ਸੰਤ ਜੀ ਨੇ ਨੂੰ ਫੌਜੀ ਹਮਲੇ ਦਾ ਅਨੁਭਵ ਮਾਰਚ 1983 ਵਿੱਚ ਹੋ ਗਿਆ ਸੀ।
- Admin
- Dec 20, 2017
- 2 min read

ਸਵ:ਡਾ ਕੁਲਦੀਪ ਸਿੰਘ ਦੀ ਜੁਬਾਨੀ -- _ਮੈਨੂੰ ਮਈ 1985 ਵਿੱਚ ਇਕ ਬਾਬਾ ਜੀ (ਜਿੰਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਸੀ )ਕੋਲੋਂ ਸੰਤ ਜੀ ਦੀ ਤਿਆਰੀ ਦਾ ਵਿਸਥਾਰ ਮਿਲਿਆ ।ਬਾਬਾ ਜੀ 27 ਮਈ 1984 ਨੂੰ ਸੰਤ ਭਿੰਡਰਾਂਵਾਲਿਆ ਨੂੰ ਮਿਲੇ ਸਨ।ਮੀਟਿੰਗ ਦੇ ਪਿਛੋਕੜ ਅਤੇ ਵਾਧੂ ਗੱਲਾਂ ਨੂੰ ਛੱਡਦੇ ਹੋਏ, ਬਾਬਾ ਜੀ ਨੂੰ ਸੰਤ ਜੀ ਨੇ ਦੱਸਿਆ ਕਿ ਇਮਤਿਹਾਨ ਦੀ ਘੜੀ ਆਣ ਪਹੁੰਚੀ ਹੈ। ਸੰਤ ਜੀ ਨੇ ਮੰਨਿਆਂ ਕਿ ਉਹਨਾਂ ਨੂੰ ਫੌਜੀ ਹਮਲੇ ਦਾ ਅਨੁਭਵ ਮਾਰਚ 1983 ਵਿੱਚ ਹੋ ਗਿਆ ਸੀ।ਉਹਨਾਂ ਇਹੋ ਜਿਹੀ ਸਥਿਤੀ ਦਾ ਮੁਕਾਬਲਾ ਕਰਨ ਲਈ ਇਹੋ ਜਿਹੇ ਸਿੰਘਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਹੜੇ ਲੜਦੇ ਲੜਦੇ ਸ਼ਹੀਦ ਹੋਣ ਨੂੰ ਤਿਆਰ ਹੋਣ।ਸੰਤ ਜੀ ਛੇਤੀ ਇਸ ਨਤੀਜੇ ਤੇ ਪਹੁੰਚ ਗਏ ਕਿ ਉਨਾਂ ਨੂੰ ਕੁਰਬਾਨੀ ਦੇ ਜਜ਼ਬੇ ਨਾਲ ਗੜੁੱਚ ਸਿੱਖ ਨੌਜਵਾਨਾਂ ਦੀ ਲੋੜ ਹੈ।
ਜਦ ਵੀ ਕੋਈ ਸਿੰਘ ਇਸ ਤਰਾਂ ਕੁਰਬਾਨ ਹੋਣ ਲਈ ਤਿਆਰ ਹੁੰਦਾ ਸੀ ਤਾ ਸੰਤ ਜੀ ਉਸ ਨੂੰ ਆਪਣੇ ਪਰਿਵਾਰ ਦੀ ਸਹਿਮਤੀ ਲੈਣ ਉਪਰੰਤ ਆਉਣ ਨੂੰ ਕਹਿੰਦੇ ਸਨ।ਸੰਤ ਜੀ ਨੇ ਦੱਸਿਆ ਕਿ ਅਜੇ ਇਸ ਜਥੇ ਵਿੱਚ ਕੇਵਲ ਗਿਣਤੀ ਦੇ ਸਿੰਘ ਹਨ ਪਰ ਕਿਸੇ ਇਕ ਨੂੰ ਵੀ ਨਹੀ ਸੀ ਪਤਾ ਉਹ ਕਿਤਨੇ ਹਨ।ਇਕ ਇਕ ਮੋਰਚੇ ਤੇ ਦੋ -ਦੋ ਜਾਂ ਇਸ ਤੋਂ ਵੱਧ ਸਿੰਘ ਹੋਣਗੇ ਪਰ ਕਿਸੇ ਨੂੰ ਆਪਣੇ ਸਾਥੀ ਦਾ ਅਜੇ ਨਹੀਂ ਸੀ ਪਤਾ ਕਿ ਜੰਗ ਦੌਰਾਨ ਉਸ ਦਾ ਸਾਥੀ ਕਿਹੜਾ ਸਿੰਘ ਹੋਵੇਗਾ, ਇਹ ਤਾਂ ਮੌਕੇ ਉਪਰ ਸੀ ਜਨਰਲ ਸ਼ੁਬੇਗ ਸਿੰਘ ਤਹਿ ਕਰਨਗੇ ।ਕੇਵਲ ਆਪਣੀ ਜਗ੍ਹਾ ਦਾ ਪਤਾ ਸੀ ਕਿ ਕਿਹੜਾ ਮੋਰਚਾ ਉਸ ਨੇ ਸੰਭਾਲਣਾ ਹੈ।ਜਦੋਂ ਤੋ ਜਨਰਲ ਸ਼ੁਬੇਗ ਸਿੰਘ ਇਹਨਾ ਨਾਲ ਸ਼ਹੀਦ ਹੋਣ ਲਈ ਤਿਆਰ ਹੋ ਗਏ ਤਾਂ ਉਹਨਾਂ ਦਾ ਹੌਸਲਾ ਬਹੁਤ ਵੱਧ ਗਿਆ ਕਿ ਹੁਣ ਉਹ ਚੰਗੀ ਵਿਉਂਤਬੰਦੀ ਨਾਲ ਮੁਕਾਬਲਾ ਕਰਨਗੇ ।
ਬਾਬਾ ਜੀ ਦੇ ਬਹੁਤ ਕਹਿਣ ਤੇ ਉਹਨਾਂ 4 ਸਿੰਘਾਂ ਦੀ ਝਲਕ ਵਿਖਾਈ । ਇਸ ਉਪਰੰਤ ਬਾਬਾ ਜੀ ਨੇ ਉਹ ਹਥਿਆਰ ਵੀ ਵੇਖਣੇ ਚਾਹੇ ਜਿੰਨਾ ਨਾਲ ਸਿੰਘਾਂ ਨੇ ਫ਼ੌਜ ਦਾ ਮੁਕਾਬਲਾ ਕਰਨਾ ਸੀ।ਇਹਨਾ ਹਥਿਆਰਾਂ ਵਿੱਚ ਜਿਆਦਾਤਰ ਥ੍ਰੀ ਨਟ ਥ੍ਰੀ ਤੇ ਬਾਰਾਂ ਬੋਰ ਦੀਆ ਰਾਈਫਲਾਂ ਹੀ ਸਨ।ਬਾਬਾ ਜੀ ਨੂੰ ਬੜੀ ਹੈਰਾਨੀ ਹੋਈ, ਕਿ ਸੰਤ ਜੀ ਇਤਨੀ ਵੱਡੀ ਆਧੁਨਿਕ ਹਥਿਆਰਾਂ ਵਾਲੀ ਫੌਜ ਦਾ ਮੁਕਾਬਲਾ ਇੰਨੇ ਪੁਰਾਣੇ ਜ਼ਮਾਨੇ ਦੀ ਰਫ਼ਲਾਂ ਨਾਲ ਕਰਨਗੇ? ਸੰਤ ਜੀ ਨੇ ਜਵਾਬ ਦਿੱਤਾ ਕਿ ਇਹ ਰਫ਼ਲਾ ਉਨਾਂ ਦੇ ਲਈ ਸਭ ਤੋਂ ਵਧੀਆ ਹਥਿਆਰ ਹਨ ਕਿਉਂਕਿ ਇੰਨਾ ਨੂੰ ਚਲਾਣ ਦਾ ਇੰਨਾ ਸਿੰਘਾ ਨੂੰ ਪੂਰਾ ਅਭਿਆਸ ਹੈ ਅਤੇ ਇਕ ਚੰਗਾ ਨਿਸ਼ਾਨਚੀ 100 ਗਜ਼ ਤੋਂ ਵੱਧ ਤੱਕ ਮਾਰ ਕਰ ਸਕਦਾ ਹੈ।ਸੰਤ ਜੀ ਨੇ ਦੱਸਿਆ ਕਿ ਉਨਾ ਨੇ ਜਦੋ ਤੋ ਆਪਣੇ ਸਿੰਘਾ ਦਾ ਹੌਸਲਾ ਅਤੇ ਉਤਸ਼ਾਹ ਵੇਖਿਆ ਹੈ ਉਦੋਂ ਤੋਂ ਹੀ ਫ਼ੌਜ ਦਾ ਮੁਕਾਬਲਾ ਕਰਨ ਸੰਬੰਧੀ ਭਰੋਸੇ ਨਾਲ ਬੋਲਣਾ ਸ਼ੁਰੂ ਕੀਤਾ ਹੈ। ਸੰਤ ਜੀ ਨੇ ਦੱਸਿਆ ਕਿ ਉਹ ਗੁਰੂ ਖਾਲਸੇ ਦੀ ਅਣਖ ਅਤੇ ਆਣ ਲਈ ਹੀ ਲੜ ਰਹੇ ਹਨ।

ਉਹਨਾ ਦਾਅਵਾ ਕੀਤਾ ਸੀ ਕਿ ਫ਼ੌਜ ਨਾਲ ਮੁਕਾਬਲਾ ਕਰਦੇ ਸਮੇਂ ਵਿਖਾਏ ਜਾਣ ਵਾਲੇ ਕਰਿਸ਼ਮਿਆਂ ਨੂੰ ਲੋਕ ਨਾ ਕੇਵਲ ਫ਼ਖਰ ਨਾਲ ਯਾਦ ਕਰਨਗੇ ਸਗੋਂ ਸਾਰੀ ਦੁਨੀਆ ਖਾਲਸੇ ਦੇ ਕਾਰਨਾਮਿਆ ਨੂੰ ਵੇਖ ਅਤੇ ਸੁਣ ਕੇ ਹੈਰਾਨ ਰਹਿ ਜਾਵੇਗੀ ।ਸੰਤ ਜੀ ਨੇ ਮੁੜ ਦੁਹਰਾਇਆ ਕਿ CID ਖੁਫੀਆ (ਸੂਹੀਆ)ਏਜੰਸੀਆ ਦੇ ਆਦਮੀ ਅਤੇ ਆਮ ਜਨਤਾ ਅਤੇ ਮੀਡੀਏ ਵਾਲੇ ਕਿਸੇ ਵੀ ਸਮੇਂ ਦਰਬਾਰ ਸਾਹਿਬ ਸਮੂਹ ਦੇ ਕਿਸੇ ਹਿੱਸੇ ਵਿੱਚ ਆ ਜਾ ਸਕਦੇ ਹਨ ਪਰ ਕਿਸੇ ਨੇ ਵੀ ਕੋਈ ਮੋਰਚਾਬੰਦੀ ਨਾ ਵੇਖੀ ਹੈ, ਨਾ ਇਸ ਬਾਰੇ ਅਖਬਾਰਾਂ ਵਿੱਚ ਲਿਖਿਆ ਹੈ, ਕਿਉਂਕਿ ਕੋਈ ਮੋਰਚਾਬੰਦੀ ਹੈ ਹੀ ਨਹੀ ਸੀ।ਜਨਰਲ ਸ਼ੁਬੇਗ ਸਿੰਘ ਨੇ ਹਰ ਸਿੰਘ ਨੂੰ ਵੱਖਰਿਆਂ ਵੱਖਰਿਆਂ ਵਿਸਥਾਰ ਨਾਲ ਉਸ ਦੀ ਡਿਊਟੀ ਸਮਝਾਈ ਹੋਈ ਸੀ ਅਤੇ ਇਸ਼ਾਰਾ ਪਾ ਕਿ ਹਰ ਇਕ ਨੇ ਪਲਾਂ ਵਿੱਚ ਹੀ ਡਟ ਜਾਣਾ ਹੈ।ਬਾਬਾ ਜੀ ਨੇ ਦੱਸਿਆ ਕਿ ਉਹ ਇਸ ਵਿਸ਼ਵਾਸ ਨਾਲ ਵਾਪਸ ਪਰਤੇ ਕਿ ਸੰਤ ਭਿੰਡਰਾਂਵਾਲੇ ਆਪਣੇ ਇਕ -ਇਕ ਅੱਖਰ ਤੇ ਪੂਰਾ ਉਤਰਨਗੇ...l Fatehbir singh Amritsar
Comments