top of page

2020 ਦਾ ਖਾਲਸਾ ਰਾਜ / ਸਿੱਖ ਰੀਫਰੈਂਡਮ ਕੀ ਹੈ ? ਕਿਰਪਾ ਕਰ ਕੇ ਜਰੂਰ ਪੜੋ

  • Writer: Admin
    Admin
  • Jan 22, 2018
  • 5 min read

2020 ਦਾ ਖਾਲਸਾ ਰਾਜ / ਸਿੱਖ ਰੀਫਰੈਂਡਮ ਕੀ ਹੈ ? ਕਿਰਪਾ ਕਰ ਕੇ ਜਰੂਰ ਪੜੋ ਅਤੇ ਅਗੇ ਵੀ ਸੇਅਰ ਕਰੋ । ਰੈਫਰੈਂਡਮ ਕੀ ਹੈ ? ਰੈਫਰੈਂਡਮ ਦਾ ਮਤਲਬ ਹੈ ਕਿ ਕਿਸੇ ਵੀ ਮੁੱਦੇ ਤੇ ਵੋਟਾਂ ਪਾ ਕੇ ਲੋਕਾਂ ਦੀ ਹਾਂ ਜਾਂ ਨਾਂ ਲਈ ਜਾਵੇ । ☬ ਸਿੱਖ ਰੈਫਰੈਂਡਮ ਕੀ ਹੈ ? ਸਿੱਖ ਰੈਫਰੈਂਡਮ ਦਾ ਮਤਲਬ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਵਸਦੇ ਲੋਕਾਂ ਦੀ ਹਾਂ ਜਾਂ ਨਾਂ ਲਈ ਜਾਵੇ ਕਿ ਭਾਰਤ ਵਿਚ ਗੁਲਾਮ ਵਾਂਗੂੰ ਰਹਿਣਾ ਪਸੰਦ ਕਰਦੇ ਹਨ ਜਾਂ ਅਜਾਦ ਹੋਣਾ ਪਸੰਦ ਕਰਦੇ ਹਨ । ☬ ਕਿਹਡ਼ੇ ਕਿਹਡ਼ੇ ਇਲਾਕਿਆਂ ਵਿਚ ਵੋਟਿੰਗ ਹੋਵੇਗੀ ? ਸਿਰਫ਼ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ . ☬ ਵੋਟਿੰਗ ਦੀ ਘਟੋ ਘੱਟ ਉਮਰ ਕਿੰਨੀ ਹੈ ? 18 ਸਾਲ । ☬ ਕਿਹਡ਼ੇ ਲੋਕਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੋਵੇਗਾ ? ਸਿਰਫ ਉਹੀ ਲੋਕ ਵੋਟਾਂ ਪਾ ਸਕਦੇ ਹਨ ਜਿਹਡ਼ੇ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਪਿਛਲੀਆਂ ਤਿੰਨ ਪੁਸ਼ਤਾਂ ਤੋਂ ਰਹਿ ਰਿਹਾ ਹੋਵੇ । ਬਾਹਰੋ ਆਕੇ ਵਸੇ ਭਈਏ ਇਸ ਵਿੱਚ ਵੋਟ ਨਹੀ ਪਾ ਸਕਦੇ । ☬ ਵੋਟਾਂ ਕੋਣ ਬਣਾਏਗਾ ਅਤੇ ਇਸਦੀ ਗਿਣਤੀ ਕੋਣ ਕਰੇਗਾ ? ਇਹ ਸਾਰਾ ਕੰਮ ਯੂ ਐਨ ਓ ਦੀ 148 ਮੁਲਕਾਂ ਦੀ ਟੀਮ ਦੇ ਅੰਡਰ ਹੋਵੇਗਾ । ਭਾਰਤ ਇਸ ਵਿੱਚ ਕੋਈ ਦਖਲ਼ ਅੰਦਾਜੀ ਨਹੀ ਕਰ ਸਕਦਾ ☬ ਕੀ ਪੰਜਾਬ ਤੋਂ ਬਾਹਰ ਵੱਸਦਾ ਸਿੱਖ ਵੋਟ ਪਾ ਸਕਦਾ ਹੈ ? ਹਾਂ ਜੀ ਪੰਜਾਬ ਤੋਂ ਬਾਹਰ ਵੱਸਦਾ ਸਿੱਖ ਕਿਸੇ ਸਟੇਟ ਵਿੱਚ ਹੋਵੇ ਜਾਂ ਕਿਸੇ ਵੀ ਮੁਲਕ ਵਿੱਚ ਹੋਵੇ ਓਹੁ ਯੂ ਐਨ ਉ ਵਿੱਚ ਕੇਸ ਬਣਾਉਣ ਲਈ ( signature movement )ਵੋਟ ਪਾ ਸਕਦਾ ਹੈ ਪਰ ਰੈਫਰੈਂਡਮ ਵਿੱਚ ਵੋਟ ਨਹੀ ਪਾ ਸਕਦਾ ☬ ਭਾਰਤ ਵਲੋ ਰੈਫਰੈਂਡਮ ਦੀ ਵਰਤੋਂ ਕਿਥੇ ਅਤੇ ਕਦੋਂ ਕੀਤੀ ਗਈ ? ਪੰਜਾਬੀ ਸੂਬਾ ਰੈਫਰੈਂਡਮ ਦੇ ਜਰੀਏ ਹੀ ਬਣਿਆ ਹੈ । 1971 ਵਿੱਚ ਸਿੱਕਮ ਰੈਫਰੈਂਡਮ ਨਾਲ ਭਾਰਤ ਦਾ ਹਿੱਸਾ ਬਣਿਆ ॥ ਜੂਨਾਗੜ ਵੀ ਰੈਫਰੈਂਡਮ ਦੇ ਨਾਲ ਭਾਰਤ ਦਾ ਹਿੱਸਾ ਬਣਿਆ ☬ ਕਿਹੜੇ ਕਿਹਡ਼ੇ ਮੁਲਕਾਂ ਵਿੱਚ ਰੈਫਰੈਂਡਮ ਹੋ ਚੁੱਕਾ ਹੈ ? ਕਨੇਡਾ ਦੇ ਕਿਉਬਕ ਵਿੱਚ ਦੋ ਵਾਰੀ ਸਕਾਟਲੈਂਡ ਵਿੱਚ ਯੂਕਰੇਨ ਦੇ ਕਰਮੀਰੀਆ ਵਿੱਚ ਸੁਡਾਨ ਵਿੱਚ ਸਿੱਕਮ ਵਿੱਚ ਜੂਨਾਗੜ ਵਿੱਚ । ਪੰਜਾਬ ਵਿੱਚ 1966 ਸੂਬੇ ਲਈ

ਈਸਟ ਟੀਮੋਰ (ਇੰਡੋਨੇਸ਼ੀਆ) ਇਥੋਪੀਆ ਦੇ ਇਰੀਟਰੀਆ ਅਤੇ ਹੋਰ । ਆਪ ਸਭ ਦੀ ਜਾਣਕਾਰੀ ਹਿੱਤ ਦੱਸਣਾ ਚਹੁੰਦਾ ਹਾਂ ਕਿ ਹੁਣ ਬਹੁਤਾ ਸਮਾਂ ਉਡੀਕ ਦੀ ਲੋਡ਼ ਨਹੀਂ ਜਦੋਂ ਸਿੱਖ ਕੌਮ ਆਪਣੇ ਵੱਖਰੇ ਸਿੱਖ ਰਾਜ ਦੀ ਆਬੋ ਹਵਾ ਚ ਸਾਹ ਲਵੇਗੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਦੇਸ਼ ਦੇ ਕਨੂੰਨ ਬਣੇ ਹੁੰਦੇ ਆ ਓਸੇ ਤਰਾਂ ਹੀ ਯੂਨਾਈਟਡ ਨੇਸ਼ਨ ਨੇ ਰੈਫਰੈਂਡਮ ਨਾਮ ਦਾ ਰੂਲ ਬਣਾਇਆ ਹੈ।ਜਿਸ ਦੁਆਰਾ ਕੋਈ ਵੀ ਜਾਤੀ ਜਾਂ ਧਰਮ ਦ ਲੋਕ ਜੇਕਰ ਉਸ ਰੂਲ ਮੁਤਾਬਕ ਯੋਗਤਾ ਰੱਖਦੇ ਹੋਣ ਤਾਂ ਆਪਣਾ ਵੱਖਰਾ ਰਾਜ ਲੈ ਸਕਦੇ ਹਨ। ਜਿਸਦੀਆਂ ਬਹੁਤ ਸਾਰੀਆਂ ਉਦਾਹਰਣਾ ਮੋਜੂਦ ਹਨ ਜਿੰਨਾ ਵਿੱਚ ਸਿੱਕਮ ਇਕ ਅਲੱਗ ਮੁਲਕ ਹੈ ਜੋ ਕਿ ਰੈਫਰੈਂਡਮ ਰਾਹੀਂ ਭਾਰਤ ( ਹਿੰਦੋਸਤਾਨ ) ਦਾ ਹਿੱਸਾ ਬਣਿਆ ਹੈ ਤੇ ਕਨੇਡਾ ਦੇ ਕਿਊਬੈਕ ਸੂਬੇ ਵਿੱਚ ਵੀ ਦੋ ਵਾਰ ਰੈਫਰੈਂਡਮ ਹੋਇਆ ਪਰ ਉਹ ਦੋਵੇਂ ਵਾਰ ਈ ਹਾਰ ਜਾਣ ਕਾਰਨ ਕਾਮਯਾਬ ਨਹੀਂ ਹੋਇਆ। ਇਸ ਤੋਂ ਇਲਾਵਾ ਸਕੋਟਲੈਂਡ ਚ ਵੀ ਰੈਫਰੈਂਡਮ ਹੋਇਆ ਪਰ ਉਥੋਂ ਦੇ ਲੋਕਾਂ ਨੇ ਇੰਗਲੈਂਡ ਨਾਲ ਹੀ ਰਹਿਣ ਦੀ ਹਾਮੀ ਭਰੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਤੇ ਯੂਕਰੇਨ ਚ ਵੀ ਇਸੇ ਤਰਾਂ ਇਕ ਸਟੇਟ ਨੇ ਖਾਨਾਜੰਗੀ ਦੋਰਾਨ ਹੋਏ ਰੈਫਰੈਂਡਮ ਵੇਲੇ 90% ਰੱਸ਼ੀਆ ਨਾਲ ਰਹਿਣ ਦੀ ਸਹਿਮਤੀ ਪ੍ਰਗਟਾਈ ਭਾਵ ਕਿ ਕਾਫੀ ਉਦਾਹਰਣਾ ਮੋਜੂਦ ਹਨ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਇਸੇ ਰੂਲ ਦੇ ਤਹਿਤ "ਸਿੱਖਸ ਫਾਰ ਜਸਟਿਸ " ਨੇ ਭਾਰਤ ( ਹਿੰਦੋਸਤਾਨ) ਚ ਵੱਖਰਾ ਸਿੱਖ ਰਾਜ ਲੈਣ ਵਾਸਤੇ ਸੰਯੁਕਤ ਰਾਸ਼ਟਰ ਸੰਘ ( ਯੂਨਾਈਟਡ ਨੇਸ਼ਨ ਓਰਗੇਨਾਈਜੇਸਨ U.N.O. ) ਅੱਗੇ ਮੰਗ ਰੱਖੀ ਹੈ। ਜਿਸ ਦੇ ਸਬੰਧ ਵਿੱਚ 2020 ਵਿੱਚ ਸਿੱਖ ਰੈਫਰੈਂਡਮ ਹੋਣ ਜਾ ਰਿਹਾ ਹੈ। ਇਸੇ ਕਾਰਨ ਕਰਕੇ ( ਹਿੰਦੋਸਤਾਨ ) ਭਾਰਤ ਸਰਕਾਰ ਨੇ "ਸਿੱਖਸ ਫਾਰ ਜਸਟਿਸ" ਦੀ ਵੈੱਬ ਸਾਈਟ ਨੂੰ ਵੀ ( ਬੈਨ ) ਬੰਦ ਕਰ ਦਿੱਤਾ। ਜਿਸ ਦੇ ਅਨੁਸਾਰ ਸਿੱਖ ਵੋਟਾਂ ਦੇ ਅਧਾਰ ਤੇ 90% ਸਹਿਮਤੀ ਹੋਣ ਤੇ ਇਸ ( ਰੂਲ ) ਨਿਯਮ ਰਾਹੀਂ ਸਿੱਖ ਆਪਣਾ ਵੱਖਰਾ ਸਿੱਖ ਰਾਜ ਲੈ ਸਕਣਗੇ। ਇਹ ਵੋਟਿੰਗ ਕੋਈ ਆਮ ਵੋਟਿੰਗ ਨਹੀ ਇਸ ਵਿੱਚ ਯੂ ਐਨ ਓ ਵੱਲੋਂ ਵੋਟਾਂ ਬਣਾਈਆਂ ਜਾਣਗੀਆਂ ਤੇ ਸਿਰਫ ਉਹ ਹੀ ਵੋਟ ਪਉਣ ਲਈ ਯੋਗ ਹੁੰਦਾ ਹੈ ਜੋ ਆਪਣੀਆਂ ਤਿੰਨ ਪੁਸ਼ਤਾਂ ਤੋਂ ਉਸੇ ਮੁਲਕ ਜਾਂ ਉਸੇ ਰਾਜ ਵਿੱਚ ਰਹਿ ਰਿਹਾ ਹੋਵੇ ਜਿਥੇ ਰੈਫਰੈਂਡਮ ਹੋਣ ਜਾ ਰਿਹਾ ਹੈ ਅਤੇ ਵੋਟਿੰਗ ਵੀ ਯੂ ਐਨ ਓ ਵੱਲੋਂ ਹੀ ਆਪਣੇ ਤੌਰ ਤੇ ਕਰਵਾਈ ਜਾਵੇਗੀ। ਇਸੇ ਰੂਲ ਦੇ ਤਹਿਤ ਬਹੁਤ ਸਾਰੇ ਮੁਲਕਾਂ ਵਿੱਚ ਰੈਫਰੈਂਡਮ ਹੋ ਚੁਕਿਆ ਹੈ। ਤੇ ਇਸੇ ਤਰਾਂ ਹੀ 2020 ਵਿੱਚ ਸਿੱਖ ਰੈਫਰੈਂਡਮ ਹੋਣ ਜਾ ਰਿਹਾ ਹੈ। ਇਸ ਦੇ ਪ੍ਰਤੀ ਹਰ ਇੱਕ ਸਿੱਖ ਦਾ ਸੁਚੇਤ ਹੋਣਾ ਤੇ ਹਰ ਸਿੱਖ ਨੂੰ ਜਾਗਰੂਕ ਕਰਨਾ ਸਾਡਾ ਪਹਿਲਾ ਫਰਜ ਹੈ। ਇਸ ਦੇ ਸਬੰਧ ਵਿੱਚ ਹੋਰ ਬਾਰੀਕੀ ਨਾਲ ਜਾਨਣ ਵਾਸਤੇ ਮੇਰੇ ਵੱਲੋਂ ਪੰਥਿਕ ਨੈੱਟਵਰਕ ਵਾਲਿਆਂ ਤੱਕ ਪਹੁੰਚ ਕੀਤੀ ਗਈ ਹੈ। ਅਗਲੇਰੀ ਪੂਰੀ ਜਾਣਕਾਰੀ ਮਿਲਦਿਆਂ ਹੀ ਆਪ ਸਭ ਨੂੰ ਇਸੇ ਤਰਾਂ ਸੁਨੇਹੇ ( ਮੈਸਜ ) ਰਾਹੀਂ ਸੂਚਿਤ ਕਰਦਾ ਰਹਾਂਗਾ। ਲੋਡ਼ ਹੈ ਸਮਾ ਰਹਿੰਦਿਆਂ ਹੀ ਸਮੇਂ ਨੂੰ ਸੰਭਾਲਣ ਦੀ ਸੋ ਮੇਰੇ ਹਰ ਸਤਿਕਾਰਯੋਗ ਭੈਣ ਭਰਾ ਨੂੰ ਬੇਨਤੀ ਹੈ ਕਿ ਸਿੱਖ ਰੈਫਰੈਂਡਮ ਬਾਰੇ ਬੱਚੇ ਬੱਚੇ ਨੂੰ ਜਾਗਰੂਕ ਕਰੋ ਤਾਂ ਕਿ ਅਸੀਂ ਆਪਣਾ ਵੱਖਰਾ ਸਿੱਖ ਰਾਜ ਲੈ ਸਕੀਏ। ☬ ਉਹ ਕਿਹਡ਼ੀਆਂ ਸ਼ਰਤਾ ਹਨ ਜਿਨ੍ਹਾਂ ਦੇ ਪੂਰੇ ਹੋਣ ਤੋ ਬਾਅਦ ਯੂ ਐਨ ਉ ਪੰਜਾਬ ਵਿੱਚ ਰੈਫਰੈਂਡਮ ਦਾ ਕੰਮ ਸ਼ੁਰੂ ਕਰੇਗੀ ? 1. ਉਹ ਖਿਤਾ ਕਿਹਡ਼ਾ ਹੈ ਜੋ ਅਜਾਦ ਹੋਣਾ ਚਾਹੁੰਦਾ ਹੈ ? ਮੋਜੂਦਾ ਪੰਜਾਬ । 2. ਕੀ ਅਜਾਦੀ ਚਾਹੁਣ ਵਾਲੇ ਲੋਕਾਂ ਨੇ ਉਸ ਖਿਤੇ ਉਤੇ ਕਦੇ ਰਾਜ ਕੀਤਾ ਹੈ ? ਸਿੱਖ ਮਿਸਲਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ 50 ਸਾਲਾ ਰਾਜ ਅੰਗਰੇਜ਼ਾਂ ਨਾਲ ਸੰਧੀਆਂ ਚੀਨ ਨਾਲ ਸੰਧੀਆ ਹਜ਼ਾਰਾਂ ਦੀ ਗਿਣਤੀ ਵਿਚ ਦਸਤਾਵੇਜ, ਜੇ ਜਿਕਰ ਕਰਨ ਲੱਗਾ ਤਾ ਮਹੀਨੇ ਲੱਗ ਜਾਣ ।

3. ਕੀ ਹੁਣ ਤੁਹਾਡੇ ਉਤੇ ਰਾਜ ਕਰਨ ਵਾਲੇ, ਤੁਹਾਡੇ ਤੋਂ ਵੱਖਰੇ ਹਨ ? ਅਸੀ ਸਿੱਖ ਹਾਂ ਅਤੇ ਉਹ ਹਿੰਦੂ ਹਨ । ਬੋਲੀ ਵੱਖਰੀ ਧਰਮ ਵੱਖਰਾ ਮੁੰਹ ਮੁਹੰਦਰਾ ਵੱਖਰਾ ਮੁਕਦੀ ਗੱਲ ਅਸੀ ਇਕ ਅਕਾਲ ਨੂੰ ਮੰਨਣ ਵਾਲੇ ਤੇ ਹਿੰਦੂਸਤਾਨ ਦੇ ਬਾਕੀ ਧਰਮ ਡੱਡੀ ਤੋ ਲੈ ਕੇ ਮੱਛੀ ਤੱਕ ਸਭ ਨੂੰ ਰੱਬ ਮੰਨਦੇ ਹਨ. । 4. ਕੀ ਜੇ ਤੁਸੀ ਕੱਲ੍ਹ ਨੂੰ ਅਜਾਦ ਹੋ ਜਾਂਦੇ ਹੋ ਤਾਂ ਤੁਹਾਡੇ ਮੁਲਕ ਵਿਚ ਉਹ ਮੁਢਲ਼ੀਆਂ ਲ਼ੋੜਾਂ ਮੌਜੂਦ ਹਨ ਜਿਹਨਾਂ ਨਾਲ ਉਹ ਮੁਲਕ ਚਲ ਸਕੇ ? ਪਾਣੀ ਦੇ ਦਰਿਆ ਮੌਜੂਦ ਹਨ ਬਿਜਲੀ ਲਈ ਡੈਮ, ਥਰਮਲ ਪਲਾਂਟ ਮੌਜੂਦ ਹਨ ਇੰਨਾ ਅੰਨ ਪੈਦਾ ਕਰਦੇ ਹਾਂ ਕਿ ਅੰਨ ਸੜਕਾਂ ਤੇ ਰੁਲਦਾ ਹੈ, ਕਣਕ ਮੱਕੀ ਕਪਾਹ ਆਲੂ ਆਦਿ ਸਾਡਾ ਮੁਕਾਬਲਾ ਕੋਈ ਨਹੀ ਕਰ ਸਕਦਾ ।ਸਕੂਲ ਯੂਨੀਵਰਸਿਟੀਆਂ ਮੋਜੂਦ ਹਨ । ਮੁੱਕਦੀ ਗੱਲ ਹਰ ਚੀਜ ਮੌਜੂਦਾ ਹੈ । 5. ਕੀ ਉਸ ਖਿਤੇ ਦੇ ਲੋਕ ਵੀ ਅਜਾਦ ਹੋਣਾ ਚਾਹੁੰਦੇ ਹਨ ? ਉਸ ਵਾਸਤੇ 30 ਲ਼ੱਖ ਦਸਤਖਤ ਚਾਹੀਦੇ ਹਨ, ਜੋ ਕਿ ਹਰ ਇਕ ਸਿੱਖ ਕਿਤੇ ਵੀ ਹੋਵੇ ਕਰ ਸਕਦਾ ਹੈ । ਉਪਰਲੀਆਂ 5 ਸ਼ਰਤਾ ਵਿਚੋਂ 4 ਸ਼ਰਤਾਂ ਅਸੀ ਪੂਰੀਆਂ ਕਰਦੇ ਹਾਂ ਸਿਰਫ਼ ਦਸਤਖਤ ਕਰਾਉਣੇ ਬਾਕੀ ਹਨ । ਪਰ ਉਸ ਤੋ ਇਲਾਵਾ ਯੂ ਐਨ ਓ ਦੀ ਇਕ ਐਕਸੈਪਸ਼ਨ ਹੈ ਉਸਦੇ ਮੁਤਾਬਿਕ ਜੇ ਤੁਹਾਡੇ ਤੇ ਜਬਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮਾਰ ਧਾੜ ਕਤਲੋਗਾਰਤ ਹੋਈ ਹੈ ਤਾਂ ਪਹਿਲੀਆਂ ਪੰਜ ਸ਼ਰਤਾਂ ਦੀ ਵੀ ਲੋਡ਼ ਨਹੀ । ਬੇਨਤੀ ਕਰਤਾ ਸੁਖਪਾਲ ਸਿੰਘ ਨਾਗਪੁਰ । ਪੰਜਾਬੀਓ ਆਪਣੀਆਂ ਯਮੀਰਾਂ ਨੂੰ ਜਗਾਉਣ ਦਾ ਵੇਲਾ ਹੈ । ਨਹੀ ਤਾਂ ਮਾਇਆ ਤੇ ਫੋਕਿਆਂ ਔਹੁਦਿਆਂ ਪਿੱਛੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮਾਸਟਰ ਤਾਰਾ ਸਿੰਘ , ਬਲਦੇਵ ਸਿੰਘ , ਉਜਲ ਸਿੰਘ , ਪਰਤਾਪ ਸਿੰਘ ਕੈਰੋਂ , ਹਰਚੰਦ ਸਿੰਘ ਲੌਂਗੋਵਾਲ , ਸੁਰਜੀਤ ਸਿੰਘ ਬਰਨਾਲਾ , ਬਲਵੰਤ ਸਿੰਘ ਲੋਹੀਆਂ , ਪਰਕਾਸ਼ ਸਿੰਘ ਬਾਦਲ , ਗੁਰਚਰਨ ਸਿੰਘ ਟੌਹਡ਼ਾ , ਗਿਆਨੀ ਜੈਲ ਸਿੰਘ , ਦਰਬਾਰਾ ਸਿੰਘ , ਸਵਰਨ ਸਿੰਘ , ਕੈਪਟਨ ਅਮਰਿੰਦਰ ਸਿੰਘ ਵਰਗਿਆਂ ਵਾਂਙੂ ਮਾਇਆ ਤਾਂ ਬਹੁਤ ਇਕੱਠੀ ਕਰ ਲੈਣ ਗੇ ਪਰ ਪਿਛਲੇ ਇੱਕ ਸੌ ਅੱਠਵੰਜਾ ਸਾਲ ਤਾਂ ਅੰਗਰੇਜ਼ੀ ਅਤੇ ਹਿੰਦੂ ਸਰਕਾਰਾਂ ਦੇ ਗੁਲਾਮਾਂ ਦੀ ਤਰ੍ਹਾਂ ਜੀਣ ਨੂੰ ਮਜ਼ਬੂਰ ਕਰ ਦੇਵੋਂਗੇ । ਸਿੱਖਾਂ ਦੀ ਆਜ਼ਾਦੀ ਵਾਸਤੇ ਸਿਆਸੀ ਪਾਰਟੀਆਂ ਤੋਂ ਉਪਰ ਉੱਠਕੇ ਰੀਫਰੈਂਡਮ 2020 ਨੂੰ ਕਾਮਯਾਬ ਕਰੋ ਵਰਨਾ ਤੁਹਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਵੀ ਹਿੰਦੂਆਂ ਦੇ ਗੁਲਾਮ ਬਣਨੋ ਕੋਈ ਨਹੀ ਰੋਕ ਸਕੇਗਾ । 5 minutes lagangay jaroor pado tay suno tay agay we share Karo bohat Jaroori jankari HB REFERENDUM 2020 PLEASE SHARE this post .


 
 
 

Comments


You Might Also Like:
bottom of page