦਲ ਲਏ ਪਰ ਕਰਤੂਤਾਂ ਪੁਰਾਣੀਆਂ ਹੀ। ਹਥਿਆਰ ਨਵੇ ਪਰ ਦੁਸ਼ਮਣੀ ਪੁਰਾਣੀ ਹੀ। ਗੁਰੂ ਨਾਨਕ ਸਾਹਬ ਵੇਲੇ ਦੇ ਜਨੇਊ ਨੂੰ ਨਾਂਹ ਕਰਨ ਵੇਲੇ ਦੀ! ਉਸ ਦੇ ਡੰਗਣ ਦੇ ਢੰਗ ਨਿਆਰੇ। ਉਹ ਤੁਹਾਡੇ ਰਹਿਬਰ ਅੱਗੇ ਤੁਹਾਡੇ ਨਾਲੋਂ ਵੀ ਦੂਹਰਾ ਹੋ ਕੇ ਸਿੱਜਦਾ ਕਰਦਾ ਜਾਪਦਾ ਪਰ ਦਰਅਸਲ ਉਹ ਅਪਣੀ ਫਨ ਹੇਠਾਂ ਕਰਕੇ ਤੁਹਾਡੇ ਉਪਰ ਵਾਰ ਕਰਨ ਦੀ ਪੁਜੀਸ਼ਨ ਲੈ ਰਿਹਾ ਹੁੰਦਾ। ਤੁਹਾਡੇ ਇਤਿਹਾਸ ਨੂੰ ਮਿਥਹਾਸ ਸਾਬਤ ਕਰਕੇ ਉਸ ਉਹ ਡੰਗ ਮਾਰੇ ਕਿ ਪੂਰੀ ਕੌਮ ਨੀਲੀ ਪੀਲੀ ਕਰ ਮਾਰੀ ਤੇ ਇਸ ਦਾ ਮੁਹਾਦਰਾਂ ਹੀ ਵਿਗਾੜ ਦਿੱਤਾ। ਜਿਹੜੇ ਮਰਜੀ ਸਿੱਖ ਨੂੰ ਮਾੜਾ ਜਿਹਾ ਛਿੱਲੋ ਹੇਠੋਂ ਕੋਈ ਨਾ ਕੋਈ ਸਾਧ, ਡੇਰੇਦਾਰ, 'ਬ੍ਰਹਮਗਿਆਨੀ', ਪੀਰ, ਲਾਲਾਂ ਵਾਲਾ, ਰੋਟਾਂ ਵਾਲਾ, ਭੂਤਾਂ ਵਾਲਾ ਨਿਕਲ ਆਉਂਦਾ। ਉਪਰੋਂ ਚੰਗੀ ਭਲੀ ਕ੍ਰਿਪਾਨ ਪਾਈ ਹੁੰਦੀ ਹੇਠੋਂ ਹੋਰ ਹੀ ਕੁਝ! ਉਹ ਕ੍ਰਿਪਾਨ ਲੁਹਾਉਂਦਾ ਨਹੀ ਤੁਹਾਡੀ ਉਹ ਕ੍ਰਿਪਾਨ ਨੂੰ ਹੀ ਜਨੇਊ ਵਰਗੀ ਕਰ ਦਿੰਦਾ! ਉਹ ਪੱਗ ਲੁਹਾਉਂਦਾ ਨਹੀ ਉਹ ਪੱਗ ਸਮੇਤ ਹੀ ਸਿਰ ਬਦਲ ਦਿੰਦਾ! ਨਫਰਤ ਤੁਹਾਨੂੰ ਉਹ ਅਪਣੀ ਅਜਾਰੇਦਾਰੀ ਨੂੰ ਮੁਖਾਤਬ ਹੋਣ ਕਰਕੇ ਕਰ ਰਿਹਾ ਹੁੰਦਾ ਪਰ ਕੁੱਟਦਾ ਤੁਹਾਨੂੰ ਉਹ ਰਾਸ਼ਟਰਵਾਦ ਦੇ ਨਾਂ ਹੇਠ ਹੈ। ਕਿਸੇ ਮੁਲਖ ਨੂੰ ਕੋਈ ਖਤਰਾ ਵਤਰਾ ਨਹੀ ਦੱਸ ਲੱਖ ਫੌਜਾਂ ਲਈ ਫਿਰਦੇ, ਪ੍ਰਮਾਣੂੰਆਂ ਦੇ ਧਮਾਕੇ ਕਰ ਕਰ ਦਿਖਾ ਰਹੇ ਦੁਨੀਆਂ ਨੂੰ ਹਾਲੇ ਵੀ ਇਨ੍ਹਾਂ ਨੂੰ ਖਤਰਾ? ਖਤਰਾ ਬ੍ਰਹਾਮਣ ਨੂੰ ਮੁਲਖ ਟੁੱਟਣ ਦਾ ਨਹੀ ਬਲਕਿ ਅਜਾਰੇਦਾਰੀ ਦਾ ਹੈ।ਜਿਹੜਾ ਵੀ ਇਸ ਦੀ ਅਜਾਰੇਦਾਰੀ ਅੱਗੇ ਖੜੂ ਉਹੀ ਦੇਸ਼ ਲਈ ਖਤਰਾ! ਉਹੀ ਅੱਤਵਾਦੀ, ਦੇਸ਼ ਧਰੋਹੀ ਤੇ ਸਜਾ ਸਿੱਧੀ ਗੋਲੀ! ਦਲਿਤ ਸਾਰੀ ਹਯਾਤੀ ਕੁੱਟ ਖਾਈ ਗਏ ਹਾਲੇ ਵੀ 'ਜੈ ਭਾਰਤ' ਦੀ ਪੂਛ ਨਹੀ ਛੱਡੀ। ਬਿਨਾ ਇਹ ਜਾਣੇ ਕਿ ਇਹ ਜੈ ਭਾਰਤ ਹੈ ਕਿਸਦਾ ਤੇ ਜਿਸਦਾ ਹੈ ਉਹ ਕਿੰਨੀਆਂ ਸਦੀਆਂ ਸਾਡੇ ਸੰਘਾਂ ਵਿਚ ਸਰੀਏ ਤੁੰਨਦਾ ਰਿਹਾ ਤੇ ਮੂੰਹਾਂ ਵਿਚ ਥੁੱਕਦਾ ਰਿਹਾ। ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਅੱਜ ਸਭ ਤੋਂ ਜਿਆਦਾ ਹਿੰਦੂ ਧਰਮ ਨੂੰ ਖਤਰੇ ਦਾ ਬੁਖਾਰ ਹੀ ਦਲਿਤਾਂ ਨੂੰ ਚੜਿਆ ਹੋਇਆ। ਹਿੰਦੂ ਧਰਮ ਨੂੰ ਖਤਰੇ ਦਾ ਜਿਆਦਾ ਸੰਘ ਉਹੀ ਪਾੜ ਰਹੇ ਹੁੰਦੇ। ਤੇ ਉਹ ਦੇਹ ਤੇਰੇ ਦੀ ਰਾਮ ਦੇ ਨਾਂ ਤੇ ਇੱਟਾਂ ਚੁੱਕੀ ਅਯੁੱਧਿਆਂ ਵੰਨੀ ਮੂੰਹ ਚੁੱਕੀ ਫਿਰਦੇ ਹਨ। ਗੱਡੀਆਂ ਦੀਆਂ ਗੱਡੀਆਂ ਭਰੀਆਂ! ਬਜਾਇ ਇਸ ਦੇ ਕਿ ਖੁਦ ਅਜਾਦ ਹੋਣ ਲਈ ਕੋਈ ਹੱਥ ਪੈਰ ਮਾਰਦੇ ਉਨੀ ਫਿਰ ਤੋਂ ਜੈ ਭਾਰਤ ਦੇ ਜੂਲੇ ਹੇਠ ਹੀ ਸਿਰ ਤੁੰਨ ਲਿਆ ਹੋਇਆ ਤੇ ਸਗੋਂ ਇਸ ਗੱਲੇ ਹੀ ਲੜੀ ਜਾਂਦੇ ਕਿ ਸਾਨੂੰ ਮੰਦਰ ਵਿਚ ਦਾਖਲ ਨਹੀ ਹੋਣ ਦਿੱਤਾ ਜਾਂਦਾ! ਇਹ ਤਾਂ 'ਨੱਥ ਘੜਾਉਣ ਤੇ ਨੱਕ ਵਢਾਉਂਣ' ਵਾਲੀ ਹੋਈ। ਅਗਲਾ ਤੁਹਾਨੂੰ ਬੰਦੇ ਹੀ ਨਹੀ ਸਮਝਦਾ ਤੁਸੀਂ ਕਹਿੰਨੇ ਅਸੀਂ ਉਸ ਦੇ ਮੰਦਰ ਜਾਣਾ? ਬੰਦਾ ਪੁੱਛੇ ਅਜਿਹੇ ਮੰਦਰ ਜਾਣਾ ਕੀ ਲੈਣ ਜਿਥੇ ਬੰਦੇ ਤੋਂ ਬੰਦਾ ਹੋਣ ਦਾ ਹੱਕ ਹੀ ਖੋਹ ਲਿਆ ਜਾਂਦਾ। ਬ੍ਰਹਾਮਣ ਰਾਸ਼ਟਰਵਾਦ ਦੇ ਘਾਹ ਹੇਠ ਲੁੱਕਿਆ ਬੈਠਾ ਹੈ। ਪੰਜਾਬ ਵਿਚ ਅੱਜ ਉਸ ਦੇ ਸਭ ਤੋਂ ਜ਼ਹਿਰੀਲੇ ਦੰਦ ਡੇਰੇ ਅਤੇ ਕਾਮਰੇਡ ਹਨ। ਇੱਕ ਨੇ ਢੋਲਕੀਆਂ ਦਾ ਸਿਰ ਪਾੜਨਾ ਕੀਤਾ ਪਿਆ ਦੂਜਾ ਸਹਿਤ ਦੇ ਨਾਂ ਤੇ ਸਹਿਤ ਨਾਲ ਹੀ ਬਲਾਤਕਾਰ ਕਰੀ ਤੁਰਿਆ ਆ ਰਿਹਾ। ਦੋਵੇਂ ਧਿਰਾਂ ਨੇ ਸਿੱਖ ਇਤਿਹਾਸ ਦਾ ਮੁਹਾਦਰਾ ਜ਼ਿਦ ਕੇ ਵਿਗਾੜਿਆ। 'ਕਰਿਡ' ਦੇ ਰਛਪਾਲ ਮਲਹੋਤਰੇ ਵਰਗਿਆਂ ਨਾਟਕਕਾਰ ਗੁਰਸ਼ਰਨ ਵਰਗਿਆਂ ਅਤੇ ਹੋਰ ਟੁਕੜਬੋਚ ਕਾਮਰੇਡਾਂ ਲਈ ਪਾਣੀ ਵਾਂਗ ਪੈਸਾ ਵਹਾਇਆ ਸਿੱਖਾਂ ਨੂੰ ਡੰਗਣ ਲਈ। ਸਿੱਖ ਕੌਮ ਦਾ ਮੁਹਾਂਦਰਾ ਦੱਸਦਾ ਕਿ ਜ਼ਹਿਰ ਇਸ ਨੂੰ ਚੜ੍ਹ ਚੁੱਕੀ ਤੇ ਬਿਮਾਰ ਹੋਇਆ ਕਦੇ ਕਿਸੇ ਸਾਧ ਦੀਆਂ ਜੁੱਤੀਆਂ ਵਿਚ ਡਿੱਗੀ ਜਾਂਦਾ ਕਦੇ ਕਿਸੇ ਨੰਗ ਦੀ ਕਬਰ ਤੇ ਸਿਰ ਸੁੱਟੀ ਫਿਰਦਾ। ਇਸ ਕੌਮ ਦੀ ਔਰਤ ਬਿੱਲੀ ਦੇ ਰਾਹ ਕੱਟਣ ਤੋਂ ਡਰੀ ਜਾਂਦੀ ਤੇ ਨਿੱਛ ਮਾਰੇ ਤੋਂ ਦਹਿਲ ਜਾਂਦੀ। ਇਸ ਦੀ ਕੁੱਖੋਂ ਕਿਥੇ ਜੰਮ ਪੈਣਗੇ ਹਰੀ ਸਿੰਘ ਨਲੂਏ ਤੇ ਸ਼ਾਮ ਸਿੰਘ ਅਟਾਰੀ ਵਰਗੇ ਜੋਧੇ। ਬ੍ਰਹਾਮਣ ਰਾਸ਼ਟਰਵਾਦ ਘਾਹ ਵਿਚ ਲੁੱਕਿਆ ਪੂਰੇ ਪੰਜ ਫੀਸਦੀ ਵੀ ਨਾ ਹੋਣ ਤੇ ਡੇੜ ਕ੍ਰੋੜ ਦੇ ਕਰੀਬ ਲੋਕਾਂ ਉਪਰ ਰਾਜ ਕਰ ਰਿਹਾ ਤੇ ਹਰੇਕ ਚੂੰ ਕਰਨ ਵਾਲੇ ਨੂੰ ਡਾਂਗ ਫੇਰੀ ਤੁਰਿਆ ਆਉਂਦਾ। ਕਦੇ ਉਹ ਮੁਸਲਮਾਨ ਨੂੰ ਕੁੱਟ ਕੱਢਦਾ ਕਦੇ ਸਿੱਖ ਤੇ ਕਦੇ ਈਸਾਈ ਨੂੰ। ਉਸ ਦੇ ਡੰਗੇ ਸਭ ਇੱਕ ਦੂਏ ਦਾ ਤਮਾਸ਼ਾ ਦੇਖੀ ਜਾਂਦੇ ਪਰ ਬਚ ਨਿਕਲਣ ਦਾ ਉਪਾਅ ਕੋਈ ਨਹੀ ਕਰਦਾ! ਕਿ ਕਰਦਾ? ( ਗੁਰਦੇਵ ਸਿੰਘ ਸੱਧੇਵਾਲੀਆ)
Comments