ਸ਼ਿਵਲਿੰਗ ਦੀ ਪੂਜਾ ਦਾ ਰਹੱਸ
- Admin
- Dec 5, 2017
- 7 min read

ਸੀਤਾ ਪ੍ਰੈੱਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ਼ਿਵ ਪੁਰਾਣ ਦੇ ਪੰਨਾ ੪੧ ਅਨੁਸਾਰ ਸ਼ਿਵ ਭਗਵਾਨ ਦੇ ਦੋ ਸਰੂਪ ਹਨ ਇੱਕ ਨਿਰੰਕਾਰ ਅਤੇ ਦੂਸਰਾ ਸਾਕਾਰ।ਸ਼ਿਵਲਿੰਗ ਦੀ ਪੂਜਾ ਸ਼ਿਵ ਦੀ ਨਿਰੰਕਾਰ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਮੂਰਤੀ ਦੀ ਪੂਜਾ ਸ਼ਿਵ ਦੀ ਸਾਕਾਰ ਦੀ ਪੂਜਾ ਹੈ। ਗੀਤਾ ਪ੍ਰੈੱਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ਼ਿਵ ਪੁਰਾਣ ਵਿਚ ਇਹ ਕਿਤੇ ਭੀ ਨਹੀਂ ਦਸਿਆ ਗਿਆ ਕਿ ਸ਼ਿਵਜੀ ਦੀ ਸ਼ਿਵਲਿੰਗ ਜੋ ਪ੍ਰਤੱਖ ਰੂਪ ਵਿੱਚ ਪੱਥਰ ਜਾਂ ਧਾਤ ਦੀ ਬਣੀ ਹੋਈ ਦਿਸ ਰਹੀ ਹੈ ਅਤੇ ਕਿਸੇ ਵੱਲੋਂ ਬਣਾ ਕੇ ਸਥਾਪਿਤ ਕੀਤੀ ਜਾਂਦੀ ਹੈ ਉਹ ਨਿਰੰਕਾਰ ਕਿਸਤਰਾਂ ਕਹਿਲਾ ਸਕਦੀ ਹੈ। ਸ਼ਿਵ ਪੁਰਾਣ ਦੇ ਪੰਨਾ ੪੨ ਅਨੁਸਾਰ ਸਨਤਕੁਮਾਰ ਨੇ ਜਦ ਇਹੀ ਪ੍ਰਸ਼ਨ ਕੀਤਾ ਨੰਦਕੇਸ਼ਵਰ ਨੇ ਉੱਤਰ ਦਿੱਤਾ ਕਿ ਸਾਡੇ ਵਰਗੇ ਲੋਕਾਂ ਕੋਲ ਇਸ ਦਾ ਕੋਈ ਉੱਤਰ ਨਹੀਂ ਹੈ। ਕਿਉਂਕਿ ਇਹ ਇਕ ਬਹੁਤ ਹੀ ਗੁੱਝਾ ਭੇਦ ਹੈ ਅਤੇ ਲਿੰਗ ਸਾਖਸ਼ਾਤ ਬ੍ਰਹਮਾ ਦਾ ਪ੍ਰਤੀਕ ਹੈ।
ਫਿਰ ਵੀ ਇਸ ਵਿਸ਼ੇ ਤੇ ਭਗਵਾਨ ਸ਼ਿਵ ਨੇ ਜੋ ਕੁਝ ਦੱਸਿਆ ਹੈ ਉਹੀ ਮੈਂ ਤੈਨੂੰ ਦੱਸਦਾ ਹਾਂ। ਭਗਵਾਨ ਸ਼ਿਵ ਬ੍ਰਹਮ ਸਰੂਪ ਅਤੇ ਨਿਰੰਕਾਰ ਹਨ ਇਸ ਲਈ ਸ਼ਿਵ ਦੀ ਪੂਜਾ ਲਈ ਲਿੰਗ ਜੋ ਨਿਰੰਕਾਰ ਹੈ ਉਸ ਦੀ ਪੂਜਾ ਹੁੰਦੀ ਹੈ ਸਾਰੇ ਵੇਦਾਂ ਦਾ ਇਹੀ ਸਿਧਾਂਤ ਹੈ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਨੇ ਇਸ ਅਖੌਤੀ ਗੁੱਝੇ ਰਾਜ ਨੂੰ ਆਪਣੀ ਕਿਤਾਬ ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਪੰਥ ਖਾਲਸਾ ਪੰਥ ਪ੍ਰਕਾਸ਼ਕ ਗੁਰਮਤਿ ਸਾਹਿਤ ਚੈਰੀਟੇਬਲ ਟਰੱਸਟ ਬਾਜਾਰ ਮਾਈ ਸੇਵਾ ਅੰਮ੍ਰਿਤਸਰ ਦੇ ਪੰਨਾ ੨੦ ਤੇ ਇਸ ਗੁੱਝੇ ਭੇਦ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ।ਸ਼ਿਵ ਪੁਰਾਣ ਕੋਟਿ ਰੁੱਦਰ ਸਹੰਤਾ ੪ ਅਧਿਆਇ ੧੨ ਵਿੱਚ ਸ਼ਿਵ ਅਤੇ ਪਾਰਬਤੀ ਵਾਰੇ ਅਜਿਹੀ ਅਸ਼ਲੀਲ ਕਥਾ ਦਰਜ ਹੈ ਜਿਸ ਨੂੰ ਨਾ ਬੋਲ ਦੱਸ ਸਕਣ ਤੇ ਨਾਂ ਹੀ ਕੰਨ ਸੁਣ ਸਕਣ। ਮੈਂ ਕਾਫੀ ਜਿਗਰਾ ਕਰਕੇ ਉਸ ਕਥਾ ਦਾ ਸੰਖੇਪ ਲਿਖਦਾ ਹਾਂ। ਦਾਰੂ ਨਾਂ ਦਾ ਜੰਗਲ ਸ਼ਿਵ ਘੁੰਮ ਰਹੇ ਹਨ ਅਲਫਾ ਨੰਗੇ ਰਿਸ਼ੀ _ਪਤਨੀਆਂ ਦੀ ਪ੍ਰਵਾਹ ਨਾ ਕਰਦਿਆਂ ਕਾਮ ਤ੍ਰਿਪਤੀ ਦੇ ਚਾਹਵਾਨ ਰਿਸ਼ੀ ਪਤਨੀਆਂ ਸ਼ਿਵ ਨੂੰ ਕਾਮਾਤਰ ਦੇਖ ਕੇ ਆਪ ਵੀ ਉਤੇਜਿਤ ਹੋਈਆਂ ਫਿਰਨ ਰਿਸ਼ੀ ਪਰਤ ਕੇ ਆਏ ਤਾਂ ਕੁ-ਦ੍ਰਿਸ਼ ਤੱਕ ਰੋਹਵਾਨ ਹੋਏ ਤੇ ਸ਼ਿਵ ਨੂੰ ਬੇ-ਹਯਾਈ ਦੇ ਬਦਲੇ ਨਰ - ਅੰਗ ਟੁੱਟਣ ਦਾ ਸਰਾਪ ਦੇ ਦਿੱਤਾ। ਨਰ-ਅੰਗ ਧਰਤੀ ਤੇ ਡਿੱਗ ਪਿਆ ਤੇ ਉਸ ਵਿਚੋਂ ਪ੍ਰਚੰਡ ਅੱਗ ਭੜਕ ਉਠੀ ਤੇ ਤ੍ਰਿਲੋਕੀ ਸੜਨ ਲੱਗੀ। ਸਾਰੇ ਹਾ-ਹਾ-ਕਾਰ ਮੱਚ ਗਈ। ਦੇਵਤੇ ਅਤੇ ਰਿਸ਼ੀ ਜਨ ਭੈ ਭੀਤ ਹੋਏ ਬ੍ਰਹਮਾ ਜੀ ਕੋਲ ਗਏ ਤਾਂ ਉਨ੍ਹਾਂ ਦੀ ਸਲਾਹ ਨਾਲ ਸ਼ਿਵ ਜੀ ਨੂੰ ਮਿਲੇ। ਆਖਰ ਸਾਰੇ ਇਕੱਠੇ ਹੋ ਕੇ ਪਾਰਬਤੀ ਜੀ ਦੀਆਂ ਮਿੰਨਤਾ ਕਰਨ ਲੱਗੇ ਜਿਨ੍ਹਾਂ ਨੇ ਅਰਜੋਈ ਮੰਨਕੇ ਲਟ-ਲਟਾਂਦੇ ਨਰ ਅੰਗ ਨੂੰ ਯੋਨੀ ਰੂਪ ਹੋ ਕੇ ਸਦਾ ਲਈ ਧਾਰਨ ਕਰ ਲਿਆ। ਇਸੇ ਤੋਂ ਪੱਥਰ ਦੇ ਲਿੰਗ-ਯੋਨੀ ਦੀ ਪੂਜਾ ਸ਼ੁਰੂ ਹੋਈ ਦੱਸੀ ਜਾਂਦੀ ਹੈ ਤੇ ਮੰਦਰਾਂ ਵਿੱਚ ਜਾ ਕੇ ਇਨ੍ਹਾਂ ਉਪਰ ਜਲ ਚਾੜ੍ਹਨ ਦਾ ਮਾਹਾਤਮ ਵੀ ਲਿਖਿਆ ਹੋਇਆ ਹੈ ਜੋ ਇਉਂ ਹੈ:ਪੱਥਰ ਦੇ ਲਿੰਗ-ਯੋਨੀ ਉਤੇ ਪਾਣੀ ਪਾਉਣ ਨਾਲ ਸ਼ਿਵ ਅਤੇ ਪਾਰਬਤੀ ਦੇ ਗੁਪਤ ਅੰਗਾਂ ਵਿਚ (ਹਰ ਸਮੇਂ ਵਿਲਾਸ ਮੁਦਰਾ ਵਿਚ ਰਹਿਣ ਕਰਕੇ) ਵਧੀ ਹੋਈ ਅਗਨੀ ਸ਼ਾਂਤ ਰਹਿੰਦੀ ਹੈ। ਇਸ ਤੋਂ ਉਹ ਭਗਤ ਨੂੰ ਤੁੱਠ ਕੇ ਮਨ-ਪਸੰਦ ਵਰ ਦਿੰਦੇ ਹਨ ਆਦਿ ਆਦਿ। ਪਰਮ ਸਨੇਹੀ ਮਿਤ੍ਰੋ ਕੀ ਤੁਹਾਡਾ ਅਜੇ ਭੀ ਵਿਚਾਰ ਹੈ ਕਿ ਕੋਈ ਰਤਾ ਮਾਸਾਹਾਰੀ ਅਕਲ ਵਾਲਾ ਸ਼ਰਧਾਲੂ ਵੀ ਆਪਣੇ ਇਸ਼ਟ ਦੇਵ ਬਾਰੇ ਇਸ ਤਰ੍ਹਾਂ ਲਿਖ ਸਕਦਾ ਹੈ। ਕੀ ਆਹ ਕੁਛ ਹੀ ਯਰਮ ਗ੍ਰੰਥਾਂ ਵਿਚ ਲਿਖਣ ਯੋਗ ਰਹਿ ਗਿਆ ਸੀ। ਕੀ ਇਹ ਸਭ ਕੁਝ ਪੜ੍ਹ ਕੇ ਵੀ ਸਾਨੂੰ ਈਸ ਤਰ੍ਹਾਂ ਦੀ ਉਪਾਸਨਾ ਕਰਦੇ ਰਹਿਣਾ ਚਾਹੀਦਾ ਹੈ।ਸੀਤਾ ਪ੍ਰੈੱਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ਼ਿਵ ਪੁਰਾਣ ਜੋ ਲਿੰਗ ਪੂਜਾ ਨੂੰ ਗੋਪਨੀਯ ਅਤੇ ਕਥਨ ਤੋਂ ਬਾਹਰ ਦਾ ਭੇਦ ਦੱਸ ਰਿਹਾ ਹੈ ਉਸ ਨੂੰ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਨੇ ਪ੍ਰਗਟ ਕਰ ਦਿੱਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਭੀ ਮਹਾਨਕੋਸ਼ ਦੇ ਪੰਨਾ ਨੰ 1066 ਦੇ ਕਾਲਮ ਦੋ ਅਤੇ ਕਾਲਮ ਤਿੰਨ ਵਿੱਚ ਲਿੰਗ ਦੇ ਅਰਥ ਕਰਦਿਆਂ ਲਿਖਿਆ ਹੈ :ਸਕੰਦ ਪੁਰਾਣ ਵਿਚ ਜਿਕਰ ਹੈ ਕਿ ਇਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖ ਕੇ ਰਿਖੀਆਂ ਨੇ ਸ਼ਿਵ ਨੂੰ ਸਰਾਪ ਦੇ ਦਿੱਤਾ ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਤੇ ਉਸੇ ਸਮੇਂ ਤੋਂ ਪੂਜਣ ਯੋਗ ਚਿੰਨ ਬਣ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਪੁਰਾਤਨ ਸ਼ਿਵ ਪੁਰਾਣ ਅਤੇ ਸਨਾਤਨ ਧਰਮ ਦੇ ਹੋਰ ਪੁਰਾਣੇ ਗ੍ਰੰਥਾਂ ਵਿਚ ਇਸ ਗੱਲ ਦਾ ਪੂਰਾ ਵੇਰਵਾ ਮਿਲਦਾ ਹੈ ਅਤੇ ਨਵੀਨਤਮ ਗ੍ਰੰਥ ਇਸ ਭੇਦ ਨੂੰ ਜਾਣ ਬੁਝ ਕੇ ਪ੍ਰਗਟ ਨਹੀਂ ਕਰਦੇ ਪਰ ਸਭ ਕੁਝ ਜਾਣਦੇ ਹੋਏ ਵੀ ਹਿੰਦੂ ਸਮਾਜ ਦੇ ਮਹਾਂਪੁਰਸ਼ ਆਪ ਸ਼ਿਵ ਲਿੰਗ ਦੀ ਪੂਜਾ ਕਰਕੇ ਇਸ ਉੱਪਰ ਪਾਣੀ ਅਤੇ ਦੁਧ ਦਾ ਇਸ਼ਨਾਨ ਕਰਾਉਂਦੇ ਹਨ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਿੰਡ ਦੇ ਜੰਮ-ਪਲ ਸਨ। ਪਹਿਲਾਂ ਉਨ੍ਹਾਂ ਨੇ ਆਪਣੇ ਤਾਏ ਦੇ ਪੁੱਤਰ ਰਾਮ ਬਸੰਤ ਸਿੰਘ ਜੀ ਜੋ ਤੋਪਖਾਨਾ ਰੋਡ ਪਟਿਆਲਾ ਸਥਿਤ ਨਿਰਮਲ ਅਖਾੜੇ ਦੇ ਮਹੰਤ ਸਨ ਪਾਸੋਂ ਗੁਰਬਾਣੀ ਪੜ੍ਹੀ ਅਤੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਹਾਸਲ ਕੀਤਾ। ਫਿਰ ਮਨੋ ਵੇਗ ਅਧੀਨ ਸੰਨਿਆਸ ਧਾਰਨ ਕਰਕੇ ਦੰਡੀ ਸੰਨਿਆਸੀ ਬਣ ਗਏ। ਇਥੇ ਇਹ ਭੀ ਦਸਿਆ ਠੀਕ ਰਹੇਗਾ ਕਿ ਬਸੰਤ ਸਿੰਘ ਜੀ ਮਾਹਾਰਾਜਾ ਭੂਪਿੰਦਰ ਸਿੰਘ ਜੀ ਦੇ ਸ਼ਾਹੀ ਪਰਿਵਾਰ ਦੇ ਬੱਚਿਆਂ ਦੇ ਧਾਰਮਿਕ ਗੁਰੂ ਦੀ ਪਦਵੀ ਤੇ ਸਨ। ਸੰਨਿਆਸੀ ਬਣ ਕੇ ਰਾਮ ਤੀਰਥ ਜੀ ਨੇ ਸਨਾਤਨ ਧਰਮ ਦੇ ਗ੍ਰੰਥਾਂ ਦਾ ਗਹਿਰਾ ਅਧਿਐਨ ਕਰਕੇ ਅਨੇਕਾਂ ਧਰਮ ਗ੍ਰੰਥ ਲਿਖੇ ਜਿਨ੍ਹਾਂ ਦੀ ਉਸ ਸਮੇਂ ਦੇ ਸਨਾਤਨ ਧਰਮ ਦੇ ਵਿਦਵਾਨਾਂ ਨੇ ਭਰਪੂਰ ਪ੍ਰਸੰਸਾ ਕੀਤੀ। ਦੇਵਨੇਤ ਨਾਲ ਉਹਨਾਂ ਨੇ ਗੁਰਬਾਣੀ ਦਾ ਸ਼ੁਧ ਮਨ ਨਾਲ ਅਧਿਐਨ ਕੀਤਾ। ਪਰਮੇਸ਼ਰ ਦੀ ਕਿਰਪਾ ਹੋਈ ਫਿਰ ਐਸਾ ਰੰਗ ਚੜ੍ਹਿਆ ਕਿ ਗੁਰੂ ਘਰ ਜੋਗੇ ਹੀ ਹੋ ਗਏ। ਸੰਨਿਆਸੀਆਂ ਵਾਲੀ ਵੇਸ-ਭੂਸ਼ਾ ਤਿਆਗ ਕੇ ਦਾੜ੍ਹੀ ਕੇਸ਼ ਰੱਖ ਲਏ ਅਤੇ ਦਸਤਾਰ ਸਜਾਉਣ ਲੱਗ ਪਏ। ਅਖੀਰ ਜਿੰਦਗੀ ਦਾ ਨਿਚੋੜ ਕੱਢ ਕੇ ਉਨ੍ਹਾਂ ਨੇ ਦੋ ਕਿਤਾਬਚੇ ਲਿਖੇ ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਵੋਤਮ ਧਰਮ : ਖਾਲਸਾ ਪੰਥ। ਪਹਿਲੀ ਕਿਤਾਬ ਵਿਚ ਵੇਦਾਂ ਸ਼ਾਸਤਰਾਂ ਪੁਰਾਣਾ ਸਿੰਮ੍ਰਤੀਆਂ ਦੇ ਉਪਦੇਸ਼ ਦਰਸ਼ਨ ਅਤੇ ਕਰਮ ਕਾਂਡ ਦੀ ਗੁਰਬਾਣੀ ਦੇ ਫਲਸਫੇ ਵਿਚਾਰ ਅਤੇ ਰਹੁਰੀਤਾਂ ਦੀ ਤੁਲਨਾ ਕੀਤੀ ਹੈ ਅਤੇ ਨਿਰਾਸ਼ਾ ਕਰਕੇ ਦੱਸਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋਤਮ ਧਾਰਮਿਕ ਗ੍ਰੰਥ ਹਨ। ਇਸ ਦੇ ਨਾਲ ਹੀ ਉਹ ਸਭ ਨੂੰ ਸੱਚਾ ਹੋਕਾ ਦਿੰਦੇ ਹਨ ਕਿ : " ਗੁਰੂ ਦੇਵਾਂ ਨੇ ਸਾਨੂੰ ਰੂੜੀਗਤ ਪ੍ਰੰਪਰਾਵਾਂ ਦੇ ਪਿੱਛ ਲੱਗ ਹੋਣ ਦੀ ਥਾਂ ਵਿਵੇਕਮਈ ਬਿਰਤੀ ਵਾਲੇ ਕਰਮਯੋਗੀ ਹੋਣ ਦੀ ਪ੍ਰੇਰਨਾ ਦਿੰਦੀ ਹੈ। ਸਾਨੂੰ ਆਪਣੇ ਸ਼ੁਭ - ਚਿੰਤਕ ਮਹਾਨ_ਭਾਵਾਂ ਦੀ ਇੱਛਾ ਤੇ ਪੂਰੇ ਉਤਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਅੰਤ ਵਿੱਚ ਮੈਂ ਆਪ ਜੀ ਧਧਤੋਂ ਇਹੋ ਆਸ ਕਰਾਂਗਾ ਕਿ ਤੁਸੀਂ ਸਦਾ ਨਿਰਦੋਸ਼ ਅਤੇ ਪਰਮ ਸ਼ੁਧ ਗੁਰਬਾਣੀ ਦਾ ਨਿਤਨੇਮ ਨਾਲ ਪਾਠ ਕਰਿਆ ਕਰੋ ਅਤੇ ਉਸ ਤੋਂ ਅਮਲ ਸਹਿਤ ਜਿਊਣਾ ਸਿੱਖੋ"। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਰਚਿਤ ਇਹ ਦੋਨੋਂ ਕਿਤਾਬਚੇ ਇਕੱਠੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਤਕਰੀਬਨ ਚਾਲੀ ਸਾਲਾਂ ਤੋਂ ਛਾਪਕੇ ਭੇਟਾ ਰਹਿਤ ਦਿੱਈਂ ਜਾ ਰਹੀ ਸੀ ਅਤੇ ਅਸੀਂ ਖੁਦ ਸ੍ਰੋਮਣੀ ਕਮੇਟੀ ਦੇ ਸਟਾਲ ਤੋਂ ਲੈ ਕੇ ਸੰਗਤਾਂ ਨੂੰ ਦਿੰਦੇ ਰਹੇ ਹਾਂ। ਪਰ ਹਣ ਆਰ ਐਸ ਐਸ ਦੀ ਬਾਜ ਅੱਖ ਦੀ ਨਜਰ ਇਹ ਕਿਤਾਬ ਚੜ੍ਹ ਗਈ ਹੈ। ਆਪਣੇ ਧਾਰਮਿਕ ਗ੍ਰੰਥਾਂ ਦੀਆਂ ਅਪ੍ਰਵਾਣਿਤ ਗੱਲਾਂ ਪ੍ਰੰਪਰਾਵਾਂ ਅਤੇ ਧਾਰਮਿਕ ਅਕੀਦੇ ਜਿਸ ਤੋਂ ਉਹਨਾਂ ਦੇ ਮਨ ਨੂੰ ਗਹਿਰੀ ਸੱਟ ਵੱਜਦੀ ਹੋਵੇ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਇਸ ਲਈ ਉਹਨਾਂ ਦੇ ਰਹਿਮੋ ਕਰਮ ਤੇ ਜੀਣ ਵਾਲੀ ਭਾਈਵਾਲ ਪਾਰਟੀ ਅਕਾਲੀ ਦਲ ਤੇ ਦਬਾ ਪਾ ਕੇ ਪਿਛਲੇ ਤਕਰੀਬਨ ਚਾਰ ਪੰਜ ਸਾਲ ਤੋਂ ਸ੍ਰੋਮਣੀ ਕਮੇਟੀ ਨੇ ਇਹ ਕਿਤਾਬ ਛਾਪਣ ਬੰਦ ਕਰ ਦਿੱਤੀ। ਜਦ ਮੈਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦਫਤਰ ਵਿਚ ਜਾ ਕੇ ਇਸ ਦੇ ਨਾ ਛਾਪਣ ਦਾ ਕਾਰਣ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਕਿਤਾਬ ਇਤਿਹਾਸਕ ਰਿਸਰਚ ਬੋਰਡ ਨੂੰ ਭੇਜੀ ਗਈ ਹੈ ਤਾਂ ਕਿ ਇਸ ਵਿਚ ਜੇ ਕੋਈ ਹੋਰ ਵਾਧਾ ਘਾਟਾ ਕਰਨਾ ਹੋਵੇ ਕਰ ਦਿੱਤਾ ਜਾਵੇ। ਹੁਣ ਸੋਚਣ ਵਾਲੀ ਗੱਲ ਹੈ ਕਿ ਕਿਸੇ ਹੋਰ ਬੰਦੇ ਦੀ ਲਿਖਤ ਵਿਚ ਵਾਧਾ ਘਾਟਾ ਕਰਨ ਦਾ ਕਿਸੇ ਨੂੰ ਕੀ ਹੱਕ ਹੈ। ਕਾਰਣ ਸਾਫ ਹੈ ਪਿਛਲੇ ਪੰਜਾਹ ਸਾਲਾਂ ਦੇ ਹਿੰਦੂ ਰਾਜ ਨੇ ਹਿੰਦੂਆਂ ਦਾ ਆਤਮ ਵਿਸ਼ਵਾਸ ਉੱਚਾ ਕੀਤਾ ਹੈ ਇਸ ਲਈ ਆਪਣੇ ਧਾਰਮਿਕ ਗ੍ਰੰਥਾਂ ਅਤੇ ਪਰੰਪਰਾਵਾਂ ਦੀ ਹੇਠੀ ਕਿਵੇਂ ਬਰਦਾਸ਼ਤ ਕਰਨ। ਦੂਸਰੇ ਪਾਸੇ ਦੁਨਿਆਵੀ ਪਦਾਰਥਾਕ ਲਾਲਸਾਵਾਂ ਅਧੀਨ ਅਕਾਲੀਆਂ ਦੀ ਜਮੀਰ ਮਰ ਗਈ ਹੈ। ਇਹ ਆਪਣੇ ਦਫਤਰਾਂ ਦੇ ਉਧਗਾਟਨ ਸਮਾਗਮ ਵੇਲੇ ਰਾਮਾਇਣ ਦੇ ਪਾਠ ਕਰਵਾਏ ਸ਼ਸਕਦੇ ਹਨ ਸਿੱਖੀ ਅਰਦਾਸ ਦੀ ਸ਼ਬਦਾਵਲੀ ਬਦਲ ਸਕਦੇ ਹਨ। ਮੰਦਰਾਂ ਵਿੱਚ ਜਾ ਕੇ ਟਿਕੇ ਲਗਵਾ ਸਕਦੇ ਹਨ ਜਾਂ ਲੋੜ ਪੈਣ ਤੇ ਸਭ ਕੁਛ ਕਰ ਸਕਦੇ ਹਨ ਬੱਸ ਕੁਰਸੀ ਮਿਲਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਵਲੋਂ ਛਪਾਈ ਇਤਿਹਾਸ ਦੀ ਕਿਤਾਬ ਜਿਸ ਵਿੱਚ ਗੁਰੂ ਸਾਹਿਬ ਵਾਰੇ ਬਹੁਤ ਘਿਨਾਉਣੀਆਂ ਗੱਲਾਂ ਲਿਖੀਆਂ ਹਨ ਭਾਈ ਬਲਦੇਵ ਸਿੰਘ ਸਿਰਸਾ ਨੇ ਕੋਰਟ ਕੇਸ ਕੀਤਾ ਹੋਇਆ ਹੈ। ਸਾਡੇ ਦੇਸ਼ ਵਿਚ ਬਾਰਾਂ ਅਸਥਾਨਾਂ ਤੇ ਸ਼ਿਵਲਿੰਗ ਪੂਜਯ ਮੰਨੇ ਗਏ ਹਨ ਉਨਾਂ ਵਿੱਚੋ ਉਜੈਨ ਵਿੱਚ ਮਾਹਾਂਕਾਲ ਦੇ ਮੰਦਰ ਵਿਚ ਸਥਾਪਤ ਸ਼ਿਵਲਿੰਗ ਦੀ ਬਹੁਤ ਮਾਨਤਾ ਹੈ।ਸਾਲਾਨਾ ਸਮਾਗਮ ਤੇ ਹਿੰਦੂਆਂ ਦੇ ਮਹਾਨ ਵਿਦਵਾਨ ਤੇ ਸੰਤ ਮਹਾਂਪੁਰਸ਼ ਇੱਥੇ ਆਕੇ ਸ਼ਿਵ ਲਿੰਗ ਦੀ ਪੂਜਾ ਅਰਚਨਾ ਕਰਦੇ ਹਨ ਦੁਧ ਨਾਲ ਇਸ਼ਨਾਨ ਕਰਾਉਂਦੇ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਜਗ੍ਹਾ ਯਹਾਂ ਕਾਲ ਸ਼ਬਦ ਪਰਮੇਸ਼ਰ ਲਈ ਵਰਤਿਆ ਗਿਆ ਹੈ। ਪਰ ਗੁਰਬਖਸ਼ ਸਿੰਘ ਕਾਲਾਅਫਗਾਨਾ ਨੇ ਆਪਣੀ ਕਿਤਾਬ ਬਿਪ੍ਰਨ ਕੀ ਰੀਤ ਤੋਂ ਸਚ ਦਾ ਮਾਰਗ ਭਾਗ ਦਸਵਾਂ(ਬਚਿੱਤਰ ਨਾਟਕ) ਵਿੱਚ ਹਠ ਧਰਮੀ ਅਧੀਨ ਸਭ ਥਾਂ ਤੇ ਉਜੈਨ ਵਾਲੇ ਮਹਾਂ ਕਾਲ ਦੇ ਅਰਥ ਕਰਕੇ ਪਾਠਕਾਂ ਨੂੰ ਗੁਮਰਾਹ ਕੀਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ ੩੨੩ ਤੇ ਮਹਾਂਕਾਲ ਦੇ ਅਰਥ ਜਿਥੇ ਉਜੈਨ ਵਾਲੇ ਮਹਾਂ ਕਾਲ ਕੀਤੇ ਹਨ ਉਥੇ ਨਾਲ ਹੀ ਇਹ ਭੀ ਅਰਥ ਕੀਤੇ ਹਨ। ਮਹਾਂਕਾਲ: ਜੋ ਸਾਰੀ ਸ੍ਰਿਸ਼ਟੀ ਨੂੰ ਲੈ ਕਰਦਾ ਹੈ (ਕਾਲ ਕ੍ਰਿਪਾਲ ਹਿਯੈ ਨ ਚਿਤਾਰਯੋ।। ੩੩ ਸਵੈਯੈ) । ਕਾਲਕਾ ਕਾਲ :ਕਾਲ ਦਾ ਭੀ ਕਾਲ ਸਭ ਨੂੰ ਲੈ ਕਰਨ ਵਾਲਾ(ਕਾਲ ਕਾ ਕਾਲ ਨਿਰੰਜਨ ਜਚਨਾ।। ਸਵੈਯੈ ਮ. ੪ ਕੇ) ਕਾਲ ਕ੍ਰਿਪਾਨ : ਕਾਲ ਰੂਪ ਹੈ ਜਿਸ ਦੀ ਤਲਵਾਰ, ਮਹਾਂਕਾਲ। ਅਕਾਲ ਪੁਰਖ ਦਾ ਸੰਖੇਪ - ਵਾਹਿਗੁਰੂ ।ਕਾਲ ਪਾਇ ਬ੍ਰਹਮਾ ਬਪ ਧਰਾ:ਕਰਤਾਰ ਦੀ ਆਗਿਆ ਅਨੁਸਾਰ ਬ੍ਰਹਮਾ ਸੰਸਾਰ ਤੇ ਆਇਆ। ਜੇ ਤਾਂ ਕਾਲਾਅਫਗਾਨਾ ਨੇ ਨਿਸ਼ਕਪਟ ਮਨ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੁੰਦਾ ਤਾਂ ਗੱਲ ਹੋਰ ਸੀ ਪਰ ਉਸ ਨੇ ਤਾਂ ਪਹਿਲਾਂ ਹੀ ਇਹ ਧਾਰ ਲੱਤਾਂ ਕਿ ਇਸ ਦਾ ਖੰਡਨ ਕਰਨਾ ਹੈ। ਜਦ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਸ਼ਿਵ ਅਤੇ ਸ਼ਿਵਲਿੰਗ ਪੂਜਣ ਵਾਲਿਆਂ।ਦੇ ਪਰਖਚੇ ਉਡਾਏ ਪਏ ਹਨ। ਂ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ।। ਬ੍ਰਹਮਾ ਅਰਥ ਬਿਸਨ ਕੇਤੇ ਬੇਦੀ ਔ ਕੁਰਾਨ ਕੇਤੇ ਸਿੰਮ੍ਰਿਤ ਸਮੂਹ। ਸਮੂਹਨ ਕੈ ਹੁਇ ਹੁਇ ਬਿਤਾਏ ਹੈ।। ਦ. ਗ੍ਰੰਥ. ਪੰਨਾ੧੮ ਕਾਲ ਪਾਇ ਬ੍ਰਹਮਾ ਬਪ ਧਰਾ।। ਕਾਲ ਪਾਇ ਸਿਵ ਜੂ ਅਵਤਰਾ।। ਕਾਲ ਪਾਇ ਕਰਿ ਬਿਸਨ ਪ੍ਰਕਾਸਾ।। ਸਕਲ ਕਾਲ ਕਾ ਕੀਯਾ ਤਮਾਸ਼ਾ।। ਦ. ਗ੍ਰੰ. ਪੰ. ੧੩੮੭ ਕਾਲ ਪੁਰਖ ਕੀ ਦੇਹਿ ਮੋ ਕੋ ਟਿਕ ਬਿਸਨ ਮਹੇਸ।। ਕੋਟ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ।। ਦ. ਗ੍ਰੰਥ ਪੰ.੧੨੮ ਮਾਟੀ ਕੇ ਸਿਵ ਬਨਾਏ ਪੂਜਕੈ ਬਹਾਇ ਆਏ ਆਏਕੈ ਬਨਾਏ ਫੇਰਿ ਮਾਟੀ ਕੇ ਸੁਧਾਰਿਕੈ।। ਅਰਥ:ਮਿਟੀ ਦਾ ਇਵੇਂ ਬਣਾ ਲਿਆ ਉਸ ਦੀ ਪੂਜਾ ਕਰਕੇ ਨਦੀ ਵਿੱਚ ਬੜਾ ਦਿੱਤਾ। ਆਕੇ ਫਿਰ ਮਿੱਟੀ ਗੁੰਨ ਕੇ ਹੋਰ ਬਣਾ ਲਿਆ। ਤਾ ਕੇ ਪਾਇ ਪ੍ਰਯੋਗ ਮਾਥੋ ਘਰੀ ਦਵੈ ਰਗਰਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੁਹਿ ਕੌ ਬਿਚਾਰੇ ਕੈ।। ਅਰਥ:ਉਸ ਦੇ ਪੈਰਾਂ ਵਿਚ ਸਿਰ ਧਰ ਦਿੱਤਾ ਅਤੇ ਉਸ ਅੱਗੇ ਦੋ ਘੜੀ ਮੱਥਾ ਰਗੜਿਆ, ਅਰੇ ਮਿਸਰ ਤੂੰ ਹੀ ਦੱਸ ਉਸ ਦੇ ਪਾਸ ਕੀ ਹੈ ਜਿਹੜਾ ਤੈਨੂੰ ਉਹ ਦੇਵੇਗਾ। ਲਿੰਗ ਕੀ ਤੂ ਪੂਜਾ ਕਰੈ ਸਿੰਘ ਜਾਨ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਕਾਰਿਕੈ।। ਅਰਥ :ਤੂੰ ਲਿੰਗ ਦੀ ਪੂਜਾ ਕਰਦਾ ਹੈਂ ਸਿਵ ਜੀ ਜਾਣ ਕੇ ਉਸ ਦੇ ਪੈਰੀਂ ਪੈਂਦਾ ਹੈਂ ਜੋ ਕੁਝ ਉਹ ਆਪ ਹੈ (ਲਿੰਗ) ਹੀ ਤਾਂ ਤੇਰੇ ਹੱਥ ਵਿੱਚ ਫੜਾਏਗਾ। ਦੁਹਿਤਾ ਕੌ ਦੈ ਹੈ ਕੀ ਤੂੰ ਆਪ ਚਬੈ ਹੈ ਤਾ ਕੋ ਯੌ ਹੀ ਤੁਹਿ ਮਾਰਿ ਹੈ ਰੇ ਸਦਾ ਸਿਵ ਖਵਾਰ ਕੈ।। ੨੦।। ਅਰਥ: ਕੀ ਤੂੰ ਉਹ ਲਿੰਗ ਅਪਣੀ ਧੀ ਨੂੰ ਦੇਵੇਗਾ ਜਾਂ ਆਪ ਖਾਵੇਂਗਾ ਉਵੇਂ ਹੀ ਸ਼ਿਵ ਤੈਨੂੰ ਧੂ-ਧੂ ਕੇ ਮਾਰ ਸੁੱਟੇ ਗਾ। . ਅਜੇ ਭੀ ਕੋਈ ਸ਼ੱਕ ਹੈ ਕਿ ਸ੍ਰੀ ਦਸਮ ਗ੍ਰੰਥ ਵਿੱਚ ਆਇਆ ਮਹਾਂਕਾਲ ਪਰਮੇਸ਼ਰ ਦਾ ਸੂਚਕ ਹੈ ਜਾਂ ਉਜੈਨ ਵਾਲੇ ਮਹਾਂਕਾਲ ਦੇ ਸ਼ਿਵ ਲਿੰਗ ਪ੍ਰਗਟਾਂਦਾ ਹੈ। ਉੱਜਲ ਬੁੱਧੀ ਵਾਲੇ ਤਾਂ ਸਮਝ ਜਾਣਗੇ ਪਰ ਮਿਸ਼ਨਰੀ ਕਾਲਜ ਵਾਲਿਆਂ ਨੇ ਜਦ ਕਾਲਾਅਫਗਾਨਾ ਨੂੰ ਸਿੱਖੀ ਦੇ ਧਰੂ ਤਾਰੇ ਦੀ ਉਪਾਧੀ ਨਾਲ ਨਿਵਾਜਿਆ ਹੈ ਉਹ ਕਦੇ ਵੀ ਨਹੀਂ ਮੰਨਣਗੇ। ਸੰਗਤਾਂ ਦੇ ਗਿਆਤ ਲਈ ਅਸੀਂ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਦੀਆਂ ਸਿੱਖੀ ਸਰੂਪ ਵਾਲੀ ਅਤੇ ਸੰਨਿਆਸੀ ਸਰੂਪ ਵਾਲੀ ਦੋਨੋਂ ਫੋਟੋਆਂ ਲਗਾ ਰਹੇ ਹਾਂ ਤਾਂ ਜੋ ਤਸੱਲੀ ਹੋ ਜਾਵੇ।
Comments