top of page

2017 ''ਚ ਕੈਨੇਡਾ ਨੇ ਡਿਪੋਰਟ ਕੀਤੇ 8200 ਪ੍ਰਵਾਸੀ,

  • Writer: Admin
    Admin
  • Jan 22, 2018
  • 2 min read

2017 ''ਚ ਕੈਨੇਡਾ ਨੇ ਡਿਪੋਰਟ ਕੀਤੇ 8200 ਪ੍ਰਵਾਸੀ, ਭਾਰਤੀ ਵੀ ਸ਼ਾਮਲ '।

—ਕੈਨੇਡਾ ਸਰਕਾਰ ਨੇ 2017 'ਚ 8200 ਜਣਿਆਂ ਨੂੰ ਡਿਪੋਰਟ ਕੀਤਾ ਜੋ ਵਿਜ਼ੀਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਖਤਮ ਹੋਣ ਦੇ ਬਾਵਜੂਦ ਵਾਪਸ ਨਹੀਂ ਗਏ ਜਾਂ ਜਿਨ੍ਹਾਂ ਨੂੰ ਲੋਕ ਸੁਰੱਖਿਆ ਲਈ ਖਤਰਾ ਮੰਨਿਆ ਗਿਆ ਜਾਂ ਰਫ਼ਿਊਜੀ ਵਜੋਂ ਦਾਅਵਾ ਰੱਦ ਹੋ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਪ੍ਰਵਾਸੀਆਂ ਕੋਲ ਵਾਪਸ ਜਾਣ ਲਈ ਪੈਸੇ ਨਹੀਂ ਸਨ ਜਿਨ੍ਹਾਂ ਨੂੰ ਵਾਪਸ ਭੇਜਣ ਦਾ ਖਰਚਾ ਸਰਕਾਰ ਨੇ ਚੁੱਕਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਇਹ ਜਾਣਕਾਰੀ ਮਹੁੱਈਆ ਨਹੀਂ ਕਰਵਾਈ ਗਈ ਕਿ ਕਿਹੜੇ ਮੁਲਕ ਨਾਲ ਸਬੰਧਤ ਕਿੰਨੇ ਪ੍ਰਵਾਸੀ ਡਿਪੋਰਟ ਕੀਤੇ ਗਏ ਪਰ ਪਿਛਲੇ ਸਾਲ ਨਵੰਬਰ ਤਕ 15 ਹਜ਼ਾਰ ਤੋਂ ਵੱਧ ਪ੍ਰਵਾਸੀ ਡਿਪੋਰਟੇਸ਼ਨ ਦੀ ਸੂਚੀ 'ਚ ਸ਼ਾਮਲ ਸਨ ਜਿਨ੍ਹਾਂ 'ਚ ਦੂਜਾ ਸਥਾਨ ਭਾਰਤੀਆਂ ਦਾ ਸੀ ਜਦਕਿ ਪਹਿਲੇ ਸਥਾਨ 'ਤੇ ਚੀਨੀ ਨਾਗਰਿਕ ਸਨ। ਕੁਈਨਜ਼ ਯੂਨੀਵਰਸਿਟੀ ਸਿਟੀ ਇੰਮੀਗ੍ਰੇਸ਼ਨ ਕਾਨੂੰਨ ਦੀ ਮਾਹਰ ਸ਼ੈਰੀ ਐਕਨ ਨੇ ਆਖਿਆ ਕਿ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਨਾਗਰਿਕ ਇੰਮੀਗ੍ਰੇਸ਼ਨ ਅਧਿਕਾਰੀਆਂ ਤੋਂ ਬਚਣ ਲਈ ਰੂਪੋਸ਼ ਨਹੀਂ ਹੁੰਦੇ ਸਗੋਂ ਅਸਲ ਕਾਰਨ ਇਹ ਹੈ ਕਿ ਇੰਨਾਂ ਕੋਲ ਵਾਪਸੀ ਦੀ ਟਿਕਟ ਖਰੀਦਣ ਵਾਸਤੇ ਪੈਸੇ ਨਹੀਂ ਹੁੰਦੇ। ਕੈਨੇਡਾ ਬਾਰਡਰ ਸਰਵਿਸਜ਼ਿ ਏਜੰਸੀ ਮੁਤਾਬਕ ਹਰ ਵਿਅਕਤੀ ਨੂੰ ਡਿਪੋਰਟ ਕਰਨ ਦਾ ਖਰਚਾ ਵੱਖੋ-ਵੱਖਰਾ ਹੁੰਦਾ ਹੈ ਅਤੇ ਇਕ ਵਿਦੇਸ਼ੀ ਨਾਗਰਿਕ ਨੂੰ ਨਿਗਰਾਨੀ ਹੇਠ ਡਿਪੋਰਟ ਕਰਨ 'ਤੇ ਔਸਤਨ 15 ਹਜ਼ਾਰ ਡਾਲਰ ਤਕ ਖਰਚ ਆਉਂਦਾ ਹੈ। ਇਸ ਤਰ੍ਹਾਂ ਬਗ਼ੈਰ ਨਿਗਰਾਨੀ ਤੋ ਡਿਪੋਰਟ ਕਰਨ 'ਤੇ 1500 ਡਾਲਰ ਦਾ ਔਸਤ ਖਰਚਾ ਆਉਂਦਾ ਹੈ। ਪਿਛਲੇ ਸਾਲ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਚੋਂ 3639 ਨੇ ਆਪਣਾ ਖਰਚਾ ਖੁਦ ਬਰਦਾਸ਼ਤ ਕੀਤਾ।

ਰੀ ਐਕਨ ਦਾ ਕਹਿਣਾ ਸੀ ਕਿ ਕੈਨੇਡਾ ਨੂੰ ਯੂਰਪੀ ਮੁਲਕਾਂ ਦੀ ਤਰਜ਼ 'ਤੇ ਡਿਪੋਰਟ ਕੀਤੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਦਾ ਖਰਚਾ ਉਠਾਉਣਾ ਚਾਹੀਦਾ ਹੈ। ਅਮੀਰਕਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨੀਤੀਆਂ 'ਚ ਤਬਦੀਲੀ ਕਾਰਨ 2017 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੌਰਾਨ 15 ਹਜ਼ਾਰ ਦੇ ਲਗਭਗ ਸ਼ਰਨਾਰਥੀ ਸਰਹੱਦ ਪਾਰ ਕਰ ਕੇ ਕੈਨੇਡਾ 'ਚ ਦਾਖਲ ਹੋ ਗਏ ਸਨ ਜਿਨ੍ਹਾਂ ਚੋਂ ਸਿਰਫ 10 ਫੀਸਦੀ ਹੀ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ 'ਚ ਸਫਲ ਰਹੇ। ਦੱਸਣਯੋਗ ਹੈ ਕਿ ਨਵੰਬਰ ਦੀ ਸੂਚੀ ਮੁਤਾਬਕ ਚੀਨ ਦੇ 2666 ਨਾਗਰਿਕ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਸਨ ਜਦਕਿ ਭਾਰਤੀ ਨਾਗਰਿਕਾਂ ਦੀ ਗਿਣਤੀ 1029 ਦੱਸੀ ਗਈ ਸੀ। ਸੂਚੀ 'ਚ ਕੁੱਲ 180 ਮੁਲਕਾਂ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਚੋਂ 2009 ਅਜਿਹੇ ਹਨ ਜਿਨ੍ਹਾਂ ਦਾ ਮੁਲਕ ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਨਹੀਂ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕੁਝ ਅਜਿਹੇ ਦੇਸ਼ਾਂ ਦਾ ਜ਼ਿਕਰ ਕੀਤਾ ਸੀ ਜੋ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਰਹੇ ਹਨ ਜਾਂ ਪ੍ਰਕਿਰਿਆ 'ਚ ਦੇਰੀ ਕਰ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਗੈਰ ਸਹਿਯੋਗੀ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਵਾਪਸ ਲੈਣ ਲਈ ਰਣਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਤਹਿਤ ਘਰੇਲੂ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਜਾ ਰਹੇ ਹਨ ਤਾਂ ਕਿ ਡਿਪੋਰਟੇਸ਼ਨ ਦੀ ਪ੍ਰਕੀਰੀਆ 'ਚ ਦੇਰੀ ਨੂੰ ਘਟਾਇਆ ਜਾ ਸਕੇ। ਜਾਣਕਾਰੀ ਮੁਤਾਬਕ ਦੇਸ਼ ਨਿਕਾਲੇ ਦੀ ਸੂਚੀ 'ਚ ਸ਼ਰਨਾਰਥੀ ਦਾਅਵੇਦਾਰਾਂ ਤੋਂ ਇਲਾਵਾ ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ ਤੇ ਕੈਨੇਡੀਅਨਾਂ ਦੀ ਸਿਹਤ ਤੇ ਸੁਰੱਖਿਆ ਲਈ ਖਤਰਾ ਸਨ।


 
 
 

Comments


You Might Also Like:
bottom of page