top of page

ਭਾਈ ਹਵਾਰਾ ਦੇ ਬਚਪਨ ਦੀਆਂ ਯਾਦਾਂ ਚੋਂ ਇੱਕ ਘਟਨਾ-ਭਾਈ ਹਵਾਰਾ ਦੇ ਮਾਤਾ ਜੀ ਦੀ ਜ਼ੁਬਾਨੀ

  • Writer: Admin
    Admin
  • Jan 6, 2018
  • 2 min read

ਜਦੋਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਮਾਤਾ ਨਰਿੰਦਰ ਕੌਰ ਜੀ ਨੇ ਰੋਜ਼ ਵਾਂਗ ਦੁੱਧ ਚੋ ਕੇ ਬਾਲਟੀ ਦਰੱਖਤ ਨਾਲ ਟੰਗ ਦੇਣੀ। ਜੱਥੇਦਾਰ ਹਵਾਰੇ ਨੇ ਦੁੱਧ ਦੀ ਬਾਲਟੀ ਨੂੰ ਹੀ ਮੂੰਹ ਲਾ ਕੇ ਸਾਰਾ ਦੁੱਧ ਪੀ ਕੇ ਬਾਲਟੀ ਫਿਰ ਦਰੱਖਤ ਤੇ ਉਸੇ ਤਰਾ ਹੀ ਟੰਗ ਦੇਣੀ। ਸੱਚਾ ਹੋਣ ਲਈ ਮਾਤਾ ਜੀ ਨੂੰ ਜਾ ਕੇ ਕਹਿਣਾ ‘ਮਾਤਾ ਜੀ ਲੱਗਦਾ ਅੱਜ ਫਿਰ ਬਿੱਲੀ ਦੁੱਧ ਪੀ ਗਈ।’ ਮਾਤਾ ਜੀ ਨੇ ਮੁਸਕਰਾ ਕੇ ਕਹਿਣਾ ਜਗਤਾਰ ‘ਇਹ ਦੁੱਧ ਬਿੱਲੀ ਨਹੀ ਮੈਨੂੰ ਲੱਗਦਾ ਕੋੲੀ ਬਿੱਲਾ ਦੁੱਧ ਪੀਦਾ ਹੈ,ਨਾਲੇ ਪੁੱਤ ਤੂੰ ਆਪਣੀਆ ਮੁੱਛਾ ਸਾਫ ਕਰ ਲਾ।’ 

ਫਿਰ ਮਾਤਾ ਜੀ ਨੇ ਆਪਣੇ ਪਿਆਰ ਵਾਲਿਆ ਨੂੰ ਜਾ ਕੇ ਦੱਸਣਾ ਕਿ ਸਾਡੇ ਘਰ ਵਿੱਚ ਹੋਰ ਕੋਈ ਦੁੱਧ ਪੀਣ ਵਾਲਾ ਵੀ ਨਹੀ ਹੈ,ਜਿਹੜਾ ਵੱਡਾ ਪੁੱਤਰ ਅਵਤਾਰ ਸਿੰਘ ਹੈ,ਉਹ ਵੀ ਘੱਟ ਹੀ ਪੀਦਾ ਹੈ,ਇਸ ਲਈ ਜਿੰਨਾ ਪੀਣਾ ਪੀ ਜਾਵੇ। ਜਦੋਂ ਜਗਤਾਰ ਨੇ ਰੋਜ ਇਸੇ ਤਰਾ ਹੀ ਦੁੱਧ ਪੀ ਕੇ ਮੈਨੂੰ ਕਹੀ ਜਾਣਾ ਤਾਂ ਫਿਰ ਮੈ ਇੱਕ ਦਿਨ ਕਹਿ ਹੀ ਦਿੱਤਾ ਕਿ ਜਗਤਾਰ ਦੇਖ ਇੱਹ ਬਿੱਲਾ ਕਿੰਨਾ ਸ਼ੈਤਾਨ ਹੈ,ਦਰੱਖਤ ਤੇ ਚੜਕੇ ਦੁੱਧ ਦੀ ਬਾਲਟੀ ਦਾ ਢੱਕਣ ਚੁੱਕ ਕੇ ਦੁੱਧ ਪੀ ਕੇ ਫਿਰ ਉਸੇ ਤਰਾਂ ਹੀ ਬਾਲਟੀ ਟੰਗ ਕੇ ਢੱਕਣ ਦੇ ਦਿੰਦਾ ਹੈ। 

ਫਿਰ ਮੈਨੂੰ ਕਲਾਵੇ ਵਿੱਚ ਲੈ ਕਿ ਕਹਿਣਾ ‘ਮਾਤਾ ਮੈਂ ਕਿਹੜਾ ਸੁੱਟਦਾ ਹਾ ਪੀਂਦਾ ਹੀ ਹਾਂ।’ ਮਾਤਾ ਨੇ ਕਹਿਣਾ ਫਿਰ ਸਾਹਮਣੇ ਪੀ ਲਿਆ ਕਰ। ਓਹ ਹੋ.. ਮਾਤਾ ਜਿਹੜਾ ਦੁੱਧ ਪੀਣ ਦਾ ਨਜ਼ਾਰਾ ਚੋਰੀ-ਚੋਰੀ ਆਉਦਾ ਹੈ,ਉਹ ਸਾਹਮਣੇ ਨਹੀ ਆਉਦਾ। ਪਰ ਅੱਜ ਮਾਤਾ ਜੀ ਵੀ ਸੋਚਦੇ ਹੋਣੇ ਆ ਕਿ ਮੇਰੇ ਪੁੱਤ ਨੇ ਲਾਜ਼ ਰੱਖ ਲਈ ਹੈ। 

ਯੂ.ਐਸ.ਏ ਤੋ ਮੇਰੇ ਬਹੁਤ ਪਿਆਰ ਤੇ ਸਤਿਕਾਰਯੋਗ ਭੈਣਜੀ ਦੱਸਦੇ ਸੀ,ਜਿਸ ਦਿਨ ਵੀਰ ਹਵਾਰੇ ਨੂੰ ਜਥੇਦਾਰ ਬਣਾੲਿਆ ਸੀ,ਤਾਂ ਮਾਤਾ ਜੀ ਹਵਾਰੇੇ ਦੀ ਫੋਟੋ ਤੇ ਹੱਥ ਫੇਰ ਕਿ ਕਹਿੰਦੀ ਦੇਖ ਮੇਰੇ ਪੁੱਤ ਨੇ ਲਾਜ਼ ਰੱਖ ਲਈ। ਅਸਲ ਵਿੱਚ ਜਥੇਦਾਰ ਹਵਾਰਾ ਆਪਣੇ ਚਾਚੇ-ਤਾਇਆ ਦੇ ਪੰਜ-ਸੱਤ ਘਰਾਂ ਵਿੱਚ ਹੀ ਜਾ ਕੇ ਦੁੱਧ ਪੀ ਆਉਦਾ ਸੀ ਤੇ ਇਹਨੂੰ ਕੋਈ ਵੀ ਰੋਕਣ-ਟੋਕਣ ਵਾਲਾ ਨਹੀ ਸੀ। 

ਪਰ ਜਥੇਦਾਰ ਸਾਹਿਬ ਦੇ ਉਸ ਦੁੱਧ–ਘਿਓ,ਮੱਖਣ ਖਾਦੇ ਤੇ ਅੱਜ ਸਾਰੇ ਵੀਰ-ਭੈਣਾ ਰਿਸਤੇਦਾਰ ਸਰੀਕੇ ਵਾਲੇ ਤਾਂ ਕੀ ਪੂਰੀ ਕੌਮ ਹੀ ਮਾਣ ਕਰਦੀ ਹੈ।ਮੇਰਾ ਖਿਆਲ ਹੈ ਕਿ ਕੌਮ ਦੇ ਵਿੱਚ ਜਥੇਦਾਰ ਹਵਾਰਾ ਸਭ ਤੋਂ ਵੱਧ ਕੌਮ ਦਾ ਚਾਹੁਣ ਵਾਲਾ ਹਰਮਨ ਪਿਆਰਾ ਬੱਬਰ ਸੂਰਮਾ ਜੱਥੇਦਾਰ ਹੈ।ਜਿਸ ਨੂੰ ਹਰ ਵੀਰ ਆਪਣਾ ਭਰਾ ਤੇ ਹਰ ਭੈਣ ਆਪਣਾ ਵੀਰ ਸੱਮਝਦੇ ਹਨ। 


 
 
 

Comments


You Might Also Like:
bottom of page