***ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ
- Admin
- Jan 25, 2018
- 5 min read
***ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ** ,ਭਾਈ ਵੀਰ ਸਿੰਘ, ਜੀ ਦੇ ਸ਼ਬਦ,,,, ,,,,,,,,,,,,,"ਖਾਲਸੇ ਲਈ ਜਦੋਂ ਤੁਰਕਾਨੀ-ਕਹਿਰ ਦੁਪਹਿਰ ਵਾਂਗ ਚਮਕ ਰਿਹਾ ਸੀ,,,ਪਰ ਬੀਰ (ਖਾਲਸੇ )ਸਿੱਖ ਕੌਮ ਪਾਸੋਂ ਇਹ ਕਦ ਬਰਦਾਸ਼ਤ ਹੋ ਸਕਦਾ ਸੀ ਕਿ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਰਹਿਣ ਤੇ ਝਾੜੂ ਤੱਕ ਵੀ ਨਾ ਹੋਵੇ,ਸਾਂਦਲ ਬਾਰ ਵਿਚ ,ਦਰਬਾਰ ਸਾਹਿਬ ਦਾ ਹਾਲ ਜੋ ਪਹੁੰਚਾ ਤਾਂ (ਫਿਰ) ਤਦ ਭਾਈ 'ਮਨਸ਼ਾ ਸਿੰਘ' ਜੀ ਉਠ ਖੜੇ ਹੋਏ ਤੇ ਬੋਲੇ, 'ਵਰ ਦਿਓ ਖਾਲਸਾ ਜੀ ,ਸਾਡੇ ਇਸ਼ਟ ਮੰਦਰ ਦੀ ਸਾਡੇ ਬੈਠਿਆਂ ਸੇਵਾ ਵਿਸਰ ਰਹੀ ਹੈ,ਉਹ ਸੇਵਾ ਸਿਰ ਚਾਈਏ' ਜਥੇ ਵੱਲੋਂ ਅਰਦਾਸਾ ਸੋਧ ਕੇ ਬੀਰ ਨੂੰ ਤੋਰ ਦਿਤਾ ਗਿਆ, ,ਸੇਵਾ ਦੀ ਮਨਸ਼ਾ ਧਾਰ ਕੇ ਮਨਸ਼ਾ ਸਿੰਘ ਹੋਰੀਂ ਭੇਸ ਵਟਾ ਕੇ ਅੰਮ੍ਰਿਤਸਰ ਪਹੁੰਚੇ ! ਸ਼ਹਿਰ ਤੋਂ ਬਾਹਰ ਇਕ ਡੂੰਘੀ ਖਾਈ ਦੇ ਕਿਨਾਰੇ,ਇਕ ਘੁਰਾ ਪੁੱਟਿਆ ,ਜਿਸ ਵਿਚ ਬੈਠ ਕੇ (ਭਾਈ ਸਾਹਿਬ ਨੇ) ਦਿਨ ਬਿਤਾਉਣਾ ...ਉਧਰ ਰਾਤ ਨੇ ਹਨੇਰ ਕੀਤਾ,(ਰਾਤ ਨੂੰ ਜਦੋਂ ਹਨੇਰਾ ਹੋ ਜਾਂਦਾ)ਇਧਰ (ਭਾਈ ਸਾਹਿਬ ) ਸ਼ੇਰਦੀ ਤਰ੍ਹਾਂ ਦਬਵੇਂ ਪੈਰ ਰੱਖਕੇ ਅਠਸਠਤੀਰਥ ਪਹੁੰਚੇ ,ਸਿਰ ਪਰ ਝਾੜੂ,ਘਿਉ,ਦੀਵਾ,ਵੱਟੀ,ਤੇ ਸੁਆਹ ਦੇ ਵਿਚ ਲੁਕਾ ਕੇ ਕੁੱਜੇ ਵਿਚ ਪਾ ਕੇ ਅਗਨੀ ,ਕੁਝ ਲੀਰਾਂ,ਗੰਧਕ ਤੇ ਸਿਰ ਤੇ ਕੱਖ ਰੱਖ ਕੇ ਲੈ ਕੇ ਪਹੁੰਚੇ ! ਚਾਰ-ਚੁਫੇਰੇ ਤਸੱਲੀ ਕਰ ਕੇ ਕਿ 'ਪਹਿਰੇਦਾਰ ਅਵੇਸਲੇ' ਹਨ ,ਸਰੋਵਰ ਵਿਚ ਠਿਲ ਪਏ ,ਮੂਧਾ ਘੜਾ ਇਕ ਛਾਤੀ ਹੇਠ ਦੇ ਲਿਆ ਅਰ ਬੇ-ਮਲੂਮ ਪਹੁੰਚ ਪਏ !ਹਰਿ ਕੀ ਪੌੜੀ!! ਜਾ ਕੇ ਲੱਖ ਲੱਖ ਸ਼ੁਕਰ ਕੀਤਾ ....ਅੱਗੇ ਵਧੇ ਬੜੀ ਹਿਕਮਤ ਨਾਲ ਬੂਹਾ ਖੋਲ ਕੇ ਅੰਦਰ ਵੜੇ ....ਪਹਿਰ ਰਾਤ ਲੰਘ ਚੁੱਕੀ ਸੀ,ਪਹਿਰੇ ਸੌਂ ਚੁੱਕੇ ਸਨ,ਭਾਈ ਹੁਰਾਂ ਨੇ ਬੜੇ ਪ੍ਰੇਮ ਨਾਲ ਝਾੜੂ ਦਿੱਤਾ, ਜਾਲ਼ੇ ਲਾਹੇ(ਕਿਉਂਕਿ ਕਾਫੀ ਅਰਸੇ ਤੋਂ ਸੇਵਾ ਨਹੀਂ ਸੀ ਹੋਈ)....ਫਿਰ ਆਪ ਨੇ ਘੜੇ ਭਰ ਭਰ ਕੇ ਸਾਰੇ ਮੰਦਰ ਦਾ ਇਸ਼ਨਾਨ ਕਰਵਾਇਆ ! ਦੀਵਾ ਤਾਂ ਪਹਿਲਾਂ ਹੀ ਜਗਾ ਕੇ ਰੱਖ ਦਿਤਾ ਸੀ ,! ਹੁਣ ਆਪ ਨੇ ਇਸ਼ਨਾਨ ਕੀਤਾ ,ਅਰ ਇਕਲ-ਵੰਜੇ ਬੈਠ ਕੇ 'ਆਸਾ ਦੀ ਵਾਰ' ਦਾ ਪਾਠ ਕੀਤਾ, ਘੁਸਮੁਸਾ ਵੇਲ਼ਾ ਅਜੇ ਨਹੀਂ ਸੀ ਹੋਇਆ ਜੋ ਸਿੰਘ ਹੁਰਾਂ ਨੇ(ਵਾਪਸ ਜਾਣ ਤੋਂ ਪਹਿਲਾਂ) ਗੰਧਕ,ਘਿਉ,ਰੂੰ,ਝਾੜੂ ,ਘੜਾ,ਸਾਫੇ ਆਦਿ ਲਟਾ ਪਟਾ ਸੰਭਾਲ਼ ਕੇ ਰੱਖ ਦਿਤਾ(ਇਹ ਉਹ ਸਮਾਨ ਜੋ ਸ਼ਾਇਦ ਪਹਿਲੇ ਦਿਨ ਭਾਈ ਸਾਹਿਬ ਅਪਣੇ ਨਾਲ ਲੈ ਕੇ ਗਏ ਹੋਣੇ) ਤੇ ਦਰਵਾਜਾ ਭੀੜ ਕੇ ਜਿਸ ਰਸਤੇ ਆਏ ਸੇ ਉਸੇ ਰਸਤੇ ਚਲੇ ਗਏ! ਦੂਜੇ ਦਿਨ (ਉਸ ਪਹਿਲੇ ਦਿਨ ਤੋਂ ਬਾਅਦ ਬਾਕੀ ਸਾਰੇ ਦਿਨ)ਕੇਵਲ ਥੋੜੀ ਜਿਹੀ ਅੱਗ ਸੁਆਹ ਵਿਚ ਅੱਗ ਲੁਕਾ ਕੇ .....ਉਸੇ ਤਰ੍ਹਾਂ (ਰੋਜ) ਤਰ ਕੇ ਜਾ ਪਹੁੰਚਣਾ ਅਰ ਅੱਗ ਪੁਰ ਗੰਧਕ ਪਾ ਕੇ ਝੱਟ ਦੀਵਾ ਜਗਾ ਲਿਆ ਤੇ ਉਸੇ ਤਰ੍ਹਾਂ ਸੇਵਾ ਤੇ ਪਾਠ ਕਰ ਕੇ ਤੁਰ ਆਏ,! 'ਇਹ ਅਤੁੱਟ ਜਾਨ ਹੂਲਵੀਂ ਸੇਵਾ , ਇਹ ਕੌਮੀ ਧਰਮ ਕੇਂਦਰ ਦਾ ਪਿਆਰ! , ਇਹ ਸਿਦਕ,! ਇਹ ਇਸ਼ਟ ਨਾਲ ਇਸ਼ਕ ਦਾ ਮੇਲ ! 'ਕਈ ਮਹੀਨੇ ਨਿਭਦਾ ਰਿਹਾ,,,, (ਭਾਵੇਂ ਭਾਈ ਸਾਹਿਬ,,ਭੇਦ ਖੁੱਲ੍ਹ ਜਾਵਣ ਨਾਲ ,,ਪਵਿੱਤਰ ਸਰੋਵਰ ਅੰਦਰ ਹੀ ਦੁਸ਼ਮਣ ਦੀ ਗੋਲ਼ੀ ਦਾ ਨਿਸ਼ਾਨਾ ਬਣ ਗਏ ਸੀ) "ਇਕ ਹੋਰ ਬੀਰ ਕਥਾ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਨਾਵਾਂ ਦੇ ,,ਦੋ,,,ਜੁਗਤੀ-ਭਰਾਵਾਂ ਦੀ ਹੈ ਜੋ ਭਾਈ ਮਨਸ਼ਾ ਸਿੰਘ ਵਾਂਗ ਹੀ 'ਜੁਗਤ ਲੜਾ' ਕੇ ਭਾਰੀ ਪਹਿਰੇ ਹੇਠ ਕਈ ਮੁੱਦਤ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ" ,,,,ਦੋਨੋ ਸਿੰਘ ਭਰਾ ਦਾਅ ਤਕਾ ਕੇ ਭਾਈ ਮਨਸ਼ਾ ਸਿੰਘ ਵਾਂਗ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਂਦੇ ,ਦੀਵਾ ਜਗਾਉਣ ਤੇ ਝਾੜੂ ਆਦਿ ਦੇਣ ਤੋਂ ਲੈ ਕੇ 'ਆਸਾ ਦੀ ਵਾਰ ਦਾ ਪਾਠ ਕਰਨ ' ਤੋਂ ਉਪਰੰਤ ਅਰਦਾਸਾ ਸੋਧ ਕੇ ਚੁੱਪ-ਚਾਪ ਅਪਣੇ ਟਿਕਾਣੇ ਤੇ ਪਹੁੰਚ ਜਾਂਦੇ ਸਨ,! ਪਰ ਆਖਰ ਨੂੰ 'ਭਾਈ ਮਨਸ਼ਾ ਸਿੰਘ ਵਾਂਗ (ਇਹਨਾਂ) ਸਿੰਘਾਂ ਦੇ 'ਇਸ ਚੋਰੀ ਦਾਉ ਦਾ' ਵੀ ਭੇਤ ਖੁੱਲ ਗਿਆ,,,ਅਤੇ (ਇਹਨਾਂ ਸਿੰਘਾਂ) ਦੀ 'ਪਿਆਰੀ ਜਾਨ' ਵੀ ,, "ਹਰੀ ਮੰਦਰ ਦੇ ਪਵਿੱਤਰ ਪੌੜਾਂ ਪਰ ਗੋਲ਼ੀ ਦਾ ਨਿਸ਼ਾਨਾ ਬਣ ਗਈ," ਭਾਈ ਵੀਰ ਸਿੰਘ ਜੀਆਂ ਦੇ ਹੀ ਹੋਰ ਸ਼ਬਦ,, -"ਜੇ ਇੱਕ ਜਾਨ ਰੋਜ਼ ਦੇ ਕੇ ਵੀ ਸੇਵਾ ਨਾ ਛੁੱਟੇ ਤਦ ਵੀ ਖਾਲਸਾ ਜੀ ਤਿਆਰ ਸੇ .." ਸਮੇਂ ਸਮੇਂ ਸਾਡੀ ਕੌਮ ਦੇ ਦਾਨੇ ਪ੍ਰਧਾਨਿਆ ਵੱਲੋਂ ,ਵਿਦਿਵਾਨਾ ਵੱਲੋਂ ਚੇਤਾ ਕਰਵਾਇਆ ਜਾਂਦਾ ਰਿਹਾ ਹੈ,ਕਿ , " ਉਹ ਪਵਿੱਤਰ ਪੌੜ ਜੋ ਸੰਗਮਰਮਰ ਨਾਲ ਹੁਣ ਫਬ ਰਹੇ ਹਨ ,.....ਉਹ ਸੈਕੜੇ ਵੇਰ ਸਿੱਖਾਂ ਦੇ ਪਵਿੱਤਰ ਲਹੂ ਨਾਲ ਰੰਗੇ ਗਏ, ਜਿਤਨੇ ਸਿੱਖਾਂ ਦੇ ਸੀਸ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਲੱਗੇ ਹਨ ,ਜੇ ਸਾਰੇ 'ਇਕੱਠੇ ਕਰ ਕੇ ਪਰਿਕਰਮਾ ਵਿਚ 'ਬੀੜ ਕੇ' ਰੱਖੀਏ, ਫਿਰ ਵੀ ਸਮਾਅ ਨਾ ਸਕਣ,! ਇਸੇ ਲਈ ਅਲਵੇਲਾ ਕਵੀ ਪ੍ਰੋ ਪੂਰਨ ਸਿੰਘ ਅਪਣੇ ਅਭਰਿੱਠ-ਅੰਦਾਜ਼ 'ਚ ਕਹਿ ਉਠਿਆ,..."ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲ਼ੇ ਸਲੈਬਾਂ ਉੱਤੇ ਸੰਭਲ਼ ਸੰਭਲ਼ ਕੇ ਕਦਮ ਰੱਖੋ..ਹਰ ਇਕ ਸਲੈਬ ਹੇਠਾਂ'ਮੇਰੀ ਕੌਮ' ਦੇ ਸੈਕੜੇ ਸ਼ਹੀਦ ਸੁੱਤੇ ਹਨ..." ਇਹੀ 'ਅਲਵੇਲੇ ਕਵੀ ਪ੍ਰ.ਪੂਰਨ ਸਿੰਘ ਨੂੰ' 1914 ਵਿਚ ਜਦ ਗੁਰਪੁਰਬ ਤੇ 'ਭਾਈ ਵੀਰ ਜਿੰਘ ਹੁਰਾਂ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਹਨਾ ਅਨੰਤ ਹੁਲਾਸ ਵਿਚ ਆ ਕੇ ਇਕ ਲੰਮਾ ਲੇਖ ਲਿਖਿਆ,"ਆਤਮਿਕ ਪਹੁ ਫੁਟਾਲਾ" ਉਸ ਵਿਚੋਂ ... ਨਮੂੰਨਾ:-..... ."ਅੱਜ ਮੈਨੂੰ ਸੋਝੀ ਆਈ ,ਅੱਜ ਪਤਾ ਲੱਗਾ,ਮੈਂ ਸੌਂਹ ਖਾ ਕੇ ਯਥਾਰਥ ਕਹਿੰਦਾ ਹਾਂ ਕਿ ਹਰਿਮੰਦਰ ਮੇਰਾ ਹੈ,ਇਹ ਮੇਰੀ ਜ਼ਾਤੀ ਅਪਣੀ ਵਿਰਾਸਤ ਹੈ, ਇਹ ਸੱਚਖੰਡ ਦਾ ਟੁਕੜਾ ਕਲਗੀਆਂ ਵਾਲੇ ਨੇ ਅਪਣੇ ਜਾਗਦੇ ਬੱਚਿਆਂ ਲਈ ਘੱਲਿਆ ਹੈ, ਇਹ ਸਾਡਾ ਅਟੱਲ, ਅਮਰ ਸੱਚ ਘਰ ਹੈ, ਸੱਚ ਵਤਨ ਹੈ,.....ਇਹ ਗੁਰੂ ਰਾਮਦਾਸ ਜੀ ਦੀ ਦੇਹ ਹੈ,.....ਇਹ ਸਾਡਾ ਦਿਲ ਹੈ, ਇਹ ਸਾਡੀ ਲੋਕ ਪ੍ਰਲੋਕ ਦੀ ਫ਼ਤਹ ਹੈ,! ਇਹ ਸਾਡੇ ਰੱਬ ਦਾ ਘਰ ਹੈ, ...ਸਾਰੀ ਕੁਦਰਤ ਦੇ ਮੁੱਲ ਵਿਚ ਅਸੀਂ ਇਸ ਦੀ ਇਕ ਸ਼ਿਲਾ ਨਹੀਂ ਦੇ ਸਕਦੇ,....(ਕਿਉਂਕਿ) ਇਕ ਇਕ ਸ਼ਿਲਾ ਵਿਚ ਇਲਾਹੀ ਜ਼ਿੰਦ ਧੜਕ ਰਹੀ ਹੈ, ਇਹ ਸ਼ਿਲਾ ਨਹੀਂ ,ਸੰਗਮਰਮਰ ਨਹੀਂ ਇਹ (ਤਾਂ) ਈਸ਼ਵਰੀ ਦਰਬਾਰ ਦੇ ਅੱਡ ਅੱਡ ਸਿੰਘਾਸਣ ਹਨ,, ਜਿਥੇ ਰਸੀਏ,ਪਹੁੰਚੇ ਹੋਏ ਫ਼ਕੀਰ, ਪੀਰ ਮੀਰ ,ਸਰੀਰਾਂ ਨੂੰ ਧਿਆਨ ਲੀਨ ਕਰ ਬੈਠੇ ਹਨ, .......ਹੇ ਨੈਣ ਜੋਤ ਥੀਂ ਹੀਨ ,ਮਨੁੱਖ,, ਭਾਵੇਂ ਤੂੰ ਕੋਈ ਹੋਵੇਂ ਇਥੇ ਸਿਰ ਦੇ ਬਲ ਚੱਲ ਕੇ ਆ , ਇਹ ਪੀਰਾ ਪੈਗੰਬਰਾਂ ਦੇ ਅਦਬ ਦਾ ਸਥਾਨ ਹੈ,(ਇਸ ਤਰ੍ਹਾਂ ਦਾ) ਕੁੱਲ ਦੁਨੀਆ ਵਿਚ ਬਸ ਇਕੋ ਹੀ ਹੈ. ...ਇਥੇ ਜਾਗਦਾ ਬੰਦਾ ਬਣ ਕੇ ਆ ,ਇਥੇ ਅਨੰਤ ਅਦਬ ਨਾਲ ਸਿਰ ਝੁਕਾ,ਮੱਥਾ ਟੇਕ ,ਨਹੀਂ ਤਾਂ ਜਾਹ ! ਮਰ ਜਾਂਏਗਾ....., ਬਾਜਾਂ ਵਾਲੇ ਮਾਲਕ ਦਾ ਇਹ ਮੰਦਰ ਹੈ,ਇਥੇ ਓਸ ਦੀ ਲੋਅ ਹੈ,ਅਸਾਡੀ ਅਮਰ ਦੁਨੀਆ ਹੈ,,! ਸਾਡੀ ਮਾਲੀ ਗ਼ਰੀਬੀ (ਕਰਕੇ) ਅਥਵਾ ਆਤਮਿਕ ਬੇਹੋਸ਼ੀ ਕਰਕੇ ਜੋ ਗੁਰਦੁਆਰਾ ਸਮਾਇਆ(ਅਲੋਪ ਹੋਇਆ) ਉਹ 'ਹਰੀਮੰਦਰ' ਆਇਆ,! ਜਦ ਕਦੀ ਅਨੰਦਪੁਰ ਸਾਹਿਬ ਦੀ ਕੋਈ ਇਟ ਗਿਰੀ ਓਹ ਇਥੇ ਆਣ ਲੱਗੀ ! ਜਦ ਕਦੀ ਸਤਿਗੁਰਾਂ ਦੇ ਚਰਨ ਰਜ ਦੀ ਪਵਿੱਤਰ ਧਰਤੀ ਲੋਪ ਹੋਈ ,ਉਹ ਇਸ 'ਹਰੀ ਮੰਦਰ' ਵਿਚ ਆਣ ਪ੍ਰਗਟੀ! ਸਾਡਾ ਸੱਭ-,ਕੁੱਝ ਜੇ ਗੁੰਮ ਹੋ ਜਾਵੇ ਤਦ ਇਥੇ ਮਿਲ ਪਵੇਗਾ,!! ਹਾਂ ਜੀ, ਇਥੋਂ ਤੱਕ ਕਿ ਸਤਿਗੁਰਾਂ ਦਸ ਜਾਮੇ ਜਿਹੜੇ ਬਾਬਾ ਜੀ ਨੇ 'ਪਾਏ ਤੇ ਉਤਾਰੇ' ਤੇ ਸਾਡੀ ਦ੍ਰਿਸ਼ਟੀ ਥੀਂ ਗ਼ਾਇਬ ਹੋਏ ਓਹ ਇਥੇ ਮਿਲਦੇ ਹਨ!! ਸਤਿਗੁਰਾਂ ਦੀ ਨਿਤਯ ਅਵਤਾਰੀ ਦੇਹ ਦੇ ਦੀਦਾਰ ਇਥੇ ਹੁੰਦੇ ਹਨ, ਹਜਾਰਾਂ ਭੀੜਾਂ ਲੰਘ ਜਾਂਦੀਆਂ ਹਨ, ਕਈ ਮੇਲੇ ਹੁੰਦੇ ਹਨ ,,,,ਦਿਨ ਰਾਤ ਮੇਲਾ ਹੁੰਦਾ ਹੈ, ਪਰ 'ਹਰਿਮੰਦਰ' ਇਤਨਾ ਮਹਾਨ ਤੇ ਨਾਜੁਕ ਚੁੰਬਕ ਹੈ ,ਕਿ ਇਸ ਦੇ ਸਰੀਰ ਨਾਲ ਕੇਵਲ ਸਿਖ ਹਿਰਦੇ (ਹੀ) ਪਿਆਰ ਨਾਲ ਚਿਮਟੇ ਜਾਂਦੇ ਹਨ ,ਬਾਕੀ ਰੇਤ ਦੇ ਕਿਣਕਿਆਂ ਵਾਂਗ ਹਵਾ ਦੇ ਧੱਫੇ ਨਾਲ ਪਰ੍ਹੇ ਸੁੱਟੇ ਜਾਂਦੇ ਹਨ,, ਕਲਗੀ ਵਾਲੇ ਬਾਬਾ ਜੀ ਨੇ ਅਪਣੇ ਸਿਖ ਇਸੇ ਕਰਕੇ ਹੀ ਸਰਬ ਲੋਹੀ ਦੇਹ ਦੇ ਬਣਾ ਦਿਤੇ ਜੋ ਹਰਿਮੰਦਰ ਦੀ ਦੇਹ ਨਾਲ ਛੁਹ ਛੁਹ ਕੇ ਆਪ ਜੀ ਦੇ ਬੱਚੇ ! ਸਦਾ ਆਤਮਿਕ ਮਿਕਨਾਤੀਸ ਬਣੇ ਰਹਿਣ ! ਸਦਾ ਆਤਮਿਕ ਜੀਵਨ ਦੀ ਸੂਖਮ ਸਥੂਲ ਰੌਂਅ ਨਾਲ ਭਰੇ ਰਹਿਣ ....।" ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਤੇ ਗੁਰੂ ਧਾਮਾਂ ਨੂੰ ਸਟੇਜਾਂ ਤੇ ਤੁੱਛ ਜਣਾਉਣ ਦੀ ਹਿਮਾਕਤ ਨਾ ਕਰੋ, ਰੱਬ ਦਾ ਵਾਸਤਾ! ,ਕਲਗੀਆਂ ਵਾਲੇ ਦੇ ਵਾਰੇ ਸਰਬੰਸ ਦਾ ਵਾਸਤਾ,!, ਸ਼ਹੀਦਾਂ ਦੇ ਡੁੱਲੇ ਖੂਨ ਦਾ ਦਾ ਵਾਸਤਾ ! ਬੌਧਿਕ ਢੀਠਤਾਈ ਤੋਂ ਤੌਬਾ ਕਰੋ,! ਪ੍ਰਚਾਰਕ ਵੀਰੋ ਪਿਆਰਿਓ,, ,ਜੇਕਰ ਤੁਹਾਨੂੰ ਅੱਜ ਸਟੇਜਾਂ ਮਿਲੀਆਂ ਨੇ, ਸਰੋਤੇ ਮਿਲੇ ਨੇ ਉਹਨਾਂ ਅੰਦਰ, ਬੇਅਦਬ, ਤੇ ਗੁਸਤਾਖ਼ ਹੋਣ ਦਾ , ਬੀਜ ਨਾ ਬੀਜੋ,, ਅੱਜ ਸੰਗਤ ਦੇ ,ਸਰੋਤਿਆਂ ਦੇ ਹਿਰਦਿਆਂ ਨੂੰ 'ਭਾਵਨਾ-ਪ੍ਰਧਾਨ' ਬਣਾਉਣ ਦੀ ਭਾਰੀ ਲੋੜ ਹੈ, ! ਸਤਿ ਸ਼੍ਰੀ ਅਕਾਲ। ਗੁਰਬਰ ਅਕਾਲ । ਦਾਸ ਗੁਰਜੀਤ ਸਿੰਘ ਕਮਾਲੂ ਸਵੈਚ, ,
Comments