ਕਈ ਸੋਚਦੇ ਹੋਣੇ ਕਿ ਮੈਨੂੰ ਪਤਾ ਨੀ ਸਰੋਮਣੀ ਅਕਾਲੀ ਦਲ ਅੰਮਰਿਤਸਰ ਜਾ ਪ੍ਧਾਨ ਮਾਨ ਸਾਬ ਤਨਖਾਹ ਦਿੰਦੇ ਹੋਣੇ
- Admin
- Jan 23, 2018
- 4 min read

ਕਈ ਸੋਚਦੇ ਹੋਣੇ ਕਿ ਮੈਨੂੰ ਪਤਾ ਨੀ ਸਰੋਮਣੀ ਅਕਾਲੀ ਦਲ ਅੰਮਰਿਤਸਰ ਜਾ ਪ੍ਧਾਨ ਮਾਨ ਸਾਬ ਤਨਖਾਹ ਦਿੰਦੇ ਹੋਣੇ ਜਿਹਦੇ ਕਰਕੇ ਇਹ ਰੋਜ ਮਾਨ ਮਾਨ ਕਰੀ ਜਾਦਾਂ ਫੇਸਬੁੱਕ ਤੇ ਪਰ ਦੋਸਤੋ ਇਹ ਸਭ ਇਖਲਾਕੀ ਗੱਲਾਂ ਬਿਲਕੁਲ ਗਲਤ ਤੇ ਬੇਨਿਆਦ ਦੋਸ ਹੁੰਦੇ ਹਨ। ਮੇਰੇ ਪਿਤਾ ਜੀ ਬਾਬਾ ਅਮਰਜੀਤ ਸਿੰਘ ਜੀ ਕਿਲਾ ਹਕੀਮਾਂ ਜੋ ਕਿ ਦਮਦਮੀ ਟਕਸਾਲ ਦੇ ਚੋਦਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇਂ ਜੀ ਦੇ ਨਾਲ 1978 ਤੋਂ 1984 ਤੱਕ ਦਮਦਮੀ ਟਕਸਾਲ ਵਿੱਚ ਸੰਤ ਜੀ ਨਾਲ ਜਥੇ ਵਿੱਚ ਸੇਵਾ ਕਰਦੇ ਸਨ। ਭਾਰਤੀ ਹਿੰਦ ਹਕੂਮਤ ਨੇ ਦੇਸ-ਵਿਦੇਸਾਂ ਭਾਰੀ ਫੌਜਾਂ ਬੁਲਾਕੇ ਜਦੋ ਜੂਨ 1984 ਦੇ ਵਿੱਚ ਮੇਰੇ ਪਿਤਾ ਜੀ ਨੇ ਸੰਤ ਜੀ ਦੇ ਜਥੇ ਵਿੱਚ ਹੋਕੇ ਹਿੰਦ ਹਕੇਮਤ ਨਾਲ ਮੱਥਾ ਲਾਇਆ ਤੇ ਉਨਾਂ ਦਿਨਾਂ ਵਿੱਚੋਂ ਸਾਡੇ ਦਾਦਾ ਜੀ ਦੀ ਅਗਵਾਈ ਵਿੱਚ ਸਾਡੇ ਪਿੰਡ ਦੀ ਸੰਗਤ ਹਰਮੰਦਿਰ ਸਾਹਿਬ ਜੀ ਦੇ ਦਰਸਨ ਕਰਨ ਲਈ ਗਈ ਜਿਸਦੇ ਵਿੱਚ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਕਈ ਸਿੰਘ ਸਿੰਘਣੀਆਂ ਨਾਲ ਦਰਸਨ ਮੇਲੇ ਕਰਨ ਲਈ ਗਈਆ ਸਨ। ਜਦੋ ਅਕਾਲ ਤਖਤ ਸਾਹਿਬ ਵਿਖੇ ਭਾਰਤੀ ਹਿੰਦ ਹਕੂਮਤ ਫੌਜ ਨੇ ਅਕਾਲ ਤਖਤ ਸਾਹਿਬ ਵਿਖੇ ਟੈਂਕਾ ਨਾਲ ਹਮਲਾ ਕੀਤਾ ਤੇ ਉੱਥੇ ਕਾਫੀ ਸਿੰਘ ਸਿੰਘਣੀਆ ਸਹੀਦ ਹੋਈਆਂ ਅਤੇ ਦਾਸ ਦੇ ਭੂਆ ਜੀ 9 ਸਾਲਾ ਦੇ ਵੀ ਬੰਬ ਵੱਜਣ ਕਾਰਨ ਸਹੀਦੀ ਦਾ ਜਾਮ ਪੀਤਾ। ਇਹ ਸਾਕੇ ਨੀਲੇ ਤਾਰੇ ਤੇ ਅਕਾਲ ਤਖਤ ਸਾਹਿਬ ਜੀ ਦੀ ਹੋਈ ਬੇਆਦਬੀ ਨੂੰ ਨਾ ਸਹਾਰਦੇ ਹੋਏ ਸ੍ ਸਿਮਰਨਜੀਤ ਸਿੰਘ ਜੀ ਮਾਨ ਸਾਬ ਨੇ ਆਪਣਾ ਪੰਜਾਬ ਪੁਲਿਸ ਡੀ ਆਈ ਜੀ ਦਾ ਆਹੁਦੇ ਨੂੰ ਠੇਡਾ ਮਾਰਿਆ ਤੇ ਸਿੱਖ ਕੌਮ ਦੀ ਅਗਵਾਈ ਵਿੱਚ ਆਣ ਖੜੇ। ਸਿੱਖ ਕੌਮ ਦੇ ਮਹਾਨ ਸਹੀਦ ਤੇ ਤਿੰਨ ਦੇਸਾਂ ਦੀ ਫੌਜ ਨਾਲ ਟੱਕਰ ਲੈਣ ਵਾਲੇ ਤੇ 72ਘੰਟੇ ਲਗਾਤਾਰ ਲੜਨ ਵਾਲੇ ਕੌਮੀ ਮਰਦ ਦਲੇਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇਂ ਜੀ ਦਾ ਨਾਮ ਲੈਣ ਤੇ ਵੀ ਜਾਲਮ ਸਰਕਾਰਾਂ ਵੱਲੋ ਗੋਲੀ ਚਲਾਈ ਜਾਦੀ ਸੀ ਉਹ ਸਮਿਆਂ ਵਿੱਚ ਸ੍ ਸਿਮਰਨਜੀਤ ਸਿੰਘ ਜੀ ਮਾਨ ਸਾਬ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਮਹਾਪੁਰਸਾਂ ਦਾ ਜਨਮਦਿਨ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਮਨਾਉਣਾ ਸੁਰੂ ਕਰ ਦਿੱਤਾ। ਫੇਰ 1989 ਵਿੱਚ ਪੰਜਾਬ ਦੀਆਂ ਪਾਰਲੀਮੈਂਟ ਦੀਆਂ ਚੋਣਾ ਸਮੇਂ ਜਦੋ ਸ੍ ਮਾਨ ਸਾਬ ਜੀ ਨੇ ਜੇਲ ਵਿੱਚੋ ਬੈਠਕੇ 13 ਦੀਆਂ 13 ਸੀਟਾਂ ਫਤਿਹ ਕੀਤੀਆਂ। ਤੇ ਸੋਹ ਚੁੱਕਣ ਸਮੇਂ ਸਿੱਖ ਕੌਮ ਦੇ ਖਾਲਸਾਈ ਨਿਸਾਨ ਸਿਰੀ ਸਾਹਿਬ (ਕਿਰਪਾਨ) ਪਿੱਛੇ MP (ਮੈਂਬਰ ਪਾਰਲੀਮੈਂਟ) ਦੇ ਅਹੁਦਿਆਂ ਨੂੰ ਠੇਡਾ ਮਾਰਕੇ ਸਿੱਖ ਕੌਮ ਸਿਰ ਉੱਚਾ ਕੀਤਾ। ਸਿੱਖ ਕੌਮ ਦੇ ਹਰ ਇੱਕ ਵਸਿੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਉਨਾਂ ਦੀਆਂ ਮਾਵਾਂ ਭੈਣਾ ਦੀਆਂ ਇੱਜਤਾਂ ਕਰਦਾ ਹੈ ਤੇ ਇਸ ਇਕਰਾਨ ਦੀ ਉਦਾਹਰਨ ਸ੍ ਮਾਨ ਸਾਬ ਤੋਂ ਮਿਲਦੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿਓ ਦੇ ਪੋਤਰੇ ਨੇ ਇੱਕ ਹਿੰਦੂ ਪਰਿਵਾਰ ਦੀ ਲੜਕੀ(ਕੇਤਿਆ) ਨਾਲ ਬਲਾਤਕਾਰ ਕੀਤਾ ਤਾਂ ਮਾਨ ਸਾਬ ਨੇ ਇਸਦਾ ਵਿਰੋਧ ਕੀਤਾ ਤੇ ਸਿੱਖ ਕੌਮ ਦੀ ਚੜਦੀ ਕਲਾਂ ਨੂੰ ਬਰਕਰਾਰ ਰੱਖਣ ਲਈ ਗਦਾਰ ਬੇਅੰਤ ਸਿਓ ਦੇ ਪੋਤਰੇ ਤੇ ਪਰਚਾ ਦਰਜ ਕਰਾਕੇ ਉਸਨੂੰ ਜੇਲ ਭੇਜਿਆ । ਸਿੱਖ ਕੌਮ ਤੇ ਆਏ ਹਰ ਇੱਕ ਵਿਰੋਧੀਆਂ ਨੂੰ ਤਾੜਨਾ ਤੇ ਨਾ ਕਦੇ ਵਿਕਣਾ ਨਾ ਕਦੇ ਝੁੱਕਣਾ ਇੰਜ ਕਰਕੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨਾਲ ਹਾਂ। ਬੇਸੱਕ ਹਲਾਤ ਬਹੁਤ ਆਰਥਿਕਤਾਂ ਵਿੱਚ ਲੰਘੇ ਪਰ ਅਸੀ ਕਦੇ ਕੌਮ ਦੀਆਂ ਬੇਫਾਈਆਂ ਲਈ ਨਾ ਡਰੇ ਆ ਨਾ ਕਦੇ ਝੁੱਕੇ ਹਾਂ ।ਸ੍ ਮਾਨ ਸਾਬ ਕੋਈ ਰਾਜਨਿਤੀਕ ਲੀਡਰ ਨਹੀਂ ਏਹ ਇੱਕ ਪਵਿੱਤਰ ਲੀਹ ਤੇ ਚੱਲਣ ਵਾਲਾ ਬੇਦਾਗ ਮਹਾਪੁਰਸ ਹੈ। ਜਿਸਨੇ ਸਿੱਖ ਕੌਮ ਦੀ ਅਜਾਦੀ ਲਈ ਸਿੱਖ ਬਫਰ ਸਟੇਟ ਖਾਲਿਸਤਾਨ ਦਾ ਨਾਮ ਲੈਣ ਤੇ ਲਿਖਾ ਲੈਣ ਤੇ ਮੰਗਕੇ ਮੁਜਾਹਰਾਂ ਕਰਨ ਦੇ ਹੱਕ ਲੈਕੇ ਦਿੱਤੇ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਬ ਦਾ ਸਾਡੇ ਉੱਪਰ ਬਹੁਤ ਵੱਡਾ ਕਰਜ ਪਿਆ ਹੈ। ਤੇ ਸਾਡੇ ਲੋਕ ਉਸਨੇੰ ਪੰਥ ਵਿਰੋਧੀ ਆਖ ਰਹੇ ਹਨ ਪਰ ਪਤਾ ਨੀ ਲੋਕਾਂ ਦੀ ਜਮੀਰ ਕਿੱਥੇ ਗਈ ਜੋ ਹੱਕ ਸੱਚ ਨਾਲ ਅੜਨ ਖੜਨ ਵਾਲੀ ਸੀ। (1) ਸਰੋਮਣੀ ਅਕਾਲੀ ਦਲ ਬਾਦਲ ਸਮੇਂ ਗੁਰੂ ਗਰੰਥ ਸਾਹਿਬ ਜੀ ਦੀਆਂ ਹੋਈਆਂ ਸੈਕੜਿਆਂ ਤੋ ਵਥੇਰੇ ਬੇਆਦਬੀਆਂ ਨੂੰ ਮੈਂ ਭੁੱਲਾ ਨੀ ਸਕਦਾ..ਇਨਾਂ ਦੇ ਸਟਾਰ ਲੀਡਰਾਂ ਸੁੱਚੇ ਲੰਗਾਹ ਤੇ ਚੱਢਿਆਂ ਜਹੇ ਕਾਰਨਿਆ ਨੂੰ ਕੌਣ ਨਜਰ ਅੰਦਾਜ ਕਰ ਸਕਦਾ (2). ਕਾਗਰਸ ਵੱਲੋ ਕੀਤੀ ਜੂਨ 84 ਤੇ ਨਵੰਬਰ 84 ਵਿੱਚ ਸਿੱਖ ਕੌਮ ਦੀ ਨਸਲਕੁਸੀ ਨੂੰ ਇਹ ਕਦੇ ਨਾ ਭੁੱਲਣਯੋਗ ਹੈ ਨਾ ਬੱਖਸਣਯੋਗ (3) ਆਪ ਪਾਰਟੀ ਵੱਲੋ ਸਿੱਖ ਕੌਮ ਦਾ ਕਿਰਦਾਰ ਖਤਮ ਕਰਨ ਲਈ ਗੁਰੂਦੁਆਰਾ ਸਾਹਿਬ ਰਕਾਬਗੰਜ ਸਾਹਿਬ ਦੇ ਪੁਆਓ ਬਲਡੋਜਰਾਂ ਨੂੰ ਢਹਾਉਣ ਲਈ ਤੇ ਸਿੱਖ ਕੌਮ ਨੇ ਇਨਾਂ ਤੇ ਯਕੀਨ ਕਰਕੇ ਲੋੜ ਤੋ ਵੱਧ ਸੀਟਾਂ ਤੋਂ ਜਿਤਾਇਆ ਪਰ ਇਨਾਂ ਦਾ ਵੀ ਝੂਠੇ ਕਿਤੇ ਵਾਅਦਿਆ ਨੂੰ ਇਹਨਾਂ ਨੂੰ ਨੀ ਭੁਲਾ ਸਕਦੇ। (4)ਜੋ ਲੋਕ ਪੁੱਛਦੇ ਨੇ ਕੀ ਹੈ ਮਾਨ ਦੀ ਦੇਣ ਤਾਂ ਇਹ ਹੈ ਮਾਨ ਦੀ ਸਭ ਤੋਂ ਵੱਡੀ ਦੇਣ ਕੌਮ ਨੂੰ

ਸੰਤ ਜਰਨੈਲ ਸਿੰਘ ਜੀ ਦਾ ਨਾਮ ਜੇ ਅੱਜ ਬੱਚਾ ਬੱਚਾ ਲੈਂਦਾ ਹੈ ਤਾਂ ਉਹ ਸਿਹਰਾ ਸਰਦਾਰ ਮਾਨ ਦੇ ਸਿਰ ਤੇ ਜਾਂਦਾ ਹੈ ਪਹਿਲਾਂ ਪੰਜਾਬ ਚ ਸੰਤ ਜੀ ਦੀ ਸ਼ਖ਼ਸੀਅਤ ਨੂ ਸਥਾਪਿਤ ਕਿੱਤਾ ਹੁਣ ਪੂਰੇ ਦੇਸ਼ ਚ ਸੰਤ ਜੀ ਦੀ ਸ਼ਖ਼ਸੀਅਤ ਤੋਂ ਭਾਰਤੀ ਲੋਕਾਂ ਨੂ ਅਸਲ ਸੱਚ ਤੋਂ ਜਾਣੂ ਕਰਵਾ ਰਹੇ ਨੇ ਮਹਾਰਾਸ਼ਟਰ ਸਰਕਾਰ ਵਲੋਂ ਆਰ ਐਸ ਐਸ ਦੇ ਇਸ਼ਾਰੇ ਤੇ ਸਕੂਲੀ ਸਿਲੇਬਸ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਤੇ ਸਿੱਖ ਸੰਘਰਸ਼ ਨੂੰ ਅੱਤਵਾਦ ਲਿਖ ਕੇ ਪ੍ਰਚਾਰਿਆ ਜਾ ਰਿਹਾ ਹੈ ਤਾਂਕਿ ਆਉਣ ਵਾਲੀ ਪੀੜੀ ਦੇ ਦਿਮਾਗ ਵਿੱਚ ਹੁਣ ਤੋਂ ਸੰਤ ਜੀ ਅਤੇ ਸਿਖਾਂ ਪ੍ਰਤੀ ਨਫਰਤ ਭਰੀ ਜਾ ਸਕੇ ਪਰ ਉਸੇ ਮਹਾਰਾਸ਼ਟਰ ਦੀ ਧਰਤੀ ਤੇ ਸ.ਸਿਮਰਨਜੀਤ ਸਿੰਘ ਮਾਨ ਨੇ ਨਾਂ ਕੇਵਲ ਮਹਾਰਾਸ਼ਟਰ ਸਰਕਾਰ ਅਤੇ ਆਰ ਐਸ ਐਸ ਦੀ ਇਸ ਘਟੀਆ ਨੀਤੀ ਨੂੰ ਬੇਨਕਾਬ ਕੀਤਾ ਬਲਕਿ ਲੱਖਾਂ ਦੀ ਗਿਣਤੀ ਵਿਚ ਆਏ ਮੁਲਨਿਵਾਸੀਆਂ ਤੇ ਉਨਾਂ ਦੇ ਆਗੂਆਂ ਨੂੰ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਸਲ ਜੀਵਨੀ "ਜਾਂਬਾਜ਼ ਰਾਖਾ" ਪੜਨ ਦੀ ਅਪੀਲ ਕੀਤੀ ਮਹਾਰਾਸ਼ਟਰ ਵਾਸੀ ਮੁਲਨਿਵਾਸੀਆਂ ਨੇ ਗਰਜਵੀਂ ਅਵਾਜ ਵਿਚ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਮਹਾਰਾਸ਼ਟਰ ਸਿਲੇਬਸ ਵਿਚ ਲਿਖੇ ਸੰਤ ਜੀ ਦੇ ਨਾਕਾਰਤਮਕ ਕਿਰਦਾਰ ਨੂੰ ਨਕਾਰ ਦਿੱਤਾ #ਮੇਰੀ_ਜਮੀਰ_ਦੀ_ਵੋਟ_ਪੰਥ_ਦੇ_ਰਹਿਬਰ_ਦੇ_ਨਾਮ_ਸਰਦਾਰ_ਸਿਮਰਨਜੀਤ_ਸਿੰਘ_ਮਾਨ ਕੀ ਹੋਇਆ ਜੇ ਅਸੀ ਜਿੱਤਦੇ ਨਹੀਂ ਪਰ ਤੇਰੀ ਵੀ ਅਵਾਜ ਸੁਣਕੇ ਵੋਟਾਂ ਤੈਨੂੰ ਵੀ ਪਈਆਂ ਸੀ ਪੰਜ ਬਾਪੂ.... ਵਾਹਿਗੁਰੂ ਸੁਮੱਤ ਬੱਖਸੇ ਸਭ ਨੂੰ ਕਿਓਕਿ ਲੰਘੇ ਸਮੇ ਦਾ ਬਾਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ । ਇਸ ਹੀਰੇ ਦੀ ਕਦਰ ਕਰੋ ਤਾ ਜੋ ਸਾਡੇ ਹੱਕਾਂ ਲਈ ਅੱਗੇ ਆਉਦੇ ਰਹਿਣ ਤੇ ਸਾਡਾ ਵੀ ਫਰਜ ਬਣਦਾ ਹੈ ਇਹੋ ਜਹੇ ਯੋਧੇ ਨੂੰ ਵੋਟਾਂ ਪਾਉਣ ਦਾ ...ਸਰਬੱਤ ਦਾ ਭਲਾ..........✍ ਦਾਸ ਅਮਰੀਕ ਸਿੰਘ ਕਿਲਾ ਹਕੀਮਾ ਯੂਥ ਵਰਕਿੰਗ ਕਮੇਟੀ ਮੈਂਬਰ ਪੰਜਾਬ ਸਰੌਮਣੀ ਅਕਾਲੀ ਦਲ ਅੰਮਰਿਤਸਰ ਸਪੁੱਤਰ ਬਾਬਾ ਅਮਰਜੀਤ ਸਿੰਘ ਜੀ ਕਿਲਾ ਹਕੀਮਾ ਸੀਨੀ ਮੀਤ ਪ੍ਧਾਨ ਸਰੋਮਣੀ ਅਕਾਲੀ ਦਲ ਅੰਮਰਿਤਸਰ ਤੇ ਮੈਂਬਰ ਸਰੌਮਣੀ ਕਮੇਟੀ ਹਲਕਾ ਧੂਰੀ ਜਿਲਾ ਸੰਗਰੂਰ 70870 70096
Comments