ਿੲੱਕ ਵਾਰ ਖਾਲਸੇ ਦੀ ਸ਼ਰਣ ਢੁਕਿਆ ਹੈ ਉਹ ਖਾਲਸੇ ਦੀ ਿਜੰਮੇਵਾਰੀ ਹੈ
- Admin
- Jan 25, 2018
- 2 min read
ਅੰਗਰੇਜ ਹਕੂਮਤ ਦੇ ਦੋ ਬਾਗੀ ਪਿਉ ਪੁੱਤਰ ਭੱਜ ਕੇ ਪੰਜਾਬ ਅਕਾਲੀ ਫੂਲਾ ਸਿੰਘ ਕੋਲ ਦੀ ਸ਼ਰਣ ਆ ਗਏ.. ਅੰਗਰੇਜਾ ਨੇ ਪੰਜਾਬ ਨਾਲ ਕਈ ਤਰਾਂ ਦੀਆਂ ਸੰਧੀਆਂ ਕੀਤੀਆ ਸਨ ਜਿਸ ਵਿੱਚ ਿੲਹ ਵੀ ਿੲੱਕ ਸ਼ਰਤ ਸੀ ਕਿ ਿੲੱਕ ਦੂਜੇ ਮੁਲਖ ਦੇ ਭਗੌੜੇ ਦੋਸ਼ੀਆਂ ਨੂੰ ਸ਼ਰਣ ਨਾਂ ਦੇ ਕੇ ਉਹਨਾਂ ਨੂੰ ਮੁਲ਼ਕ ਨੂੰ ਸੌਪਿਆਂ ਜਾਵੇਗਾ.. ਅੰਗਰੇਜ ਉਹ ਭੱਜੇ ਬਾਗੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੈ ਰਣਜੀਤ ਸਿੰਘ ਦੇ ਦਰਬਾਰ ਪਹੁੰਚੇ .. ਰਣਜੀਤ ਸਿੰਘ ਨੇਂ ਆਪਣੇ ਸਲਾਹਕਾਰ ਅਕਾਲੀ ਜੀ ਪਾਸ ਭੇਜੇ ਤੇ ਕਿਹਾ ਕਿ ਿੲਹ ਅੰਗਰੇਜ ਹਕੂਮਤ ਦੇ ਲੋੜੀਦੇਂ ਹਨ ਿੲਹਨਾਂ ਨੂੰ ਵਾਪਿਸ ਹਿੰਦੂਸਤਾਨ ਭੇਜਣਾ ਪਵੇਗਾ .. ਸਾਡੀ ਉਹਨਾਂ ਨਾਲ ਸੰਧੀ ਹੈ.. ਅਕਾਲੀ ਫੂਲਾ ਸਿੰਘ ਨੇ ਉਹਨਾਂ ਸਲਾਹਕਾਰਾਂ ਨੂੰ ਮੁੜਦੇ ਪੈਰੀ ਵਾਪਿਸ ਭੇਜ ਦਿੱਤਾ ਤੇ ਕਿਹਾ ਕੀ ਆਪਣੇ ਬਾਦਸ਼ਾਹ ਨੂੰ ਕਹਿ ਦਿਓ ਕਿ ਜੋ ਿੲੱਕ ਵਾਰ ਖਾਲਸੇ ਦੀ ਸ਼ਰਣ ਢੁਕਿਆ ਹੈ ਉਹ ਖਾਲਸੇ ਦੀ ਿਜੰਮੇਵਾਰੀ ਹੈ.. ਅਕਾਲੀ ਜੀ ਦਾ ਿੲਹ ਜੁਆਬ ਸੁਣ ਰਣਜੀਤ ਸਿੰਘ ਆਪ ਬੇਨਤੀ ਲੈ ਉਹਨਾਂ ਕੋਲ ਪਹੁੰਚਿਆ ਤੇ ਸਿਰ ਨੀਵਾਂ ਕਰ ਅਰਜ ਕੀਤੀ ਕਿ ਰਾਜਨਿਤਿਕ ਕਾਰਨਾਂ ਕਰਕੇ ਿੲਹਨਾਂ ਨੂੰ ਅੰਗਰੇਜਾ ਨੂੰ ਸੌਪਣ ਚ ਹੀ ਫਾਇਦਾ ਹੈ.. ਿੲਹ ਸੁਣ ਅਕਾਲੀ ਜੀ ਗੁੱਸੇ ਚ ਆ ਬੋਲੇ ਕਿ ਗੁਰੂ ਦਾ ਹੁਕਮ ਹੈ ਕਿ ਜਿਹੜਾ ਸ਼ਰਣ ਚ ਆਇਆ ਉਹਦੀ ਰਾਖੀ ਖਾਲਸੇ ਦਾ ਧਰਮ ਹੈ.। ਰਣਜੀਤ ਸਿੰਘ ਨੇ ਮੁੜ ਆਣ ਅੰਗਰੇਜਾ ਨੂੰ ਕਿਹਾ ਕਿ ਹੋਰ ਜੋ ਚਾਹੇ ਮੰਗ ਲੋ ਪਰ ਉਹ ਬਾਗੀ ਪਿਉ ਪੁੱਤ ਤੁਹਾਨੂੰ ਨਹੀਂ ਸੌਪੇ ਜਾ ਸਕਦੇ.. ਅੰਗਰੇਜ ਨਰਾਜ ਹੋਏ ਪਰ ਬੇਵੱਸ ਸਨ ਕੁਝ ਕਰ ਨਾਂ ਸਕੇ.. ਅਕਾਲੀ ਫੂਲਾ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਦਿਆਂ ਸਿਰ ਮਾਣ ਨਾਲ ਉੱਚਾ ਹੋ ਜਾਦਾਂ ਹੈ ਤੇ ਮੌਜੂਦਾ ਜਥੇਦਾਰਾਂ ਜੋ ਦਸ਼ਮਣਾਂ ਦੇ ਥੱਲੇ ਲਗਕੇ ਬਲਾਤਕਾਰੀ ਸਾਧਾਂ ਨੂੰ ਮਾਫੀ ਦੇਂਦੇ ਹਨ ਵੱਲ ਵੇਖ ਸਿਰ ਸ਼ਰਮ ਨਾਲ ਝੁਕ ਜਾਦਾਂ ਹੈ ਤੇ ਅਕਾਲੀ ਫੂਲਾ ਸਿੰਘ ਦੇ ਅਸਲ ਵਾਰਸ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵੱਲ ਦੇਖਕੇ ਫਖਰ ਨਾਲ ਉੱਚਾ ਹੁੰਦਾ ਹੈ ।
Comments