top of page

ਪੰਜਾਬ ਦੇ ਨੌਜਵਾਨਾਂ ਨੂੰ ਬਦਮਾਸ਼ੀ ਸੋਭਾ ਨਹੀ ਪਾਉਂਦੀ

  • Writer: Admin
    Admin
  • Jan 27, 2018
  • 7 min read

👉

ਪੰਜਾਬ ਦੇ ਨੌਜਵਾਨਾਂ ਨੂੰ ਬਦਮਾਸ਼ੀ ਸੋਭਾ ਨਹੀ ਪਾਉਂਦੀ ਇਕ ਸਮਾਂ ਸੀ ਜਦੋਂ ਕੁੱਲ ਦੁਨੀਆਂ ਵਿਚ ਪੰਜਾਬ ਦੀ ਧਰਤੀ ਨੂੰ ਯੋਧਿਆਂ ਸੂਰਮਿਆਂ , ਦਾਨੀਆਂ , ਭਗਤਾਂ ਦੀ ਧਰਤੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਪਰ ਪਤਾ ਹੀ ਨਹੀ ਲੱਗਾ ਕਿ ਕਿਹੜੇ ਵੇਲੇ ਪਿਛਲੇ ਕੁਛ ਸਾਲਾਂ ਤੋਂ ਪੰਜਾਬੀ ਨੌਜਵਾਨ ਬਦਮਾਸ਼ੀ ਆਲੇ ਰਾਹ , ਨਸ਼ਿਆਂ ਆਲੇ ਰਾਹ ਤੇ ਲੱਚਰ ਗਾਇਕੀ ਦੇ ਰਾਹ ਤੇ ਤੁਰ ਪਏ ਗੁੰਡਾ ਬਦਮਾਸ਼ ਗੈਂਗਸਟਰ ਸ਼ਬਦ ਬੰਬਈ ਦੇ ਬਦਮਾਸ਼ਾ ਵਾਸਤੇ ਵਰਤੇ ਜਾਂਦੇ ਸਨ ਪਰ ਅੱਜਕਲ ਇਹਨਾਂ ਸ਼ਬਦਾਂ ਦੀ ਵਰਤੋਂ ਪੰਜਾਬੀ ਨੌਜਵਾਨ ਆਪਣੇ ਵਾਸਤੇ ਮਾਣ ਦੀ ਗੱਲ ਸਮਝਦੇ ਹਨ ਜਦੋਕਿ ਅਸਲ ਵਿਚ ਇਹ ਕਿਸੇ ਵੀ ਇਨਸਾਨ ਵਾਸਤੇ ਨਮੋਸ਼ੀਜਨਕ ਸ਼ਬਦ ਹਨ ਅੱਜਕਲ ਪੰਜਾਬ ਦੇ ਨੌਜਵਾਨਾਂ ਨੇ ਆਪੋ ਆਪਣੇ ਕਈ ਛੋਟੇ ਵਡੇ ਗੈਂਗ ਬਣਾਏ ਹੋਏ ਹਨ , ਸਿਰਫ ਆਪਣੇ ਆਪ ਨੂੰ ਵੱਡਾ ਖਤਰਨਾਕ ਦਿਖਾਉਣ ਦੀ ਹੋੜ ਅੱਜ ਦੇ ਨੌਜਵਾਨਾ ਨੂੰ ਬਦਮਾਸ਼ੀ ਦੇ ਰਾਹ ਤੇ ਤੋਰ ਰਹੀ ਅਾ , ਅੱਜਕਲ ਕੁੜੀ ਛੇੜਨ ਦੇ ਚੱਕਰ ਵਿਚ ਫੜਿਆ ਗਿਆ ਨੌਜਵਾਨ ਵੀ ਆਪਣੇ ਆਪ ਨੂੰ ਕਿਸੇ ਗੈਂਗਸਟਰ ਤੋਂ ਘੱਟ ਨਹੀ ਸਮਝਦਾ ਪਿਛਲੇ ਕੁਛ ਹੀ ਸਮੇ ਵਿਚ ਸ਼ੇਰਾ ਖੁਬਨ , ਸੁਖਾ ਕਾਹਲਵਾਂ , ਦਵਿੰਦਰ ਬੰਬੀਹਾ ,ਵਿੱਕੀ ਗੌਂਡਰ ਵਰਗੇ ਨੌਜਵਾਨ ਬਦਮਾਸ਼ੀ ਕਲਚਰ ਦੀ ਭੇਂਟ ਚੜਕੇ ਆਪਣੀਆਂ ਕੀਮਤੀ ਜਾਨਾਂ ਗਵਾ ਗਏ ਹਨ , ਕੁਛ ਨੂੰ ਪੁਲਿਸ ਨੇ ਮੁਕਾਬਲਿਆਂ ਵਿਚ ਮਾਰ ਦਿੱਤਾ ਕੁਛ ਆਪਸੀ ਗਰੁੱਪਾਂ ਦੀ ਲੜਾਈ ਵਿਚ ਮਾਰੇ ਗਏ , ਇਹਨਾਂ ਕੋਈ ਦੇਸ਼ ਕੌਮ ਜਾਂ ਧਰਮ , ਸਮਾਜ ਵਾਸਤੇ ਹਥਿਆਰ ਨਹੀ ਚੁੱਕੇ ਸਨ , ਇਹਨਾਂ ਸਭ ਦੀ ਸੋਚ ਸਿਰਫ ਆਪਣਾਂ ਨਾਮ ਚਮਕਾਉਣ , ਆਪਸ ਵਿਚ ਹੀ ਲੜਨ ਝਗੜਨ , ਲੋਕਾਂ ਨੂੰ ਪੈਸੇ ਲੈਕੇ ਮਾਰਨ , ਲੋਕਾਂ ਕੋਲੋ ਗੱਡੀਆਂ ਖੋਹਣ ਤੱਕ ਹੀ ਸੀਮਤ ਸੀ ਜਦੋ ਇਹ ਕੁਰਾਹੇ ਪਏ ਨੌਜਵਾਨ ਜਿਉਂਦੇ ਸਨ ਉਦੋਂ ਇਹ ਸੋਸ਼ਲ ਮੀਡੀਆ ਤੇ ਸ਼ਰੇਆਮ ਆਪਣੇ ਵਿਰੋਧੀਆਂ ਨੂੰ ਲਲਕਾਰਦੇ ਸਨ , ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਸਨ , ਪੁਲਿਸ ਵਾਲਿਆਂ ਨੂੰ ਚੈਲੰਜ ਕਰਦੇ ਸਨ , ਅਤੇ ਗੈਂਗਸਟਰਾਂ ਦੇ ਸਮਰਥਕ ਉਹਨਾ ਨੂੰ ਰੱਬ ਤੋਂ ਵੀ ਦਸ ਹੱਥ ਉਚਾ ਸਾਬਿਤ ਕਰਦੇ ਸਨ ਸਗੋਂ ਉਹਨਾ ਦੇ ਗਲਤ ਕੰਮਾਂ ਨੂੰ ਵੀ ਸਹੀ ਦੱਸਦੇ ਸਨ ਪਰ ਜਦੋਂ ਇਹਨਾਂ ਵਿਚੋਂ ਕੋਈ ਨੌਜਵਾਨ ਆਪਸੀ ਲੜਾਈ ਵਿਚ ਹੀ ਮਾਰਿਆ ਗਿਆ ਜਿਦਾਂ ਸੁਖਾ ਕਾਹਲਵਾਂ ਮਾਰਿਆ ਗਿਆ ਸੀ ਜਾਂ ਜਦੋਂ ਸ਼ੇਰਾ ਖੁਬਨ ਦਵਿੰਦਰ ਬੰਬੀਹਾ ਜਾਂ ਵਿੱਕੀ ਗੌਂਡਰ ਵਰਗੇ ਨੌਜਵਾਨ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਤਾਂ ਉਹਨਾਂ ਦੇ ਸਮਰਥਕ ਸਰਕਾਰ ਅਤੇ ਪੁਲਿਸ ਨੂੰ ਬੁਰਾ ਆਖਦੇ ਹਨ ਤੇ ਏਦਾਂ ਸ਼ੋਅ ਕਰਦੇ ਹਨ ਜਿਦਾਂ ਪੁਲਿਸ ਨੇ ਉਹਨਾਂ ਨੂੰ ਮਾਰਕੇ ਪਤਾ ਨਹੀ ਸਮਾਜ ਦਾ ਕਿਡਾ ਕੁ ਨੁਕਸਾਨ ਕਰ ਦਿਤਾ ਹੈ ਜਦੋ ਕੋਈ ਬਦਮਾਸ਼ੀ ਵਾਲੇ ਰਸਤੇ ਉਪਰ ਤੁਰ ਪੈਂਦਾ ਹੈ ਤਾਂ ਉਸਦਾ ਅੰਜਾਮ ਨਿਸ਼ਚਿਤ ਹੋ ਜਾਂਦਾ ਹੈ ਜਾਂ ਜੇਲ ਦੀ ਚਾਰਦੀਵਾਰੀ ਜਾਂ ਪੁਲਿਸ ਦੀ ਗੋਲੀ , ਬਹੁਤ ਘੱਟ ਐਸੇ ਨੌਜਵਾਨ ਹੁੰਦੇ ਹਨ ਜੋ ਬਦਮਾਸ਼ੀ ਵਾਲੇ ਰਸਤੇ ਤੋਂ ਵਾਪਿਸ ਮੁੜਦੇ ਹਨ ,

ਜਿਹੜੀਆਂ ਜਵਾਨੀਆਂ ਦੇਸ਼ ਧਰਮ ਕੌਮ ਜਾਂ ਸਮਾਜ ਦੀ ਭਲਾਈ ਵਾਸਤੇ ਤੱਤਪਰ ਹੋਣੀਆਂ ਚਾਹੀਦੀਆਂ ਹਨ ਉਹ ਅੱਜ ਬਿਨਾਂ ਕਿਸੇ ਗੱਲ ਦੇ ਕੌਡੀਆਂ ਦੇ ਭਾਅ ਦੁਨੀਆਂ ਤੋਂ ਜਾ ਰਹੀਆਂ ਹਨ 

ਕੌਣ ਹੈ ਵਿੱਕੀ ਗੌਂਡਰ? ਪੰਜਾਬ ਦੇ ਕੁਝ ਨੌਜਵਾਨ ਕਿਓਂ ਗੈੰਗਸਟਰ ਬਣਨਾ ਚਾਹੁੰਦੇ ਹਨ: """""""""""""""""""''''''"""""""""""""""""'"""''''''''''''''''''''''''''''''''''''''''''''''''''''''''''""""""""""""""""""" ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਹੈ ਵਿੱਕੀ ਗੌਂਡਰ। ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਚਰਚਾ 'ਚ ਆਇਆ। 27 ਨਵੰਬਰ 2016 ਨੂੰ ਸਾਥੀਆਂ ਸਮੇਤ ਹਾਈ ਪ੍ਰੋਫ਼ਾਈਲ ਨਾਭਾ ਜੇਲ੍ਹ ਤੋੜ ਕੇ ਭੱਜਿਆ ਸੀ। ਫਗਵਾੜਾ ਕੋਲ ਪੇਸ਼ੀ ਤੋਂ ਪਰਤ ਰਹੇ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਲਾਸ਼ 'ਤੇ ਸਾਥੀਆਂ ਨਾਲ ਭੰਗੜਾ ਪਾਇਆ। ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸੀ ਵਿੱਕੀ ਗੌਂਡਰ। ਚੰਗੇ ਪ੍ਰਦਰਸ਼ਨ ਕਾਰਨ ਜਲੰਧਰ ਸਪੋਰਟਸ ਸਕੂਲ 'ਚ ਦਾਖਲਾ ਮਿਲਿਆ।ਇੱਥੇ ਹੀ ਸੁੱਖਾ ਕਾਹਲਵਾਂ ਨਾਲ ਦੋਸਤੀ ਪਈ। ਸੁੱਖਾ ਕਾਹਲਵਾਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਜ਼ਿਲ੍ਹਾ ਤਨਤਾਰਨ ਦੇ ਪੱਟੀ ਤੋਂ ਫੜਿਆ ਗਿਆ। ਵਿੱਕੀ ਗੌਂਡਰ ਦੇ ਭੱਜਣ ਤੋਂ ਬਾਅਦ ਵਾਰਦਾਤਾਂ ਚੰਡੀਗੜ੍ਹ-ਪਟਿਆਲਾ ਹਾਈਵੇ 'ਤੇ ਬਨੂੜ 'ਚ ਕੈਸ਼ ਵੈਨ ਤੋਂ ਇੱਕ ਕਰੋੜ 33 ਲੱਖ ਦੀ ਲੁੱਟ ਅਤੇ ਗੌਂਡਰ ਦੇ ਜੱਦੀ ਪਿੰਡ ਸਰਾਵਾਂ ਬੋਦਲਾ 'ਚ ਬੈਂਕ ਡਕੈਤੀ। ਇਨ੍ਹਾਂ ਮਾਮਲਿਆਂ 'ਚ ਉਸਦਾ ਨਾਮ ਆਇਆ। ਉਹ ਗੱਲ ਵੱਖਰੀ ਹੈ ਕਿ ਗੌਂਡਰ ਨੇ ਆਪਣੇ ਕਥਿਤ ਫੇਸਬੁੱਕ ਪੇਜ ਤੋਂ ਇਨ੍ਹਾਂ ਵਾਰਦਾਤਾਂ 'ਚ ਸ਼ਾਮਲ ਹੋਣ ਤੋਂ ਇਨਕਾਰ ਦਿੱਤਾ। ਗੁਰਦਾਸਪੁਰ ਦੇ ਕਾਹਨੂੰਵਾਨ 'ਚ ਇੱਕ ਗੈਂਗਵਾਰ ਹੋਈ। ਵਿਰੋਧੀ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਸ਼ਰੇਆਮ ਘੇਰ ਕੇ ਮਾਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਇਸ ਗੈਂਗਵਾਰ 'ਚ ਵਿੱਕੀ ਗੌਂਡਰ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਕਿਹਾ ਗਿਆ ਕਿ ਗੋਲੀਬਾਰੀ ਵੇਲੇ ਗੌਂਡਰ ਮੌਜੂਦ ਸੀ। ਇਸਤੋਂ ਪਹਿਲਾਂ ਚੰਡੀਗੜ੍ਹ 'ਚ ਦਿਨ ਦਿਹਾੜੇ ਹੁਸ਼ਿਆਰਪੁਰ ਦੇ ਇੱਕ ਸਰਪੰਚ ਨੂੰ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ। ਰੋਪੜ ਦੇ ਨੂਰਪੁਰ ਬੇਦੀ ਦੇ ਪਿੰਡ ਬਾਹਮਣ ਮਾਜਰਾ 'ਚ ਤੜਕੇ ਇੱਕ ਸ਼ਖਸ ਨੂੰ ਉਸਦੇ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਈ 2017 'ਚ ਪੰਚਕੂਲਾ ਦੇ ਸਕੇਤੜੀ ਕੋਲ ਗੈਂਗਵਾਰ 'ਚ ਬਾਉਂਸਰ ਦਾ ਕਤਲ ਕੀਤਾ ਗਿਆ ਪੰਜਾਬ ਦੇ ਕੁਝ ਨੌਜਵਾਨ ਕਿਉਂ ਬਣਨਾ ਚਾਹੁੰਦੇ ਹਨ ਗੈਂਗਸਟਰ?:ਅਰਵਿੰਦ ਛਾਬੜਾ -------------------------------------------------------------------------------------//----- ਕਿਉਂ ਹੈ ਲੱਖਾ ਸਿਧਾਣਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ? ---------------///----------------------------///-------------- ਲਖਬੀਰ ਸਿੰਘ ਸਰਾਂ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਹ ਬਣ ਗਿਆ ਗੈਂਗਸਟਰ 'ਲੱਖਾ ਸਿਧਾਣਾ'। ਪੁਲਿਸ ਮੁਤਾਬਕ ਪੰਜਾਬੀ ਨੌਜਵਾਨਾਂ ਵਿੱਚ ਇਹ ਅਕਸਰ ਦੇਖਿਆ ਗਿਆ ਹੈ ਕਿ ਉਹ ਬੰਦੂਕ ਜ਼ਰੀਏ ਨਾਂ ਕਮਾਉਣ ਲਈ ਅਜਿਹੇ ਰਾਹ 'ਤੇ ਪੈਂਦੇ ਹਨ। ਬੀਬੀਸੀ ਨੇ ਉਸ ਨਾਲ ਉਸਦੇ ਘਰ 'ਚ ਮੁਲਾਕਾਤ ਕੀਤੀ। ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ 32 ਸਾਲਾ ਲੱਖਾ ਸਿਧਾਣਾ ਨੇ ਕਿਹਾ, "ਮੈਂ ਕਾਲਜ ਵੇਲੇ ਛੋਟੇ ਜੁਰਮ ਕਰਨ ਲੱਗਾ ਸੀ। ਮੈਨੂੰ ਉਸ ਜ਼ਿੰਦਗੀ ਵਿੱਚ ਮਜ਼ਾ ਆ ਰਿਹਾ ਸੀ। ਅਸੀਂ ਮਸ਼ਹੂਰੀ ਤੇ ਤਾਕਤ ਮਿਲਣ ਕਰਕੇ ਕਾਫ਼ੀ ਖੁਸ਼ ਸੀ।'' ਪੰਜਾਬੀ ਗਾਣੇ ਸੁਣੋਗੇ ਤਾਂ ਗੈਂਗਸਟਰ ਬਣੋਗੇ? ਜਦੋਂ ਦਾਊਦ ਇਬਰਾਹੀਮ ਨੇ ਕਿਹਾ- 'ਤੈਨੂੰ 8 ਦਿਨਾਂ ਦਾ ਸਮਾਂ ਦਿੰਦਾ ਹਾਂ' ''ਸਾਨੂੰ ਇਹ ਚੰਗਾ ਲੱਗ ਰਿਹਾ ਸੀ ਕਿ ਲੋਕ ਸਾਥੋਂ ਡਰਦੇ ਹਨ ਅਤੇ ਅਸੀਂ ਖੁਦ ਨੂੰ ਵੱਧ ਤਾਕਤਵਰ ਮਹਿਸੂਸ ਕਰ ਰਹੇ ਸੀ।'' ਹਰ ਵੇਲੇ ਕਰੜੀ ਸੁਰੱਖਿਆ ਦੀ ਲੋੜ ਲੱਖਾ ਸਿਧਾਣਾ 2004 ਤੋਂ ਜੇਲ੍ਹ ਦੇ ਅੰਦਰ ਤੇ ਬਾਹਰ ਹੋ ਰਿਹਾ ਹੈ। ਉਸ 'ਤੇ ਕਤਲ ਦਾ ਇਲਜ਼ਾਮ ਹੈ। ਫਿਲਹਾਲ ਉਹ ਹਾਈਵੇ 'ਤੇ ਬੋਰਡਾਂ 'ਤੇ ਕਾਲਾ ਪੋਚਾ ਫੇਰਨ ਦੀ ਲਹਿਰ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਜੇਲ੍ਹ ਵਿੱਚ ਹੈ। ਹਾਲ ਵਿੱਚ ਹੀ ਲੱਖਾ ਸਿਧਾਣਾ 'ਤੇ ਜੇਲ੍ਹ ਤੋਂ ਫੇਸਬੁੱਕ ਲਾਈਵ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਹੋਇਆ ਹੈ। ਲੱਖਾ ਸਿਧਾਣਾ ਬਠਿੰਡਾ ਨੇੜੇ ਸਿਧਾਣਾ ਪਿੰਡ ਵਿੱਚ ਲੱਖਾ ਇੱਕ ਕਿਲ੍ਹਾਨੁਮਾ ਘਰ ਵਿੱਚ ਰਹਿੰਦਾ ਹੈ। ਚਾਰੇ ਪਾਸੇ ਸੀਸੀਟੀਵੀ ਲੱਗੇ ਹਨ। ਉੱਚੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਪੰਜਾਬ ਵਿੱਚ ਤਕਰੀਬਨ 15-20 ਗੈਂਗ ਸਰਗਰਮ ਹਨ ਜਿਨ੍ਹਾਂ ਵਿੱਚ ਤਕਰੀਬਨ 300-400 ਗੈਂਗਸਟਰਸ ਸ਼ਾਮਲ ਹਨ। 1980 ਤੇ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਅੱਤਵਾਦ ਦੀ ਸਮੱਸਿਆ ਸੀ ਪਰ ਹੁਣ ਇਹ ਇੱਕ ਨਵੀਂ ਕਿਸਮ ਦੀ ਜੁਰਮ ਦੀ ਲਹਿਰ ਹੈ। ਸ਼ੋਸ਼ਲ ਮੀਡੀਆ 'ਤੇ ਕਰਦੇ ਪ੍ਰਚਾਰ ਪੰਜਾਬ ਵਿੱਚ ਨੌਜਵਾਨ ਕਤਲ, ਫਿਰੌਤੀ ਲਈ ਅਗਵਾ ਕਰਨ ਵਰਗੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਉਹ ਆਪਣੀਆਂ ਤਸਵੀਰਾਂ ਤੇ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਆਪਣੇ ਹਥਿਆਰਾਂ ਨੂੰ ਤਮਗਿਆਂ ਵਾਂਗ ਤੇ ਆਪਣੇ ਜੁਰਮਾਂ ਨੂੰ ਆਪਣੀਆਂ ਉਪਲੱਬਧੀਆਂ ਵਾਂਗ ਪ੍ਰਚਾਰਿਤ ਕਰਦੇ ਹਨ। ਲੱਖਾ ਸਿਧਾਣਾ ਲੱਖਾ ਗੋਲਡ ਪਲੇਟਿਡ ਘੜੀਆਂ ਤੇ ਸੋਨੇ ਦੇ ਜੇਵਰਾਤ ਦਾ ਸ਼ੌਕੀਨ ਨਹੀਂ ਹੈ। ਉਹ ਜੀਨਸ ਤੇ ਟੀ ਸ਼ਰਟ ਪਾਉਂਦਾ ਹੈ ਪਰ ਉਸਦਾ ਉੱਚਾ ਲੰਬਾ ਕੱਦ ਉਸਦੇ ਰੌਅਬ ਦਾ ਕਾਰਨ ਬਣਦਾ ਹੈ। ਕਿਉਂ ਹੁੰਦੇ ਹਨ ਨੌਜਵਾਨ ਪ੍ਰਭਾਵਿਤ? -------------------///---------------- ਰਜਿੰਦਰ ਸਿੰਘ ਜੋ ਇੱਕ ਪੇਸ਼ਵਰ ਹਨ ਦੱਸਦੇ ਹਨ ਕਿ ਆਖ਼ਰ ਕਿਉਂ ਉਹ ਸੋਸ਼ਲ ਮੀਡੀਆ 'ਤੇ ਅਜਿਹੇ ਲੋਕਾਂ ਨੂੰ ਫੋਲੋ ਕਰਦੇ ਹਨ। ਰਜਿੰਦਰ ਸਿੰਘ ਨੇ ਕਿਹਾ, "ਮੈਂ ਇਨ੍ਹਾਂ ਗੈਂਗਸਟਰਸ ਦੇ ਕੀਤੇ ਜੁਰਮਾਂ ਦੀ ਹਮਾਇਤ ਨਹੀਂ ਕਰਦਾ ਪਰ ਮੈਨੂੰ ਉਨ੍ਹਾਂ ਦੀ ਫ਼ਿਲਮੀ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਕਰਦੀ ਹੈ।'' ਲੱਖਾ ਸਿਧਾਣਾ ਯੂਨੀਵਰਸਿਟੀ ਦੀ ਵਿਦਿਆਰਥਣ ਪੂਰਵਾ ਸ਼ਰਮਾ ਗੈਂਗਸਟਰਸ ਨੂੰ ਉਤਸੁਕਤਾ ਵਜੋਂ ਫੋਲੋ ਕਰਦੀ ਹੈ। ਉਸਨੇ ਕਿਹਾ, "ਉਨ੍ਹਾਂ ਦੀ ਫੇਸਬੁਕ ਪੋਸਟ ਕਾਫ਼ੀ ਰੋਚਕ ਹੁੰਦੀ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਜੀਉਂਦੇ ਹਨ।'' ਇਹ ਇੱਕ ਮੋਹਿਤ ਕਰਨ ਵਾਲਾ ਵਿਸ਼ਾ ਸਾਬਿਤ ਹੁੰਦਾ ਹੈ। 'ਸਿਆਸੀ ਆਗੂਆਂ ਨੇ ਮੇਰਾ ਇਸਤੇਮਾਲ ਕੀਤਾ' ਲੱਖਾ ਦਾਅਵਾ ਕਰਦਾ ਹੈ ਕਿ ਉਸਨੇ ਜੁਰਮ ਦੀ ਦੁਨੀਆਂ ਛੱਡ ਦਿੱਤੀ ਹੈ। ਉਹ ਕਹਿੰਦਾ ਹੈ, "ਲੋਕ ਜਦੋਂ ਮੈਨੂੰ ਮਿਲਦੇ ਹਨ, ਕਹਿੰਦੇ ਹਨ ਕਿ ਉਹ ਮੇਰੇ ਦੀਵਾਨੇ ਹਨ। ਉਹ ਮੇਰੇ ਨਾਲ ਤਸਵੀਰਾਂ ਖਿਚਵਾਉਂਦੇ ਹਨ, ਮੇਰਾ ਆਟੋਗਰਾਫ ਲੈਂਦੇ ਹਨ। ਇਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ।'' 'ਪੁਲਿਸ ਨੇ ਮੇਰੇ ਨਾਲ ਕੀਤਾ ਅਣਮਨੁੱਖੀ ਤਸ਼ੱਦਦ' ਉਸਦੇ ਮੁਤਾਬਕ ਗੈਂਗਸਟਰਸ ਨੂੰ ਪੁਲਿਸ ਤੇ ਸਿਆਸੀ ਆਗੂਆਂ ਦੀ ਸ਼ਹਿ ਪ੍ਰਾਪਤ ਹੈ। ਇਸੇ ਕਰਕੇ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਕਰਨ ਦੀ ਖੁੱਲ੍ਹ ਪ੍ਰਾਪਤ ਹੈ। ਦੋ ਬੱਚਿਆਂ ਦਾ ਪਿਓ ਲੱਖਾ ਨੇ ਕਿਹਾ, "ਮੈਂ ਵੀ ਸਿਆਸੀ ਆਗੂਆਂ ਦੇ ਹੱਥਾਂ ਵਿੱਚ ਖੇਡਿਆ, ਉਨ੍ਹਾਂ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਤੇ ਚੋਣਾਂ ਵਿੱਚ ਮਦਦ ਲੈਣ ਵਰਗੇ ਨਿੱਜੀ ਹਿੱਤਾਂ ਲਈ ਮੇਰਾ ਇਸਤੇਮਾਲ ਕੀਤਾ।'' ਲੱਖਾ ਸਿਧਾਣਾ ਜੇਲ੍ਹ ਵਿੱਚ ਲੱਖਾ ਨੇ ਆਪਣਾ ਵਕਤ ਪੜ੍ਹਨ ਵਿੱਚ ਲਗਾਇਆ ਨਾਲ ਹੀ ਉਸਨੇ ਖੁਦ ਨੂੰ ਸੋਸ਼ਲ ਮੀਡੀਆ 'ਤੇ ਮਜਬੂਤ ਕੀਤਾ। ਇਹ ਦੋਵੇਂ ਕੋਸ਼ਿਸ਼ਾਂ ਉਸਦੇ ਕਿਰਦਾਰ ਵਿੱਚੋਂ ਝਲਕਦੀਆਂ ਹਨ। ਉਸਨੇ ਕਿਹਾ, "ਮੈਨੂੰ ਮਹਿਸੂਸ ਹੋਇਆ ਕਿ ਸਿਆਸਤਦਾਨ ਆਪਣੇ ਹਿੱਤਾਂ ਲਈ ਮੇਰਾ ਇਸਤੇਮਾਲ ਕਰ ਰਹੇ ਸੀ। ਮੇਰਾ ਪਰਿਵਾਰ ਮੇਰੀ ਫ਼ਿਕਰ ਕਰਦਾ ਸੀ ਪਰ ਮੈਂ ਕਦੇ ਵੀ ਉਨ੍ਹਾਂ ਬਾਰੇ ਨਹੀਂ ਸੋਚਿਆ।'' ਗੈਂਗਸਟਰਾਂ ਦੀਆਂ ਸ਼੍ਰੇਣੀਆਂ ਬਣਾਈਆਂ "ਫ਼ਿਰ ਮੈਂ ਇਹ ਫੈਸਲਾ ਲਿਆ ਕਿ ਮੈਨੂੰ ਇਸ ਦੁਨੀਆਂ ਤੋਂ ਬਾਹਰ ਆਉਣਾ ਪਏਗਾ। ਮੈਂ ਸਮਝ ਗਿਆ ਇਹ ਇੱਕ ਨਕਲੀ ਜ਼ਿੰਦਗੀ ਹੈ।'' ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਪੰਜਾਬ ਪੁਲਿਸ ਨੇ ਟਾਸਕਫੋਰਸ ਦਾ ਗਠਨ ਕੀਤਾ ਹੈ। ਪੁਲਿਸ ਮੁਤਾਬਕ 1 ਮਈ 2017 ਤੋਂ ਹੁਣ ਤੱਕ ਉਨ੍ਹਾਂ 180 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਗੈਂਗਸਟਰਾਂ ਲਈ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਕੈਟਾਗਰੀ ਏ ਵਿੱਚ 9 ਮੋਸਟ ਵਾਂਟਿਡ ਮੁਜਰਿਮਾਂ ਦੇ ਨਾਂ ਸ਼ਾਮਲ ਹਨ ਅਤੇ ਕੈਟਾਗਰੀ ਬੀ ਵਿੱਚ ਵੀ 9 ਗੈਂਗਸਟਰਸ ਸ਼ਾਮਲ ਹਨ ਜਿਨ੍ਹਾਂ ਨੇ ਆਮ ਜਿਹੇ ਅਪਰਾਧ ਕੀਤੇ ਹਨ। 1 ਮਈ 2017 ਤੋਂ ਹੁਣ ਤੱਕ ਪੰਜਾਬ ਪੁਲਿਸ ਦਾ 180 ਗੈਂਗਸਟਰਾਂ ਨੂੰ ਫੜ੍ਹਨ ਦਾ ਦਾਅਵਾ ਇੱਕ ਪੁਲਿਸ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ, "ਅਸੀਂ ਸ਼੍ਰੇਣੀ ਏ ਦੇ ਤਿੰਨ ਗੈਂਗਸਟਰਸ ਨੂੰ ਮਾਰ ਦਿੱਤਾ ਹੈ ਅਤੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।'' ਪੰਜਾਬ ਪੁਲਿਸ ਦੇ ਪਟਿਆਲਾ ਜ਼ੋਨ ਦੇ ਪੁਲਿਸ ਇੰਸਪੈਕਟਰ ਏ.ਐੱਸ ਰਾਏ ਮੁਤਾਬਕ ਹਾਲਾਤ ਕਾਬੂ ਵਿੱਚ ਹਨ। 'ਪੁਲਿਸ ਵੀ ਸਮੱਸਿਆ ਦਾ ਹਿੱਸਾ' ਪੰਜਾਬ ਪੁਲਿਸ ਦੇ ਸੇਵਾ ਮੁਕਤ ਐਡੀਸ਼ਨਲ ਡੀਜੀਪੀ ਐੱਸ.ਕੇ ਸ਼ਰਮਾ ਮੁਤਾਬਕ ਸਿਆਸੀ ਆਗੂਆਂ ਦਾ ਗੈਂਗਸ ਦੇ ਵਾਧੇ ਵਿੱਚ ਵੱਡਾ ਹੱਥ ਹੈ। ਉਨ੍ਹਾਂ ਕਿਹਾ, "ਉਹ ਪਹਿਲਾਂ ਛੋਟੇ ਮੁਜਰਿਮ ਹੁੰਦੇ ਹਨ ਪਰ ਸਿਆਸੀ ਸ਼ਹਿ ਕਰਕੇ ਉਹ ਤਾਕਤਵਰ ਬਣ ਜਾਂਦੇ ਹਨ ਤੇ ਗੈਂਗਸਟਰਸ ਵਿੱਚ ਤਬਦੀਲ ਹੋ ਜਾਂਦੇ ਹਨ। ਫ਼ਿਰ ਉਹ ਆਪਣੀ ਹੋਂਦ ਨੂੰ ਸਾਬਿਤ ਕਰਨ ਦੇ ਲਈ ਵੱਡੇ ਜੁਰਮ ਕਰਨ ਲੱਗ ਪੈਂਦੇ ਹਨ।'' ਸੋਸ਼ਲ: ਜਗਤਾਰ ਦੇ ਹੱਕ 'ਚ ਚੱਲੀ ਔਨਲਾਇਨ ਮੁਹਿੰਮ ਸ਼੍ਰੋਮਣੀ ਕਮੇਟੀ ਦੇ ਬਜਟ ਤੋਂ ਢਾਈ ਗੁਣਾ ਵੱਧ ਮੁੱਲ ਦੀ ਪੇਂਟਿੰਗ ਅਖ਼ਬਾਰ ਇੰਡੀਅਨ ਐੱਕਸਪ੍ਰੈੱਸ ਦੇ ਸਾਬਕਾ ਸੰਪਾਦਕ ਵਿਪਿਨ ਪੱਬੀ ਮੁਤਾਬਕ ਪੁਲਿਸ ਵੀ ਸਮੱਸਿਆ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਸ਼ਹਿ ਦਿੰਦੀਆਂ ਹਨ ਪਰ ਇਹ ਵਿਅਕਤੀਗਤ ਪੱਧਰ 'ਤੇ ਹੁੰਦਾ ਹੈ। ਉਸ ਤਰੀਕੇ ਨਾਲ ਕੁਝ ਪੁਲਿਸ ਵਾਲੇ ਉਨ੍ਹਾਂ ਦੀ ਹਮਾਇਤ ਕਰਦੇ ਹਨ।'' ''ਪੁਲਿਸ ਕਈ ਵਾਰ ਇਨ੍ਹਾਂ ਗੈਂਗਸਟਰਸ ਦੇ ਕੰਮਾਂ ਲਈ ਅੱਖਾਂ ਬੰਦ ਕਰ ਲੈਂਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ।'' ਲੱਖਾ ਸਿਧਾਣਾ ਹੁਣ ਚਾਹੁੰਦਾ ਹੈ ਕਿ ਨੌਜਵਾਨ ਇਸ ਰਾਹ 'ਤੇ ਨਾ ਤੁਰਨ। ਉਸਨੂੰ ਆਪਣੀ ਪੰਜਾਬੀ ਰਵਾਇਤੇ ਤੇ ਮਾਂ ਬੋਲੀ 'ਤੇ ਮਾਣ ਹੈ। ਪਰ ਉਸਦੇ ਕੀਤੇ ਮਾੜੇ ਕੰਮ ਉਸਦਾ ਪਿੱਛਾ ਨਹੀਂ ਛੱਡ ਰਹੇ। ਲੱਖਾ ਕਹਿੰਦਾ ਹੈ, "ਮੈਂ ਕਿਤੇ ਵੀ ਇੱਕਲਾ ਤੇ ਬਿਨਾਂ ਹਥਿਆਰਾਂ ਦੇ ਨਹੀਂ ਜਾ ਸਕਦਾ। ਮੇਰਾ ਕੋਈ ਵੀ ਦੁਸ਼ਮਣ ਮੇਰੇ 'ਤੇ ਹਮਲਾ ਕਰ ਸਕਦਾ ਹੈ।'' ਉਹ ਕਹਿੰਦਾ ਹੈ, "ਮੇਰੀ ਪਤਨੀ, ਮੇਰਾ ਪਰਿਵਾਰ ਹਮੇਸ਼ਾ ਡਰ ਦੇ ਮਾਹੌਲ ਵਿੱਚ ਰਹਿੰਦਾ ਹੈ। ਮੇਰੀਆਂ ਦੋ-ਤਿੰਨ ਪੀੜ੍ਹੀਆਂ ਖ਼ਤਰੇ ਵਿੱਚ ਹਨ। ਇਹ ਇੱਕ ਝੂਠੀ ਸ਼ੌਹਰਤ ਹੈ।'' 


 
 
 

Comments


You Might Also Like:
bottom of page