ਜੈਪੁਰ ਤੇ ਸਿੱਖਾਂ ਦੀ ਜਿੱਤ
- Admin
- Jan 22, 2018
- 2 min read
#ਸਿੱਖ_ਇਤਿਹਾਸ ਦੇ #ਅਣਛੂਹੇ_ਪੰਨੇ - ੧ (ਜੈਪੁਰ ਤੇ ਸਿੱਖਾਂ ਦੀ ਜਿੱਤ) 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਵਾਰੇ ਸਾਨੂੰ ਅਕਸਰ ਇਹ ਦੱਸਿਆ ਜਾਂਦਾ ਕਿ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ ਸੀ ਜਾਂ ਇਹ ਕਿਹਾ ਜਾਂਦਾ ਕਿ ਸਿੱਖਾਂ ਨੇ ਦਿੱਲੀ ਤੱਕ ਰਾਜ ਕੀਤਾ। ਪਰ ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਸਿੱਖ ਰਾਜ ਦਾ ਇੱਕ ਮੀਲ ਪੱਥਰ ਲੱਭਿਆ ਹੈ। ਸਵਿਟਜ਼ਰਲੈਂਡ ਦੇ ਇਤਿਹਾਕਾਰ ਹੈਂਨਸ ਹੈਰਲੀ ਨੇ ਆਪਣੀ ਕਿਤਾਬ "The coins of the sikhs" ਵਿੱਚ ਸਿੱਖ ਰਾਜ ਦੌਰਾਨ ਜਾਰੀ ਕੀਤੇ ਨਾਨਕਸ਼ਾਹੀ ਸਿੱਕਿਆ ਵਾਰੇ ਅਹਿਮ ਜਾਣਕਾਰੀ ਦਿੱਤੀ। ਇੱਕ ਸਿੱਕੇ ਵਾਰੇ ਪੜ ਕੇ ਮੈਂ ਹੈਰਾਨ ਰਹਿ ਗਿਆ ਜੋ ਕਿ ਸਿੱਖਾਂ ਨੇ ਰਾਜਪੂਤਾਂ ਦੇ ਦੇਸ਼ #ਰਾਜਪੂਤਆਨਾ ਦੀ ਰਾਜਧਾਨੀ ਜੈਪੁਰ ਤੋਂ ਜਾਰੀ ਕੀਤਾ। ਇਸ ਸਿੱਕੇ ਉੱਤੇ ਫਾਰਸੀ'ਚ #ਗੁਰੂ_ਗੋਬਿੰਦ_ਸਿੰਘ ਅਤੇ #ਜੈਪੁਰ ਲਿਖਿਆ ਹੋਇਆ ਹੈ। ਹੋਰ ਜਾਣਕਾਰੀ ਲੱਭਣ ਤੇ ਪਤਾ ਲੱਗਿਆ ਕਿ ਸੁਲਤਾਨ-ਏ-ਕੌਮ #ਸਰਦਾਰ_ਜੱਸਾ_ਸਿੰਘ_ਆਹਲੂਵਾਲੀਆ ਨੇ ਮਹਾਰਾਜਾ ਜਵਾਹਰ ਸਿੰਹ ਭਰਤਪੁਰ ਦੀ ਮੱਦਦ ਕੀਤੀ ਅਤੇ ਉਸ ਦੇ ਪਿਉ ਦੀ ਮੌਤ ਦਾ ਬਦਲਾ ਨਜੀਬ ਅਬਦੁਲਾ ਂਨੂੰ ਦਿੱਲੀ'ਚ ਹਰਾ ਕੇ ਲਿਆ। ਉਸ ਤੋਂ ਬਾਅਦ ਦਸੰਬਰ 1765 ਵਿੱਚ ਸਰਦਾਰ ਜੱਸਾ ਸਿੰਘ ਆਹਲੂਵਲੀਆ ਨੇ 25000 ਸਿੱਖ ਫੌਜ ਲੈ ਕੇ ਰਾਜਪੂਤਆਨਾ ਦੀ ਰਾਜਧਾਨੀ ਜੈਪੁਰ ਤੇ #ਚੜਾਈ ਕਰ ਦਿੱਤੀ। 25000 ਸਿੱਖ ਵਿੱਚੋਂ ਵੀ 10,000 ਘੋੜਸਵਾਰ ਸਨ। ਰਾਜਪੂਤਆਨਾ ਦੇ ਮਹਾਰਾਜਾ ਸਵਾਈ ਮਾਧੋਂ ਸਿੰਹ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੋਂ #ਹਾਰ ਕਬੂਲ ਲਈ ਅਤੇ ਸਿੱਖਾਂ ਨੂੰ #ਨਜ਼ਰਾਨਾ ਭੇਟ ਕੀਤਾ। ਉਸ ਸਮੇਂ ਸਿੱਖਾਂ ਨੇ ਸਵਾਈ ਮਾਧੋਂ ਸਿੰਹ ਤੋਂ #ਗੁਰੂ_ਗੋਬਿੰਦ_ਸਿੰਘ ਦੇ ਨਾਮ ਤੇ ਸਿੱਕਾ ਵੀ ਜਾਰੀ ਕਰਵਾਇਆ। ਉਸ ਤੋਂ ਬਾਅਦ ਸਿੱਖਾਂ ਨੇ ਢੋਲਪੁਰ ਦੇ ਮਹਾਰਾਜਾ ਨਾਹਰ ਸਿੰਹ ਤੇ ਹਮਲਾ ਕਰ ਦਿੱਤਾ। ਜਿਹੜਾ ਕਿ ਜਵਾਹਰ ਸਿੰਘ ਦਾ ਭਰਾ ਸੀ। ਉਸ ਨੇ ਆਪਣੀ ਮੱਦਦ ਲਈ ਮਰਾਠਾ ਫੌਜ ਦਾ ਸਹਾਰਾ ਲਿਆ। ਸਿੱਖਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਰਨੈਲੀ ਹੇਠ ਮਾਰਚ 1766'ਚ ਮਰਾਠਿਆਂ ਨੂੰ ਬੁਰੀ ਤਰਾਂ ਹਰਾ ਕੇ ਉਹਨਾਂ ਦੇ ਕਈ ਸੌ ਘੋੜੇ, ਹਥਿਆਰ, ਧਨ-ਦੌਲਤ ਖੌਹ ਲਈ। ਉਹਨਾਂ ਤੋਂ ਨਜ਼ਰਾਨਾ ਵਸੂਲ ਕੇ ਸਿੱਖ ਫੌਜ ਪੰਜਾਬ ਵੱਲ ਵਾਪਸ ਆ ਗਈ।
Comments